ਫਰੀਦਕੋਟ : ਫਰੀਦਕੋਟ ਜ਼ਿਲੇ ਦੇ ਪਿੰਡ ਗੌਲੇਵਾਲਾ ਵਿਖੇ ਬਣੀ ਪੁਲਿਸ ਚੌਂਕੀ ਵਿੱਚ ਦੇਰ ਰਾਤ ਅਚਾਨਕ ਗੋਲੀ ਚੱਲਣ ਕਾਰਨ ਉਥੋਂ ਦੀ ਮਹਿਲਾ ਇੰਚਾਰਜ ਸਬ ਇੰਸਪੈਕਟਰ ਜੋਗਿੰਦਰ ਕੌਰ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਮੈਡੀਕਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਕੀਤੀ ਜਾ ਰਹੀ ਮਾਮਲੇ ਜੀ ਜਾਂਚ : ਮਾਮਲੇ ਦੀ ਜਾਣਕਰੀ ਦਿੰਦੇ ਹੋਏ ਥਾਨਾਂ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗੋਲੀ ਉਨ੍ਹਾਂ ਦੀ ਛਾਤੀ ਵਿੱਚ ਜਾ ਲੱਗੀ ਹੈ, ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। ਘਟਨਾ ਰਾਤ ਕਰੀਬ ਡੇਢ ਵਜੇ ਦੀ ਹੈ। ਫ਼ਰੀਦਕੋਟ ਦੇ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਜੋਗਿੰਦਰ ਕੌਰ ਨੂੰ ਆਪਣੇ ਹੀ ਸਰਵਿਸ ਰਿਵਾਲਵਰ ਤੋਂ ਗੋਲੀ ਲੱਗੀ ਹੈ। ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਉਹ ਆਪਣਾ ਸਰਵਿਸ ਰਿਵਾਲਵਰ ਲਾਕਰ ਵਿੱਚ ਰੱਖ ਰਹੀ ਸੀ। ਰਿਵਾਲਵਰ ਲੋਡ ਸੀ, ਇਸੇ ਦੌਰਾਨ ਉਸ ਦੇ ਗੋਲ਼ੀ ਲੱਗ ਗਈ। ਮੁਲਾਜ਼ਮਾਂ ਨੇ ਫੌਰੀ ਐਸਆਈ ਨੂੰ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਡੀਐਮਸੀ ਰੈਫਰ ਕਰ ਦਿੱਤਾ। ਦੱਸ ਦੇਈਏ ਕਿ ਜੋਗਿੰਦਰ ਕੌਰ ਨੂੰ ਇੱਕ ਮਹੀਨਾ ਪਹਿਲਾਂ ਗੋਲੇਵਾਲਾ ਚੌਕੀ ਦਾ ਇੰਚਾਰਜ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : Ludhiana Gas leak case: ਪ੍ਰਸ਼ਾਸਨ ਦਾ ਯੂ-ਟਰਨ ! ਜਾਂਚ ਮਾਮਲੇ ਵਿੱਚ ਬੋਲੇ ਡੀਸੀ, ਕਿਹਾ- ਫਿਲਹਾਲ ਕਿਸੇ ਨੂੰ ਕੋਈ ਕਲੀਨ ਚਿੱਟ ਨਹੀਂ...
ਪਹਿਲਾਂ ਵੀ ਵਾਪਰ ਚੁੱਕੇ ਨੇ ਅਜਿਹੇ ਮਾਮਲੇ : ਪੁਲਿਸ ਅਧਿਕਾਰੀਆਂ ਦੇ ਗੋਲੀਆਂ ਲੱਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਅਜੀਹੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਜਲੰਧਰ ਵਿਖੇ ਵੀ ਕੁਝ ਸਮੇਂ ਪਹਿਲਾਂ ਅਜਿਹਾ ਹੀ ਹਾਦਸਾ ਵਾਪਰਿਆ ਸੀ, ਜਿਥੇ ਏਐਸਆਈ ਨੂੰ ਆਪਣੀ ਹੀ ਸਰਵਿਸ ਰਿਵਾਲਰ ਤੋਂ ਗੋਲੀ ਲੱਗੀ ਸੀ।
ਇਹ ਵੀ ਪੜ੍ਹੋ : 'ਆਪ' ਦੇ ਖ਼ਿਲਾਫ਼ ਪ੍ਰਚਾਰ ਲਈ ਮੂਸੇਵਾਲਾ ਦੇ ਮਾਪੇ ਜਲੰਧਰ ਲਈ ਰਵਾਨਾ, ਵੋਟਰਾਂ ਨੂੰ ਕੀਤੀ ਅਪੀਲ, ਕਿਹਾ- 'ਆਪ' ਨੂੰ ਨਾ ਪਾਈ ਜਾਵੇ ਵੋਟ