ETV Bharat / state

ਬੱਸ ਐਨੀ ਕੁ ਗੱਲ 'ਤੇ ਹੀ ਸਹੁਰੇ ਨੇ ਨੂੰਹ ਦਾ ਗੋਲੀ ਮਾਰ ਕੀਤਾ ਕਤਲ - ਕੋਟਕਪੂਰਾ 'ਚ ਕਤਲ ਮਾਮਲਾ

ਫ਼ਰੀਦਕੋਟ ਵਿਖੇ ਇੱਕ ਮਾਮੂਲੀ ਤਕਰਾਰਕ ਦੇ ਚਲਦੇ ਸੁਹਰੇ ਨੇ ਨੂੰਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਹੁਰਾ ਨੂੰਹ ਵੱਲੋਂ ਲੇਟ ਤੇ ਠੰਡਾ ਨਸ਼ਾਤਾ ਦੇਣ ਨੂੰ ਲੈ ਕੇ ਨਾਰਾਜ਼ ਸੀ। ਕਤਲ ਤੋਂ ਬਾਅਦ ਸਹੁਰਾ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮੁਲਜ਼ਮ 'ਤੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਸੁਹਰੇ ਨੇ ਕੀਤਾ ਨੂੰਹ ਦਾ ਕਤਲ
ਸੁਹਰੇ ਨੇ ਕੀਤਾ ਨੂੰਹ ਦਾ ਕਤਲ
author img

By

Published : Jan 3, 2020, 11:49 AM IST

ਫ਼ਰੀਦਕੋਟ : ਕੋਟਕਪੂਰਾ ਵਿਖੇ ਇੱਕ ਸਹੁਰੇ ਵੱਲੋਂ ਮਾਮੂਲੀ ਜਿਹੀ ਗੱਲ 'ਤੇ ਨੂੰਹ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸਹੁਰੇ ਨੇ ਨੂੰਹ ਵੱਲੋਂ ਦੇਰੀ ਨਾਲ ਤੇ ਠੰਡਾ ਨਾਸ਼ਤਾ ਦਿੱਤੇ ਜਾਣ ਕਾਰਨ ਗੁੱਸੇ 'ਚ ਆ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਸੁਹਰੇ ਨੇ ਕੀਤਾ ਨੂੰਹ ਦਾ ਕਤਲ

ਮ੍ਰਿਤਕਾ ਦੀ ਪਛਾਣ 42 ਸਾਲਾ ਨੀਲਮ ਰਾਣੀ ਵਜੋਂ ਹੋਈ ਹੈ। ਨੀਲਮ ਪੇਸ਼ੇ ਤੋਂ ਇੱਕ ਪ੍ਰਾਈਵੇਟ ਅਧਿਆਪਕ ਸੀ। ਸਵੇਰੇ ਦੇ ਸਮੇਂ ਘਰ ਦੇ ਕੰਮ-ਕਾਜ ਕਰ ਰਹੀ ਸੀ, ਉਸ ਵੇਲੇ ਉਸ ਦੇ ਸੁਹਰੇ ਨੇ ਨਾਸ਼ਤੇ ਦੀ ਮੰਗ ਕੀਤੀ, ਪਰ ਨਸ਼ਤਾ ਦੇਣ 'ਚ ਥੋੜੀ ਦੇਰ ਹੋਣ ਤੇ ਨਾਸ਼ਤਾ ਠੰਡਾ ਹੋਣ ਦੇ ਚਲਦੇ ਉਸ ਦੇ ਸਹੁਰਾ ਗੁੱਸਾ ਹੋ ਗਿਆ। ਉਸ ਨੇ ਗੁੱਸੇ 'ਚ ਆਪਣੀ ਲਾਇਸੈਂਸੀ ਰਾਇਫਲ ਨਾਲ ਨੂੰਹ 'ਤੇ ਦੋ ਫ਼ਾਇਰ ਕੀਤੇ, ਤੇ ਉਥੋਂ ਫ਼ਰਾਰ ਹੋ ਗਿਆ। ਘਟਨਾ ਦਾ ਜਾਣਕਾਰੀ ਮਿਲਦੇ ਹੀ ਗੁਆਂਢੀਆਂ ਵੱਲੋਂ ਨੀਲਮ ਨੂੰ ਇਲਾਜ ਲਈ ਹਸਪਤਾਲ ਲਿਜਾਂਦਾ ਗਿਆ ਪਰ ਨੀਲਮ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਮ੍ਰਿਤਕਾ ਦੇ ਭਰਾ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ : ਫਾਈਨੈਂਸਰ ਦਾ ਧੱਕਾ, ਧੀਆਂ ਨੂੰ ਗਹਿਣੇ ਰੱਖਣ ਲਈ ਕੀਤਾ ਮਜਬੂਰ

ਇਸ ਮਾਮਲੇ 'ਚ ਕੋਟਕਪੂਰਾ ਦੇ ਡੀਐੱਸਪੀ ਬਲਕਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਹੁਰਾ ਏਅਰ ਫੋਰਸ ਦਾ ਰਿਟਾਇਰਡ ਅਧਿਕਾਰੀ ਹੈ ਅਤੇ ਹੁਣ ਉਹ ਵੈਦ ਦਾ ਕੰਮ ਕਰਦਾ ਹੈ। ਪੁਲਿਸ ਮੁਤਾਬਕ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਗਈ ਹੈ।

Intro:ਹੈਡਲਾਇਨ : -
ਮਾਮੂਲੀ ਤਕਰਾਰ ਦੇ ਚਲਦੇ ਸਹੁਰੇ ਨੇ ਆਪਣੀ ਨੂੰਹ ਨੂੰ ਦੋ ਗੋਲੀਆ ਮਾਰ ਕੇ ਕੀਤਾ ਕਤਲ ।

ਨੂੰਹ ਨੇ ਨਾਸ਼ਤਾ ਲੇਟ ਅਤੇ ਠੰਡਾ ਦਿੱਤਾ ਤਾਂ ਏਅਰ ਫੋਰਸ ਵਿਚੋਂ ਰਿਟਾਇਰਡ ਸਹੁਰੇ ਨੇ ਕੀਤਾ ਨੂੰਹ ਦਾ ਕਤਲ

ਮਿਰਤਕਾ ਦਾ ਪਤੀ ਪਹਿਲਾਂ ਤੋਂ ਹੀ ਅਪਾਹਿਜ ਹੈ ਅਤੇ ਮਿਰਤਕਾ ਅਧਿਆਪਕਾ ਸੀ

ਪੁਲਿਸ ਮੌਕੇ ਤੇ ਪਹੁੰਚ ਜਾਂਚ ਵਿੱਚ ਜੁਟੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਕਾਤਲ ਸਹੁਰਾ ਮੋਕੇ ਤੋਂ ਫਰਾਰ ਹੈ । Body:

ਐਂਕਰ
ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਸ਼ਹਿਰ ਕੋਟਕਪੂਰਾ ਵਿੱਚ ਉਸ ਵਕਤ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਦੋਂ ਇੱਕ ਸਹੁਰੇ ਨੇ ਆਪਣੀ ਨੂੰਹ ਨੂੰ ਸਿਰਫ ਇਸੇ ਲਈ ਗੋਲੀ ਮਾਰ ਦਿੱਤੀ ਕਿ ਉਸ ਨੇ ਨਾਸ਼ਤਾ ਠੰਡਾ ਅਤੇ ਲੇਟ ਦਿਤਾ , ਸਹੁਰੇ ਨੇ ਆਪਣੀ ਨੂੰਹ ਨੂੰ 2 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਫਰਾਰ ਹੋ ਗਿਆ । ਕੋਟਕਪੂਰਾ ਪੁਲਿਸ ਵਲੋਂ ਮੌਕੇ ਤੇ ਪਹੁੰਚ ਲਾਸ ਨੂੰ ਕਬਜੇ ਵਿਚ ਕੇ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ ਅਤੇ ਅਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜ਼ਾ ਰਹੀ ਹੈ।

ਵੀ ਓ 1
ਮਿਲੀ ਜਾਣਕਾਰੀ ਮੁਤਾਬਕ ਨੀਲਮ ਰਾਣੀ ( 42 ਸਾਲਾ) ਜੋ ਪੇਸ਼ੇ ਤੋਂ ਇੱਕ ਪ੍ਰਾਇਵੇਟ ਅਧਿਆਪਕ ਦੇ ਤੌਰ ਤੇ ਕੰਮ ਕਰਦੀ ਹੈ ਸਵੇਰੇ ਘਰ ਦਾ ਕੰਮ ਕਾਜ ਕਰ ਰਹੀ ਸੀ ਤਾਂ ਉਸਦੇ ਸਹੁਰੇ ਨੇ ਨਾਸ਼ਤੇ ਦੀ ਮੰਗ ਕੀਤੀ ਲੇਕਿਨ ਥੋੜ੍ਹੀ ਦੇਰੀ ਹੋਣ ਅਤੇ ਨਾਸ਼ਤਾ ਠੰਡਾ ਹੋਣ ਦੇ ਚਲਦੇ ਸਹੁਰਾ ਗ਼ੁੱਸੇ ਵਿੱਚ ਆ ਗਿਆ ਅਤੇ ਆਪਣੀ ਲਾਈਸੇਂਸੀ ਰਾਇਫਲ ਨਾਲ ਦੋ ਫਾਇਰ ਆਪਣੀ ਬਹੂ ਉੱਤੇ ਕਰ ਦਿੱਤੇ ਜਿਸਦੇ ਨਾਲ ਉਹ ਜਖਮੀ ਹੋ ਗਈ ਜਦੋਂ ਆਂਢ ਗੁਆਂਢ ਦੇ ਲੋਕ ਉਸਨੂੰ ਹਸਪਤਲ ਲੈ ਜਾਣ ਦੀ ਕੋਸ਼ਿਸ਼ ਵਿੱਚ ਸਨ ਇਸੇ ਦੌਰਾਨ ਜਖਮੀਂ ਔਰਤ ਨੇ ਦਮ ਤੋਡ਼ ਦਿੱਤਾ । ਫਿਲਹਾਲ ਪੁਲਿਸ ਮੌਕੇ ਉੱਤੇ ਪੁਹੰਚ ਜਾਂਚ ਵਿੱਚ ਜੁੱਟ ਗਈ ਹੈ ਅਤੇ ਔਰਤ ਦੀ ਲਾਸ਼ ਨੂੰ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜਿਆ ਗਿਆ ਹੈ । ਮ੍ਰਿਤਕ ਦਾ ਸਹੁਰਾ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ । ਮ੍ਰਿਤਕ ਤੀਵੀਂ ਨੀਲਮ ਦਾ ਪਤੀ ਮਨੀਸ਼ ਜਿਸਨੂੰ ਕਾਫ਼ੀ ਦੇਰ ਪਹਿਲਾਂ ਕੁੱਝ ਲੋਕਾਂ ਨੇ ਬੁਰੀ ਤਰ੍ਹਾਂ ਮਾਰ ਕੁੱਟ ਕਰ ਜਖਮੀ ਕਰ ਦਿੱਤਾ ਸੀ ਅਤੇ ਜੋ ਹੁਣ ਨਕਾਰਾ ਹਾਲਤ ਵਿੱਚ ਹੈ ਅਤੇ ਚੱਲ ਫਿਰ ਵੀ ਨਹੀ ਸਕਦਾ ਜੋ ਬੈਡ ਉੱਤੇ ਹੀ ਹੈ ਅਤੇ ਔਰਤ ਦਾ ਇੱਕ ਪੁੱਤਰ ਵੀ ਹੈ । ਇਸ ਮੌਕੇ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਦੇ ਨਾਲ ਉਸਦਾ ਸਹੁਰਾ ਅਕਸਰ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਛੋਟੀ ਛੋਟੀ ਗੱਲ ਨੂੰ ਲੈ ਕੇ ਗੁਸਾ ਵਿਖਾਉਣ ਲੱਗਦਾ ਸੀ ਜਿਸਦੇ ਨਾਲ ਮੇਰੀ ਭੈਣ ਕਾਫ਼ੀ ਪ੍ਰੇਸ਼ਾਨ ਸੀ । ਵਿਆਹ ਨੂੰ ਕਰੀਬ 18 ਸਾਲ ਹੋ ਗਏ ਹੈ ਉਦੋਂ ਤੋਂ ਮੇਰੀ ਭੈਣ ਨੂੰ ਤੰਗ ਕਰਦਾ ਆ ਰਿਹਾ ਸੀ । ਉਹਨਾਂ ਆਪਣੀ ਭੈਣ ਦੇ ਕਾਤਲ ਲਈ ਫ਼ਾਂਸੀ ਦੀ ਸਜਾ ਦੀ ਮੰਗ ਕੀਤੀ ।

ਬਾਇਟ - ਬੰਟੀ ਕੁਮਾਰ , ਮਿਰਤਕ ਦਾ ਭਰਾ

ਵੀ ਓ 2
ਇਸ ਮਾਮਲੇ ਵਿੱਚ DSP ਕੋਟਕਪੂਰਾ ਬਲਕਾਰ ਸਿੰਘ ਨੇ ਦੱਸਿਆ ਕਿ ਨੀਲਮ ਰਾਣੀ ਪਤਨੀ ਮਨੀਸ਼ ਕੁਮਾਰ ਦੇ ਸਹੁਰੇ ਸ਼ਾਮ ਲਾਲ ਜੋ ਏਅਰ ਫੋਰਸ ਵਿਚੋਂ ਰਟਾਇਰ ਹੈ ਅਤੇ ਹੁਣ ਵੈਦ ਦਾ ਕੰਮ ਕਰਦਾ ਹੈ ਨੇ ਸਵੇਰੇ ਕਿਸੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਆਪਣੀ ਨੂੰਹ ਨਾਲ ਝਗੜਾ ਕੀਤਾ ਅਤੇ ਤਕਰਾਰ ਇਨੀ ਵੱਧ ਗਈ ਕਿ ਸਹੁਰੇ ਨੇ ਆਪਣੀ ਨੂੰਹ ਨੂੰ ਆਪਣੀ ਰਾਇਫਲ ਨਾਲ ਗੋਲੀ ਮਾਰ ਦਿੱਤੀ । ਉਹਨਾਂ ਦੱਸਿਆ ਕਿ ਨਾਸ਼ਤਾ ਲੇਟ ਅਤੇ ਠੰਡਾ ਮਿਲਣ ਦੇ ਚਲਦੇ ਤੈਸ਼ ਵਿਚ ਆਏ ਸਹੁਰੇ ਨੇ ਆਪਣੀ ਨੂੰਹ ਦਾ ਕਤਲ ਕੀਤਾ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਹਾਲੇ ਫਰਾਰ ਹੈ ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ।

ਬਾਈਟ : ਬਲਕਾਰ ਸਿੰਘ DSP ਕੋਟਕਪੂਰਾConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.