ਫਰੀਦਕੋਟ: ਜ਼ਿਲ੍ਹੇ ਵਿੱਚ ਇਹਨੀਂ ਦਿਨੀ ਚੋਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਪੁਲਿਸ ਚੋਰਾਂ ਅੱਗੇ ਖੁਦ ਨੂੰ ਬੌਣਾਂ ਮਹਿਸੂਸ ਕਰ ਰਹੀ। ਫਰੀਦਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਸਿੱਧ ਕਰਦਾ ਹੈ ਕਿ ਆਮ ਵਿਅਕਤੀ ਬਿੱਲਕੁੱਲ ਵੀ ਸੁਰੱਖਿਅਤ ਨਹੀਂ ਹੈ।
ਇਹ ਵੀ ਪੜੋ: ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਮਾਮਲਾ: ਸਿੱਖ ਜਗਤ ’ਚ ਰੋਸ, ਜਲਦ ਤੋਂ ਜਲਦ ਜਾਂਚ ਦੀ ਮੰਗ
ਦਰਾਅਸਰ ਫਰੀਦਕੋਟ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਨਿੰਦਾ ਦੇ ਪਿਤਾ ਦੀ ਅੰਤਮ ਅਰਦਾਸ ਸੀ, ਜਿਸ ਸਬੰਧੀ ਧਾਰਮਿਕ ਸਮਾਗਮ ਸਥਾਨਕ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਕਰਵਾਇਆ ਗਿਆ ਸੀ, ਜਿਥੇ ਸ਼ਹਿਰ ਦੇ ਲੋਕਾਂ ਨੇ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਅਰਦਾਸ ਵਿੱਚ ਸ਼ਾਮਲ ਹੋਣ ਲਈ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਭਰਾ ਜਸ਼ਨਪ੍ਰੀਤ ਸਿੰਘ ਢਿੱਲੋਂ ਵੀ ਸ਼ਾਮਲ ਹੋਣ ਲਈ ਆਏ ਸਨ। ਜਸ਼ਨਪ੍ਰੀਤ ਸਿੰਘ ਢਿੱਲੋਂ ਆਪਣੀ ਮਹਿੰਗੀ ਜੁੱਤੀ ਗੁਰੁਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਬਾਹਰ ਉਤਾਰ ਕੇ ਜਿਉਂ ਹੀ ਅੰਦਰ ਮੱਥਾ ਟੇਕਣ ਲਈ ਗਏ ਤਾਂ ਬਾਹਰੋਂ ਕੋਈ ਅਣਪਛਾਤਾ ਚੋਰ ਉਹਨਾਂ ਦੀ ਮਹਿੰਗੀ ਜੁੱਤੀ ਚੋਰੀ (shoes of Congress MLA's brother stolen) ਕਰ ਕੇ ਰਫੂ ਚੱਕਰ ਹੋ ਗਿਆ, ਅਤੇ ਹਲਕਾ ਵਿਧਾਇਕ ਦੇ ਭਰਾ ਨੂੰ ਨੰਗੇ ਪੈਰ ਹੀ ਆਪਣੀ ਗੱਡੀ ਵਿੱਚ ਬੈਠ ਕੇ ਵਾਪਸ ਪਰਤਣਾਂ ਪਿਆ।
ਇਹ ਵੀ ਪੜੋ: ਸੰਯੁਕਤ ਕਿਸਾਨ ਮੋਰਚਾ ਸ਼ੁਰੂ ਤੋਂ ਹੀ ਗ਼ੈਰ ਰਾਜਨੀਤੀਕ ਰਿਹੈ: ਡੱਲੇਵਾਲ
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀਵਾਰ ਨਹੀਂ ਹੋਇਆ ਫਰੀਦਕੋਟ ਵਿੱਚ ਆਏ ਦਿਨ ਚੋਰੀ ਅਤੇ ਝਪਟਮਾਰੀ ਦੀਆਂ ਘਟਨਾਂਵਾਾਂ ਵਾਪਰ ਰਹੀਆ ਹਨ, ਪਰ ਫਰੀਦਕੋਟ ਪੁਲਿਸ ਚੋਰਾਂ ਨੂੰ ਫੜ੍ਹਨ ਵਿੱਚ ਅਸਫਲ ਸਿੱਧ ਹੋ ਰਹੀ ਹੈ। ਤਾਜਾ ਵਾਪਰੀ ਘਟਨਾ ਨੇ ਇਹ ਸਾਫ਼ ਕਰ ਦਿੱਤਾ ਕਿ ਜਦੋਂ ਫਰੀਦਕੋਟ ਵਿਚ ਸੱਤਾਧਾਰੀਆਂ ਦਾ ਸਮਾਨ ਹੀ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ।