ਫ਼ਰੀਦਕੋਟ: ਨਗਰ ਕੌਂਸਲ ਜੈਤੋ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਜੁੜਿਆ ਹੋਇਆ ਹੈ। ਕੁੱਝ ਦਿਨ ਪਹਿਲਾਂ ਹੀ ਵਿਜੀਲੈਂਸ ਵਿਭਾਗ ਵੱਲੋਂ ਨਗਰ ਕੌਂਸਲ ਜੈਤੋ ਦੇ ਚਾਰ ਕਰਮਚਾਰੀਆਂ ਨੂੰ ਪ੍ਰਾਪਰਟੀ ਟੈਕਸ ਦੇ ਰਿਕਾਰਡ 'ਚ ਹੇਰਾਫੇਰੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਚੁੱਕੀ ਹੈ, ਪਰ ਹੁਣ ਨਵੇਂ ਖੁਲਾਸੇ ਤਹਿਤ ਨਗਰ ਕੌਂਸਲ ਜੈਤੋ ਵੱਲੋਂ ਫੰਡਾਂ ਦੇ ਇਸਤੇਮਾਲ ਦਾ ਸਹੀ ਵੇਰਵਾ ਆਡਿਟ ਦੌਰਾਨ ਨਹੀ ਪੇਸ਼ ਕਰ ਸਕੀ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਰ.ਟੀ.ਆਈ ਐਕਟਿਵਸਟ ਲਾਜਪਤ ਰਾਏ (RTI activist Lajpat Rai) ਨੇ ਦੱਸਿਆ ਕਿ ਉਸ ਵੱਲੋਂ ਆਰ.ਟੀ .ਆਈ ਤਹਿਤ ਨਗਰ ਕੌਂਸਲ ਦੇ ਅਧੀਨ ਹੋਏ ਕੰਮਾਂ ਸਬੰਧੀ ਕੀਤੀ ਪੇਮੈਂਟ ਦਾ ਰਿਕਾਰਡ ਮੰਗਿਆ ਸੀ, ਪਰ ਵਾਰ ਵਾਰ RTI ਪਾਉਣ ਦੇ ਬਾਵਜੂਦ ਜਦ ਰਿਕਾਰਡ ਨਹੀਂ ਦਿੱਤਾ ਗਿਆ, ਤਾਂ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਗਈ।
ਜਿਸ ਤੋਂ ਬਾਅਦ ਆਡਿਟ ਵਿਭਾਗ ਪੰਜਾਬ ਵੱਲੋਂ ਆਡਿਟ ਦੀ ਰਿਪੋਰਟ (Audit report) ਦੀ ਕਾਪੀ ਮੁਹੱਈਆ ਕਰਵਾਈ ਗਈ। ਜਿਸ 'ਚ ਵੱਡੀ ਪੱਧਰ 'ਤੇ ਫੰਡਾਂ ਦੀ ਦੁਰਵਰਤੋਂ ਹੋਈ ਹੈ। ਜਿਸ ਸੰਬੰਧੀ 1 ਕਰੋੜ 14 ਲੱਖ 55 ਹਜ਼ਾਰ ਰੁਪਏ ਦੀ ਕੀਤੀ ਪੇਮੈਂਟ ਦਾ ਰਿਕਾਰਡ ਆਡਿਟ ਟੀਮ ਨੂੰ ਨਹੀ ਪੇਸ਼ ਕੀਤਾ ਗਿਆ। ਨਾ ਹੀ ਕੇਸ਼ ਬੁੱਕ ਲਿਖੀ ਗਈ। ਜਿਸ ਤੋਂ ਵੱਡੇ ਪੱਧਰ 'ਤੇ ਘਪਲੇ ਹੋਣ ਦੇ ਸੰਕੇਤ ਮਿਲਦੇ ਹਨ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਜਾਂਚ ਕਰਕੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਰਿਪੋਰਟ ਦੇ ਕੁੱਝ ਹਿੱਸੇ ਦੇ ਚੱਲਦੇ ਚਾਰ ਮੁਲਾਜ਼ਮਾਂ ਖਿਲਾਫ਼ ਵਿਜੀਲੈਂਸ ਵਿਭਾਗ (Vigilance department against employees) ਨੇ ਮਾਮਲਾ ਦਰਜ ਕਰ ਗ੍ਰਿਫਤਾਰ ਵੀ ਕੀਤਾ। ਜਦਕਿ ਹੁਣ ਤੱਕ ਇਸ ਨਗਰ ਕੌਂਸਲ 'ਚ ਰਹੇ, 8 ਕਾਰਜਕਾਰੀ ਅਫ਼ਸਰਾਂ ( EO ) ਵੀ ਜਾਂਚ ਦੇ ਘੇਰੇ 'ਚ ਹਨ।
ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ, ਜਿਸ ਨਾਲ ਨਗਰ ਕੌਂਸਲ 'ਚ ਚਲ ਰਹੇ ਵੱਡੇ ਪੱਧਰ ਦੇ ਘਪਲਿਆਂ ਦੇ ਖੁਲਾਸੇ ਹੋ ਸਕਣਗੇ। ਇਸ ਸਬੰਧੀ ਜਦ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਗੁਰਦਾਸ ਸਿੰਘ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਡਿਟ ਵਿਭਾਗ ਨੇ ਆਡਿਟ ਦੌਰਾਨ ਆਪਣੇ ਇਤਰਾਜ਼ ਉਠਾਣੇ ਹੁੰਦੇ ਹਨ।
ਜਿਨ੍ਹਾਂ ਬਾਰੇ ਸਪਸ਼ਟੀਕਰਨ ਪੇਸ਼ ਕੀਤਾ ਜਾਂਦਾ ਹੈ ਅਤੇ ਇਹ ਇਤਰਾਜ਼ ਹਟਾਏ ਜਾਂਦੇ ਹਨ। ਉਨ੍ਹਾਂ ਕੋਲ ਹਲੇ ਰਿਪੋਰਟ ਦੀ ਕਾਪੀ ਨਹੀਂ ਹੈ। ਜਦ ਰਿਪੋਰਟ ਦੀ ਕਾਪੀ ਮਿਲਦੀ ਹੈ, ਤਾਂ ਉਸ ਅਨੁਸਾਰ ਜਿਸ ਵੀ ਅਧਿਕਾਰੀ ਜਾਂ ਕਰਮਚਾਰੀ ਖਿਲਾਫ਼ ਜੋ ਵੀ ਕਾਰਵਾਈ ਬਣਦੀ ਹੈ, ਉਹ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ:ਫੌਜੀਆਂ ਨੂੰ 'Very Proud Of You' ਆਖਦੇ ਹੋਏ ਸਿੱਧੂ ਦੀ ਵੀਡੀਓ ਵਾਇਰਲ