ETV Bharat / state

ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਫਰੀਦਕੋਟ ਵਿਖੇ ਵਿਰਾਸਤੀ ਮੇਲੇ ਦਾ ਆਯੋਜਨ - ਫਰੀਦਕੋਟ

ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੇਲਾ 19 ਤੋਂ 23 ਸਤੰਬਰ ਤੱਕ ਵਿਰਾਸਤੀ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਬੀਤੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਸ਼ੇਖ ਫਰੀਦ ਆਗਮਨ ਪੁਰਬ ਵਿਰਾਸਤੀ ਮੇਲੇ ਦਾ ਆਯੋਜਨ ਨਹੀਂ ਹੋ ਸਕਿਆ ਸੀ।

ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ
ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ
author img

By

Published : Sep 19, 2021, 6:13 AM IST

ਫਰੀਦਕੋਟ: ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿਖੇ ਸਤੰਬਰ ਦੇ ਮਹੀਨੇ 'ਚ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਮਨਾਇਆ ਜਾਂਦਾ ਹੈ, ਜੋ ਇਸ ਸਾਲ 19 ਤੋਂ 23 ਸਤੰਬਰ ਤੱਕ ਮਨਾਇਆ ਜਾਵੇਗਾ। ਪੰਜ ਦਿਨੀਂ ਇਸ ਮੇਲੇ 'ਚ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤ ਟਿੱਲਾ ਬਾਬਾ ਫ਼ਰੀਦ ਜੀ ਅਤੇ ਗੁਰਦੁਆਰਾ ਸ੍ਰੀ ਗੋਦੜੀ ਸਾਹਿਬ ਵਿਖੇ ਪੁੱਜ ਕੇ ਨਤਮਸਤਕ ਹੁੰਦੀਆਂ ਹਨ।

ਵਿਰਾਸਤੀ ਮੇਲੇ ਦਾ ਇਤਿਹਾਸ

ਇਹ ਪੰਜ ਦਿਨੀਂ ਮੇਲਾ ਬਾਬਾ ਫਰੀਦ ਜੀ ਦੇ ਸ਼ਹਿਰ ਵਿੱਚ ਆਗਮਨ ਪੁਰਬ ਵਜੋਂ ਮਨਾਇਆ ਜਾਂਦਾ ਹੈ। ਫਰੀਦਕੋਟ ਵਾਸੀ ਪਿਛਲੇ 42 ਸਾਲਾਂ ਤੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਬੇਹਦ ਸ਼ਰਧਾ ਭਾਵ ਨਾਲ ਵਿਰਾਸਤੀ ਮੇਲੇ ਵਜੋਂ ਮਨਾ ਰਹੇ ਹਨ। ਇਨ੍ਹਾਂ 5 ਦਿਨਾਂ ਦੌਰਾਨ ਫ਼ਰੀਦਕੋਟ ਵਾਸੀ ਜਿਥੇ ਬਾਬਾ ਸ਼ੇਖ ਫਰੀਦ ਜੀ ਨੂੰ ਸਿਜਦਾ ਕਰਦੇ ਹਨ, ਉਥੇ ਹੀ ਇੱਥੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਹੁੰਦੇ ਹਨ, ਇਸ ਮੁਕਾਬਲੇ ਖੇਡਾਂ ਦੇ ਮਹਾਂਕੁੰਭ ਵਜੋਂ ਮਨਾਏ ਜਾਂਦੇ ਹਨ। ਇਸ ਮੌਕੇ ਸਾਹਿਤ ਤੇ ਸਮਾਜਿਕ ਸਮਾਗਮ ਵੀ ਕਰਵਾਏ ਜਾਂਦੇ ਹਨ, ਜੋ ਕਿ ਇਸ ਮੇਲੇ ਦੀ ਸਮਾਜਿਕ ਮਹੱਤਤਾ ਨੂੰ ਵਧਾਉਂਦੇ ਹਨ।

ਫਰੀਦਕੋਟ ਨਾਲ ਬਾਬਾ ਫਰੀਦ ਜੀ ਦਾ ਰਿਸ਼ਤਾ

ਮੰਨਿਆ ਜਾਂਦਾ ਹੈ ਕਿ 12 ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸੇਖ ਫ਼ਰੀਦ ਜੀ ਦਿੱਲੀ ਤੋਂ ਪਾਕਪਟਨ ( ਪਾਕਿਸਤਾਨ) ਨੂੰ ਜਾਂਦੇ ਸਮੇਂ ਫ਼ਰੀਦਕੋਟ ਠਹਿਰੇ ਸਨ। ਬਾਬਾ ਫਰੀਦ ਜੀ ਅਤੇ ਫ਼ਰੀਦਕੋਟ ਬਾਰੇ ਇਕ ਗੱਲ ਪ੍ਰਚੱਲਤ ਹੈ ਕਿ ਬਾਬਾ ਫਰੀਦ ਜੀ ਜਦ ਪਾਕਪਟਨ ਜੋ ਕਿ (ਹੁਣ ਪਾਕਿਸਤਾਨ 'ਚ ਸਥਿਤ ਹੈ ) ਨੂੰ ਜਾਂਦੇ ਸਮੇਂ ਫ਼ਰੀਦਕੋਟ ਸ਼ਹਿਰ ਤੋਂ ਬਾਹਰ ਰੁਕੇ ਅਤੇ ਆਪਣੀ ਗੋਦੜੀ(ਵਿਛਾਉਣਾ) ਬੇਰੀ ਦੇ ਦਰੱਖਤ 'ਤੇ ਟੰਗ ਕੇ ਆਪ ਖਾਣ ਪੀਣ ਦੇ ਸਮਾਨ ਦੀ ਭਾਲ ਲਈ ਸ਼ਹਿਰ ਵੱਲ ਆ ਗਏ।

ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ

ਫ਼ਰੀਦਕੋਟ ਸ਼ਹਿਰ ਦਾ ਨਾਂਅ ਉਸ ਸਮੇਂ ਇਥੋਂ ਦੇ ਰਾਜਾ ਮੋਕਲ ਦੇ ਨਾਮ ਪਰ ਮੋਕਲਹਰ ਸੀ। ਮੋਕਲਹਰ ਵਿੱਚ ਕਿਲੇ ਦੀ ਉਸਾਰੀ ਚੱਲ ਰਹੀ ਸੀ। ਜਦੋਂ ਬਾਬਾ ਫਰੀਦ ਜੀ ਸ਼ਹਿਰ ਵਿੱਚ ਆਏ ਤਾਂ ਰਾਜੇ ਦੇ ਸਿਪਾਹੀਆਂ ਨੇ ਬਾਬਾ ਫਰੀਦ ਜੀ ਨੂੰ ਫੜ੍ਹ ਕੇ ਕਿਲੇ ਦੇ ਚੱਲ ਰਹੇ ਉਸਾਰੀ ਕਾਰਜਾਂ ਵਿੱਚ ਬੇਗਾਰ (ਬਿਨਾਂ ਤਨਖਾਹ) ਵਜੋਂ ਲਗਾ ਲਿਆ। ਮੰਨਿਆ ਜਾਂਦਾ ਹੈ ਕਿ ਜਦੋਂ ਬਾਬਾ ਫਰੀਦ ਜੀ ਨੂੰ ਗਾਰੇ ਦੀ ਭਰੀ ਹੋਈ ਟੋਕਰੀ ਸਿਰ 'ਤੇ ਚਕਵਾਈ ਗਈ ਤਾਂ ਟੋਕਰੀ ਉਨ੍ਹਾਂ ਦੇ ਸਿਰ ਤੋਂ ਕਰੀਬ 2 ਹੱਥ ਉਪਰ ਹਵਾ ਵਿਚ ਤੈਰਨ ਲੱਗੀ,ਜਿਸ ਨੂੰ ਵੇਖ ਕੇ ਸਭ ਹੈਰਾਨ ਹੋ ਗਏ ਅਤੇ ਰਾਜੇ ਦੇ ਸਿਪਾਹੀਆਂ ਨੇ ਇਹ ਸਾਰੀ ਘਟਨਾਂ ਰਾਜੇ ਮੋਕਲਸੀ ਨੂੰ ਜਾ ਦੱਸੀ। ਰਾਜਾ ਮੋਕਲਸੀ ਮੌਕੇ 'ਤੇ ਆਏ ਅਤੇ ਉਨ੍ਹਾਂ ਨੇ ਬਾਬਾ ਫਰੀਦ ਜੀ ਕੋਲ ਨਤਮਸਤਕ ਹੋ ਕੇ ਆਪਣੇ ਸਿਪਾਹੀਆਂ ਵੱਲੋਂ ਕੀਤੀ ਗਈ ਭੁੱਲ ਦੀ ਮੁਆਫੀ ਮੰਗੀ।

ਕਿਵੇਂ ਪਿਆ ਸ਼ਹਿਰ ਦਾ ਨਾਂਅ ਫਰੀਦਕੋਟ

ਇਤਿਹਾਸਕਾਰਾਂ ਦੀ ਮੰਨੀਏ ਤਾਂ ਉਸ ਸਮੇਂ ਬਾਬਾ ਫਰੀਦ ਜੀ ਨੇ ਰਾਜਾ ਮੋਕਲਸੀ ਤੋਂ ਇਸ ਕਿਲ੍ਹੇ ਦੀ ਉਸਾਰੀ ਦਾ ਕਾਰਨ ਪੁੱਛਿਆ ਤਾਂ ਰਾਜਾ ਮੋਕਲਸੀ ਨੇ ਦੱਸਿਆ ਕਿ ਇਸ ਸ਼ਹਿਰ 'ਚ ਲੁਟੇਰੇ ਬਹੁਤ ਜ਼ਿਆਦਾ ਹਨ, ਜੋ ਸਹਿਰ ਦੇ ਲੋਕਾਂ ਦਾ ਬਹੁਤ ਨੁਕਸਾਨ ਕਰਦੇ ਹਨ ਇਸੇ ਲਈ ਇਸ ਕਿਲ੍ਹੇ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਰਾਖੀ ਹੋ ਸਕੇ। ਰਾਜੇ ਦਾ ਜਵਾਬ ਸੁਣ ਕੇ ਬਾਬਾ ਫਰੀਦ ਜੀ ਨੇ ਰਾਜੇ ਨੂੰ ਸ਼ਹਿਰ ਦਾ ਨਾਂਅ ਬਦਲਣ ਲਈ ਕਿਹਾ। ਬਾਬਾ ਫਰੀਦ ਜੀ ਦੀ ਗੱਲ ਨੂੰ ਮੰਨਦੇ ਹੋਏ ਰਾਜਾ ਮੋਕਲਸੀ ਨੇ ਇਸ ਸ਼ਹਿਰ ਦਾ ਨਾਂਅ ਆਪਣੇ ਨਾਂਅ ਤੋਂ ਬਦਲ ਕੇ ਬਾਬਾ ਫਰੀਦ ਜੀ ਦੇ ਨਾਂਅ 'ਤੇ ਫਰੀਦਕੋਟ ਰੱਖ ਦਿੱਤਾ।

ਗੁਰਦੁਆਰਾ ਸ੍ਰੀ ਗੋਦੜੀ ਸਾਹਿਬ ਜੀ ਦਾ ਇਤਿਹਾਸ

ਮੋਕਲਹਰ ਪੁੱਜਣ 'ਤੇ ਬਾਬਾ ਫਰੀਦ ਜੀ ਨੇ ਜਿਸ ਥਾਂ 'ਤੇ ਆਪਣੀ ਗੋਦੜੀ ਵਿਛਾਈ ਸੀ, ਉਥੇ ਗੋਦੜੀ ਨਾਂ ਮਿਲਣ 'ਤੇ ਬਾਬਾ ਫਰੀਦ ਜੀ ਬੇਹਦ ਉਦਾਸ ਹੋ ਗਏ। ਕਿਉਂਕਿ ਇਹ ਗੋਦੜੀ ਉਨ੍ਹਾਂ ਨੇ ਮੁਰਸ਼ਦ ਬਖ਼ਤਿਆਰ ਕਾਕੀ ਨੇ ਦਿੱਤੀ, ਜਿਸ ਉੱਤੇ ਬੈਠ ਕੇ ਬਾਬਾ ਫਰੀਦ ਜੀ ਬੰਦਗੀ ਕਰਦੇ ਸਨ। ਆਪਣੀ ਗੋਦੜੀ ਦੇ ਵਿਯੋਗ ਵਿਚ ਬਾਬਾ ਫ਼ਰੀਦ ਜੀ ਨੇ ਚਾਲੀ ਦਿਨ ਤਪੱਸਿਆ ਕੀਤੀ ਅਤੇ ਚਾਲੀਆ ਕੱਟਿਆ।

ਜਿਸ ਥਾਂ 'ਤੇ ਆਪਣੀ ਗੋਦੜੀ ਦੀ ਯਾਦ ਵਿੱਚ ਬਾਬਾ ਫਰੀਦ ਜੀ ਨੇ ਚਾਲੀ ਦਿਨ ਤਪੱਸਿਆ ਕੀਤੀ ਸੀ ਉਸ ਥਾਂ ਮੌਜੂਦਾ ਸਮੇਂ 'ਚ ਗੁਰਦੁਆਰਾ ਗੋਦੜੀ ਸਾਹਿਬ ਸ਼ਸ਼ੋਬਿਤ ਹੈ। ਇਹ ਸਥਾਨ ਫਰੀਦਕੋਟ ਸ਼ਹਿਰ ਤੋਂ ਕਰੀਬ 2 ਕਿਲੋਮੀਟਰ ਦੂਰ ਕੋਟਕਪੂਰਾ ਰੋਡ 'ਤੇ ਸਥਿਤ ਹੈ। ਜਿਸ ਨੂੰ ਗੁਰਦੁਆਰਾ ਗੋਦੜੀ ਟਿੱਲਾ ਬਾਬਾ ਫਰੀਦ ਸੁਸਾਇਟੀ ਚਲਾ ਰਹੀ ਹੈ।

ਟਿੱਲਾ ਬਾਬਾ ਫ਼ਰੀਦ ਜੀ

ਬਾਬਾ ਫਰੀਦ ਜੀ ਨੇ ਜਿਸ ਥਾਂ ਤੋਂ ਮਿੱਟੀ ਦੀ ਟੋਕਰੀ ਚੁੱਕੀ ਸੀ ਅਤੇ ਆਪਣੇ ਗਾਰੇ ਨਾਲ ਲਿਬੜੇ ਹੋਏ ਹੱਥ ਜੰਗਲ ਦੇ ਦਰੱਖ਼ਤ ਨਾਲ ਸਾਫ਼ ਕੀਤੇ ਸਨ, ਉਸ ਥਾਂ 'ਤੇ ਇਨ੍ਹੀ ਦਿਨੀ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਬਿਤ ਹੈ, ਜਿਸ ਨੂੰ ਟਿੱਲਾ ਬਾਬਾ ਫਰੀਦ ਜੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

ETV Bharat Logo

Copyright © 2025 Ushodaya Enterprises Pvt. Ltd., All Rights Reserved.