ETV Bharat / state

ਦੁਕਾਨਦਾਰ ਨੇ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਕਾਰਾਵਾਈ ਕਰਨ ਦੀ ਕੀਤੀ ਮੰਗ - faridkot latest news

ਸ਼ਹਿਰ ਦੇ ਇਕ ਮੈਡੀਕਲ ਸਟੋਰ ਮਾਲਕ ਨਾਲ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ। ਦੁਕਾਨਦਾਰ ਨੇ ਪੁਲਿਸ 'ਤੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਦੋਸ਼ੀ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤੇ ਗਏ।

ਦੁਕਾਨਦਾਰ ਦੀ ਕੁੱਟਮਾਰ
author img

By

Published : Oct 29, 2019, 4:56 PM IST

ਫ਼ਰੀਦਕੋਟ: ਸ਼ਹਿਰ ਦੇ ਇਕ ਮੈਡੀਕਲ ਸਟੋਰ ਮਾਲਕ ਨਾਲ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ। ਦੁਕਾਨਦਾਰ ਨੇ ਪੁਲਿਸ 'ਤੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਦੋਸ਼ੀ ਹਾਲੇ ਤੱਕ ਗ੍ਰਿਫਤਾਰ ਨਹੀ ਕੀਤੇ ਗਏ।

ਵੇਖੋ ਵੀਡੀਓ

ਦੁਕਾਨਦਾਰ ਜਸਵਿੰਦਰ ਸਿੰਘ ਨੇ ਕੁਝ ਲੋਕਾਂ 'ਤੇ ਇਲਾਜਮ ਲਗਾਇਆ ਹੈ ਕਿ ਉਸ ਦੀ ਦੁਕਾਨ ਅੰਦਰ ਦਾਖਲ ਹੋ ਕੇ ਉਸ ਉਪਰ ਪਿਸਤੌਲ ਤਾਣਿਆ ਅਤੇ ਉਸ ਨਾਲ ਗਾਲੀ ਗਲੋਚ ਕਰ ਕੁੱਟਮਾਰ ਕੀਤੀ। ਦੁਕਾਨਦਾਰ ਨੇ ਕਿਹ ਕਿ ਥਾਣਾ ਸਿਟੀ ਫ਼ਰੀਦਕੋਟ ਵਿਚ ਮੁਕੱਦਮਾਂ ਵੀ ਦਰਜ ਕਰਵਾ ਦਿੱਤਾ ਸੀ ਪਰ ਦੋਸ਼ੀ ਹਲੇ ਤੱਕ ਗ੍ਰਿਫਤਾਰ ਨਹੀ ਕੀਤੇ।

ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦਵਾਈਆਂ ਦੀ ਦੁਕਾਨ ਹੈ ਅਤੇ ਬੀਤੀ 17 ਅਕਤੂਬਰ ਨੂੰ ਰਣਜੀਤ ਕੌਰ ਉਰਫ ਰਾਣੀ ਨਾਮੀਂ ਔਰਤ ਆਪਣੀ ਸੱਸ ਅਤੇ 2 ਹੋਰ ਵਿਅਕਤੀਆਂ ਸਮੇਤ ਉਸ ਦੀ ਦੁਕਾਨ 'ਤੇ ਆਏ।

ਉਨ੍ਹਾਂ ਨੇ ਦੱਸਿਆ ਕਿ ਉਸ ਨੇ ਰਣਜੀਤ ਕੌਰ ਨੂੰ 6 ਲੱਖ ਰੁਪਏ ਉਧਾਰ ਦਿੱਤਾ ਹੋਇਆ ਸੀ ਜਿਸ ਦੇ ਸੰਬੰਧਤ ਵਿਚ ਇਹ ਸਭ ਉਸ ਨਾਲ ਹਿਸਾਬ ਕਰਨ ਲਈ ਕਹਿ ਕੇ ਆਏ ਸਨ ਜਿਨ੍ਹਾਂ ਵਿਚੋਂ ਇਕ ਵਿਅਕਤੀ ਨੇ ਉਸ ' ਤੇ ਪਿਸਤੌਲ ਤਾਣ ਦਿੱਤਾ ਅਤੇ ਮੋਬਾਈਲ ਖੋਹ ਕੇ ਧਮਕੀਆਂ ਦਿੱਤੀਆਂ ਅਤੇ ਸਾਰੇ ਨੇ ਰਲ ਕੇ ਉਸ ਦੀ ਕੁੱਟਮਾਰ ਕੀਤੀ।

ਦੁਕਾਨਦਾਰ ਨੇ ਦੱਸਿਆ ਕਿ ਉਸ ਨੂੰ ਦੁਕਾਨ ਬਾਹਰ ਇਕੱਠੇ ਹੋਏ ਲੋਕਾਂ ਨੇ ਬਚਾਇਆ ਅਤੇ ਲੋਕਾਂ ਨੂੰ ਇਕੱਠੇ ਹੁੰਦੇ ਵੇਖ ਰਣਜੀਤ ਕੌਰ ਅਤੇ ਉਸ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ।

ਦੁਕਾਨਦਾਰ ਨੇ ਦੱਸਿਆ ਕਿ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿਚ ਕੈਦ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਇਸ ਸੰਬੰਧੀ ਮਾਮਲਾ ਵੀ ਦਰਜ ਕਰ ਲਿਆ ਹੈ ਪਰ ਪੁਲਿਸ ਨੇ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਇਹ ਵੀ ਪੜੋ: LIVE: PM ਮੋਦੀ ਦਾ ਸਾਊਦੀ ਅਰਬ ਦੌਰਾ, 12 ਸਮਝੌਤਿਆਂ 'ਤੇ ਹੋ ਸਕਦੇ ਨੇ ਦਸਤਖ਼ਤ

ਉਥੇ ਹੀ ਐਸ ਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਕਥਿਤ ਦੋਸ਼ੀ ਪੱਖ ਨੇ ਐਸਐਸਪੀ ਫਰੀਦਕੋਟ ਕੋਲ ਪੇਸ਼ ਹੋ ਕੇ ਇਸ ਮਾਮਲੇ ਵਿਚ ਗ਼ਲਤ ਧਾਰਾਵਾਂ ਲਗਾਏ ਜਾਣ ਦਾ ਕਹਿ ਕੇ ਇਨਕੁਆਰੀ ਕਰਨ ਬਾਰੇ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਇਸ ਮਾਮਲੇ ਦੀ ਜਾਂਚ ਕਰ ਤੱਥਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

Intro:ਦੁਕਾਨਦਾਰ ਤੇ ਪਿਸਤੌਲ ਤਾਣ ਕੇ ਕਥਿਤ ਕੁੱਟਮਾਰ ਕਰਨ ਵਾਲਿਆਂ ਖਿਲਾਫ ਦੁਕਾਨਦਾਰ ਨੇ ਕੀਤੀ ਕਾਰਵਾਈ ਦੀ ਮੰਗ,
ਮੁਕੱਦਮਾਂ ਦਰਜ ਹੋਣ ਦੇ ਕਰੀਬ 5 ਦਿਨ ਬਾਅਦ ਵੀ ਨਹੀਂ ਹੋਈ ਕਿਸੇ ਦੀ ਗ੍ਰਿਫਤਾਰੀ,
ਦੁਕਾਨਦਾਰ ਨੇ ਕੀਤੀ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਇਨਸਾਫ ਦੇਣ ਦੀ ਮੰਗ
Body:
ਐਂਕਰ
ਫਰੀਦਕੋਟ ਦੇ ਇਕ ਮੈਡੀਕਲ ਸਟੋਰ ਮਾਲਕ ਨਾਲ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੁਕਾਨਦਾਰ ਪਰ ਪਿਸਤੌਲ ਤਾਣ ਕੇ ਉਸ ਦੀ ਕਥਿਤ ਕੁੱਟਮਾਰ ਕਰਨ ਵਾਲੇ ਲੋਕਾਂ ਦੀ ਕਈ ਦਿਨ ਬਾਅਦ ਵੀ ਗ੍ਰਿਫਤਾਰੀ ਨਾ ਕੀਤੇ ਜਾਣ ਤੇ ਦੁਕਾਨਦਾਰ ਨੇ ਰੋਸ ਪ੍ਰਗਟਾਇਆ ਹੈ ਦੁਕਾਨਦਾਰ ਨੇ ਜਲਦ ਇਨਸਾਫ ਦਿੱਤੇ ਜਾਣ ਦੀ ਮੰਗ ਕਰਦਿਆਂ ਪੁਲਿਸ ਪਰ ਦੋਸ਼ ਲਗਾਏ ਹਨ ਕਿ ਪੁਲਿਸ ਕਥਿਤ ਦੋਸ਼ੀਆਂ ਫੜ੍ਹ ਨਹੀਂ ਰਹੀ।ਜਦੋਕਿ ਇਸ ਪੂਰੇ ਮਾਮਲੇ ਦੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ।

ਵੀ ਓ
ਮਾਮਲਾ ਹੈ ਫਰੀਦਕੋਟ ਦੇ ਥਾਣਾ ਸਿਟੀ ਅਧੀਨ ਪੈਂਦੇ ਘੰਟਾ ਘਰ ਚੌਂਕ ਦਾ ਜਿਥੇ ਜਸਵਿੰਦਰ ਸਿੰਘ ਨਾਮੀਂ ਇਕ ਦਵਾਈ ਵਿਕਰੇਤਾ ਵਲੋਂ ਕੁਝ ਲੋਕਾਂ ਤੇ ਇਲਾਜਮ ਲਗਾਏ ਗਏ ਨੇ ਕਈ ਉਹਨਾਂ ਦੇ ਉਸ ਦੀ ਦੁਕਾਨ ਅੰਦਰ ਦਾਖਲ ਹੋ ਕੇ ਉਸ ਉਪਰ ਪਿਸਤੌਲ ਤਾਣਿਆ ਅਤੇ ਉਸ ਨਾਲ ਗਾਲੀ ਗਲੋਚ ਕਰ ਕੁੱਟਮਾਰ ਕੀਤੀ ਜਿਸ ਸੰਬੰਧੀ ਥਾਣਾ ਸਿਟੀ ਫਰੀਦਕੋਟ ਵਿਚ ਮੁਕੱਦਮਾਂ ਵੀ ਦਰਜ ਕੀਤਾ ਗਿਆ ਹੈ ਪਰ ਕਥਿਤ ਦੋਸ਼ੀਆਂ ਦੀ ਕਈ ਦਿਨ ਬੀਤ ਜਾਣ ਬਾਅਦ ਵੀ ਗਿਰਫਤਾਰੀ ਨਾ ਕੀਤੇ ਜਾਣ ਤੋਂ ਨਰਾਜ ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਦਵਾਈਆਂ ਦੀ ਦੁਕਾਨ ਹੈ ਅਤੇ ਬੀਤੀ 17 ਅਕਤੂਬਰ ਨੂੰ ਰਣਜੀਤ ਕੌਰ ਉਰਫ ਰਾਣੀ ਨਾਮੀਂ ਔਰਤ ਆਪਣੀ ਸੱਸ ਅਤੇ 2 ਹੋਰ ਵਿਅਕਤੀਆਂ ਸਮੇਤ ਉਸ ਦੀ ਦੁਕਾਨ ਪਰ ਆਏ।ਉਹਨਾਂ ਦੱਸਿਆ ਕਿ ਉਸ ਨੇ ਰਣਜੀਤ ਕੌਰ ਨੂੰ 6 ਲੱਖ ਰੁਪਏ ਉਧਾਰ ਦਿੱਤਾ ਹੋਇਆ ਸੀ ਜਿਸ ਦੇ ਸੰਬੰਧਤ ਵਿਚ ਇਹ ਸਭ ਮੈਨੂੰ ਮੇਰੇ ਨਾਲ ਹਿਸਾਬ ਕਰਨ ਦਾ ਕਹਿ ਕੇ ਆਏ ਸਨ ਜਿਨਾਂ ਵਿਚੋਂ ਇਕ ਵਿਅਕਤੀ ਨੇ ਉਸ ਪਰ ਪਿਸਤੌਲ ਤਾਣ ਦਿੱਤਾ ਅਤੇ ਮੋਬਾਈਲ ਖੋਹ ਕੇ ਧਮਕੀਆਂ ਦਿੱਤੀਆਂ ਅਤੇ ਸਾਰੇ ਜਣਿਆਂ ਨੇ ਉਸ ਦੀ ਕੁੱਟਮਾਰ ਕੀਤੀ । ਦੁਕਾਨਦਾਰ ਨੇ ਦਸਿਆ ਕਿ ਉਸ ਨੂੰ ਦੁਕਾਨ ਬਾਹਰ ਇਕੱਠੇ ਹੋਏ ਲੋਕਾਂ ਨੇ ਬਚਾਇਆ ਅਤੇ ਲੋਕਾਂ ਨੂੰ ਇਕੱਠੇ ਹੁੰਦੇ ਵੇਖ ਰਣਜੀਤ ਕੌਰ ਅਤੇ ਉਸ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ ਪਰ ਉਹਨਾਂ ਦੀ ਇਹ ਸਾਰਾ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।ਉਹਨਾਂ ਕਿਹਾ ਕਿ ਪੁਲਿਸ ਨੇ ਇਸ ਸੰਬੰਧੀ ਮਾਮਲਾ ਵੀ ਦਰਜ ਕਰ ਲਿਆ ਹੈ ਪਰ ਪੁਲਿਸ ਨੇ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ। ਉਹਨਾਂ ਮੰਗ ਕੀਤੀ ਕਿ ਉਸ ਨਾਲ ਦਿਨ ਦਿਹਾੜੇ ਹੋਈ ਇਸ ਗੁੰਡਾਗਰਦੀ ਦਾ ਇਸ ਨੂੰ ਇਨਸਾਫ ਦਵਾਇਆ ਜਾਵੇ ਅਤੇ ਸਾਰੇ ਕਥਿਤ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ।
ਬਾਈਟ : ਜਸਵਿੰਦਰ ਸਿੰਘ ਪੀੜਤ ਦੁਕਾਨਦਾਰ

ਵੀ ਓ
ਇਸ ਪੂਰੇ ਮਾਮਲੇ ਸਬੰਧੀ ਕਦ SP ਹੈਡਕੁਆਟਰ ਫਰੀਦਕੋਟ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਕਥਿਤ ਦੋਸ਼ੀ ਪੱਖ ਨੇ SSP ਫਰੀਦਕੋਟ ਪਾਸ ਪੇਸ਼ ਹੋ ਕੇ ਇਸ ਮਾਮਲੇ ਵਿਚ ਗਲਤ ਧਾਰਾਵਾਂ ਲਗਾਏ ਜਾਣ ਦਾ ਕਹਿ ਕੇ ਇਨਕੁਆਰੀ ਕਰਨ ਬਾਰੇ ਕਿਹਾ ਹੈ ਜਿਸ ਤੇ SSP ਸਾਹਿਬ ਵਲੋਂ ਇਸ ਮਾਮਲੇ ਦੀ ਜਾਂਚ ਉਹਨਾਂ ਨੂੰ ਹੀ ਸੌਪੀ ਗਈ ਹੈ ਉਹਨਾਂ ਕਿਹਾ ਕਿ ਜਲਦ ਹੀ ਇਸ ਮਾਮਲੇ ਦੀ ਜਾਂਚ ਕਰ ਤੱਥਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।
ਬਾਈਟ : ਭੁਪਿੰਦਰ ਸਿੰਘ SP ਹੈਡਕੁਆਟਰ ਫਰੀਦਕੋਟConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.