ਫਰੀਦਕੋਟ: ਸੀ.ਆਈ.ਏ ਸਟਾਫ਼ ਫ਼ਰੀਦਕੋਟ (CIA staff Faridkot) ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ। ਜਦੋਂ ਗੁਪਤ ਸੂਚਨਾਂ ਦੇ ਆਧਾਰ ‘ਤੇ ਨਾਕੇਬੰਦੀ ਦੌਰਾਨ ਸੁੱਖਾ ਦੁਨੇ ਕੇ ਗਰੁੱਪ ਜੋ ਬੰਬੀਹਾ ਗਰੁੱਪ (Bambiha Group) ਤੋਂ ਵੱਖ ਹੋਕੇ ਨਵਾਂ ਗਰੁੱਪ ਬਣਿਆ ਹੈ। ਉਸ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਵੱਡੀ ਗਿਣਤੀ ਵਿੱਚ ਨਾਜਾਇਜ਼ ਪਿਸਤੌਲਾਂ ਤੇ ਜਿੰਦਾ ਕਾਰਤੂਸ ਬਰਾਮਦ (Illegal pistols and live ammunition recovered) ਕੀਤੇ ਹਨ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫਰੀਦਕੋਟ ਮੈਡਮ ਅਵਨੀਤ ਕੌਰ ਸਿੱਧੂ (SSP Faridkot Madam Avneet Kaur Sidhu) ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ‘ਚ ਲੁੱਟਾਂ-ਖੋਹਾਂ ਅਤੇ ਫਿਰੋਤਿਆ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਖ਼ਾਸ ਮੁਹਿੰਮ ਵਿੱਢੀ ਗਈ ਸੀ। ਜਿਸ ਦੌਰਾਣ ਕੁਝ ਦਿਨ ਪਹਿਲਾਂ ਸੁੱਖਾ ਦੁਨੋਕੇ ਗੈਂਗ ਦੇ 2 ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਸੀ ਜੋ ਉਹ ਇੰਦੌਰ ਜਾ ਹੋਰ ਸੂਬਿਆਂ ਤੋਂ ਲੈਕੇ ਆਉਦੇ ਸਨ ਤਾਂ ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੀ ਸ਼ਨਾਖਤ ‘ਤੇ ਇਨ੍ਹਾਂ ਦੇ ਤਿੰਨ ਹੋਰ ਸਾਥੀਆਂ ਨੂੰ ਨਾਕੇਬੰਦੀ ਕਰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: ਮੇਟ ਗਾਲਾ 2022: ਵਾਹ ਜੀ ਵਾਹ...ਨਤਾਸ਼ਾ ਪੂਨਾਵਾਲਾ 'ਮੇਟ ਗਾਲਾ 2022' ਵਿੱਚ ਸਬਿਆਸਾਚੀ ਸਾੜੀ 'ਚ, ਦੇਖੋ ਤਸਵੀਰਾਂ
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਉਸ ਗਰੁੱਪ ਨੂੰ ਕੈਨੇਡਾ ਬੈਠੇ ਸੁਖਾ ਨਾਮ ਦੇ ਇੱਕ ਗੈਂਗਸਟਰ ਵੱਲੋਂ ਚਲਾਇਆ ਜਾਦਾ ਹੈ।
ਇਹ ਵੀ ਪੜ੍ਹੋ: ਮਨੀਲਾ 'ਚ ਬੇਰਹਿਮੀ ਨਾਲ ਕੀਤਾ ਪੰਜਾਬੀ ਨੌਜਵਾਨ ਦਾ ਕਤਲ, ਪਰਿਵਾਰ ਨੇ ਲਾਈ ਗੁਹਾਰ