ਫਰੀਦਕੋਟ: ਜੈਤੋ ਕੋਟਕਪੂਰਾ ਰੋਡ (Jaito Kotkapura Road) ਨੇੜੇ ਕਾਕੂ ਦੇ ਸੈੱਲਰ ਕੋਲ ਇੱਕ ਫਾਇਰ ਬ੍ਰਿਗੇਡ ਗੱਡੀ ਕੋਟਕਪੂਰਾ ਤੋਂ ਜੈਤੋ ਵੱਲ ਆ ਰਹੀ ਸੀ ਤੇ ਅੱਗੇ ਜਾ ਰਹੇ ਟਿੱਪਰ ਟਰੱਕ ਸੜਕ ਵਿਚਕਾਰ ਖੜ ਕੇ ਗੱਲਾਂ ਕਰਨ ਲੱਗ ਪਿਆ ਤੇ ਜਿਵੇਂ ਹੀ ਫਾਇਰ ਬਿਗੇਡ ਗੱਡੀ ਨੇੜੇ ਆਈ ਤਾਂ ਟਿੱਪਰ ਟਰੱਕ ਫਾਇਰ ਬ੍ਰਿਗੇਡ ਗੱਡੀ ਨੂੰ ਪਾਸ ਕਰਨ ਲੱਗਾ ਤੇ ਪਿੱਛੋਂ ਆ ਰਹੀ ਫਾਇਰ ਬਿਗੇਡ ਗੱਡੀ ਟਿੱਪਰ ਟਰੱਕ ਦੇ ਪਿੱਛੇ ਵੱਜੀ ਤੇ ਇਸ ਹਾਦਸੇ ਵਿੱਚ 2 ਫਾਇਰਮੈਨ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜੋ: ਸੱਜਣ ਕੁਮਾਰ ਖ਼ਿਲਾਫ਼ ਸਰਸਵਤੀ ਵਿਹਾਰ 'ਚ ਸਿੱਖ ਦੰਗਿਆਂ ਦੇ ਮਾਮਲੇ 'ਚ ਦੋ ਗਵਾਹਾਂ ਨੇ ਦਰਜ ਕਰਵਾਏ ਬਿਆਨ
ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚੀ ਤੇ ਗੰਭੀਰ ਜ਼ਖਮੀ ਫਾਇਰਮੈਨਾਂ ਨੂੰ ਟਰੈਕਟਰ ਦੀ ਮਦਦ ਨਾਲ ਗੱਡੀ ਨੂੰ ਪੱਟ ਕੇ ਬਾਹਰ ਕੱਢਿਆ ਗਿਆ ਤੇ ਬਾਅਦ ਵਿੱਚ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ ਲਿਆਂਦਾ ਗਿਆ ਜਿਥੇ ਡਾਕਟਰ ਨਾ ਹੋਣ ਕਾਰਨ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ, ਪਰ ਇਨ੍ਹਾਂ ਵਾਰਸਾਂ ਵੱਲੋਂ ਮੌਕੇ ’ਤੇ ਪਹੁੰਚ ਜ਼ਖਮੀਆਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਇਲਾਜ਼ ਲਈ ਭਰਤੀ ਕਰਵਾਇਆ ਗਿਆ।
ਗੰਭੀਰ ਜ਼ਖਮੀਆਂ ਦੀ ਪਛਾਣ ਅਤਿੰਦਰ ਪਾਲ ਸਿੰਘ (30ਸਾਲ) ਸਪੁੱਤਰ ਹਰਚਰਨ ਸਿੰਘ ਪਿੰਡ ਲੰਭਵਾਲੀ ਫਾਇਰਮੈਨ, ਡਰਾਵਿਰ ਅਰਸ਼ਦੀਪ ਪਿੰਡ ਅਜਿੱਤ ਗਿੱਲ, ਕੁਲਵਿੰਦਰ ਸਿੰਘ (25ਸਾਲ) ਸਪੁੱਤਰ ਹਰੀ ਸਿੰਘ ਕੋਟਕਪੂਰਾ, ਸੁਖਦੀਪ ਸਿੰਘ ਪਿੰਡ ਵਾੜਾ ਦਰਾਕਾ ਵਜੋਂ ਹੋਈ ਹੈ।
ਇਹ ਵੀ ਪੜੋ: ਜਹਾਂਗੀਰਪੁਰੀ ਹਿੰਸਾ: 5 ਮੁਲਜ਼ਮਾਂ 'ਤੇ ਲੱਗਿਆ NSA