ਫਰੀਦਕੋਟ: ਪੰਜਾਬ ਲਗਾਤਾਰ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਦੀਆਂ ਤਾਜ਼ਾ ਤਸਵੀਰਾਂ ਫਰੀਦਕੋਟ (Faridkot) ਤੋਂ ਸਾਹਮਣੇ ਆਈਆਂ ਹਨ। ਜਿੱਥੇ ਦਿਨ-ਦਿਹਾੜੇ ਲੁਟੇਰਿਆਂ ਨੇ ਘਰ ਦੇ ਅੰਦਰ ਦਾਖਲ ਹੋ ਕੇ ਪਿਸਤੌਲ ਦੀ ਨੋਕ ‘ਤੇ ਲੁੱਟ (Robbery at pistol point) ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਮੌਕੇ ਲੁਟੇਰੇ 17 ਲੱਖ ਦੇ ਕਰੀਬ ਨਕਦੀ ਅਤੇ ਸੋਨੇ ਦੇ 20 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ ਹਨ। ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ (The entire robbery incident was caught on CCTV) ਹੋ ਗਈ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਘਰ ਦੀ ਮਾਲਕਣ ਨੇ ਦੱਸਿਆ ਕਿ ਇਹ ਵਾਰਦਾਤ ਦੁਪਹਿਰ 2:30 ਵਜੇ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੇਡ ਜਦੋਂ ਬਾਹਰ ਝਾੜੂ-ਪੋਚਾ ਕਰ ਰਹੀ ਸੀ, ਤਾਂ ਬਾਹਤ ਤੋਂ 3 ਨਕਾਬਪੋਸ਼ ਨੌਜਵਾਨ ਘਰ ਦੇ ਅੰਦਰ ਆਉਦੇ ਹਨ ਅਤੇ ਮੇਡ ਦੇ ਸਿਰ ‘ਤੇ ਪਿਸਤੌਲ ਰੱਖ ਕੇ ਉਸ ਨੂੰ ਕਮਰੇ ਅੰਦਰ ਲੈ ਕੇ ਆਉਦੇ ਹਨ, ਜਿੱਥੇ ਫਿਰ ਉਹ ਮੇਰੇ ਨਾਲ ਕੁੱਟਮਾਰ ਕਰਦੇ ਹਨ ਅਤੇ ਮੈਨੂੰ ਬੰਨ੍ਹ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।
ਇਸ ਮੌਕੇ ਘਰ ਦੇ ਮਾਲਕ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਡਾਕਟਰ ਹਨ ਅਤੇ ਅੱਜ ਜਦੋਂ ਉਹ ਦੁਕਾਨ ‘ਤੇ ਸਨ, ਤਾਂ ਉਨ੍ਹਾਂ ਨੂੰ ਘਟਨਾ ਬਾਰੇ ਫੋਨ ‘ਤੇ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਉਹ ਤੁਰੰਤ ਘਰ ਪਹੁੰਚੇ, ਜਿੱਥੇ ਉਨ੍ਹਾਂ ਵੇਖਿਆ ਕਿ ਘਰ ਅੰਦਰੋਂ ਨਕਦੀ ਅਤੇ ਸੋਨਾ ਗਾਇਬ ਸੀ। ਘਟਨਾ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੇ। ਉਨ੍ਹਾਂ ਕਿਹਾ ਕਿ ਇਹ ਵਾਰਦਾਤ ਕਿਸੇ ਭੇਤੀ ਬੰਦੇ ਵੱਲੋਂ ਕਰਵਾਈ ਗਈ ਹੈ।
ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲਿਸ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਫੋਟੋਜ਼ (CCTV photos) ਦੇਖੀਆਂ ਜਾ ਰਹੀਆਂ ਹਨ। ਉਸ ਮੌਕੇ ਉਨ੍ਹਾਂ ਨੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ (arrested) ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ:Vice President Election 2022 : ਕਿਸਾਨ ਪਰਿਵਾਰ 'ਚ ਜਨਮੇ ਧਨਖੜ, ਮਮਤਾ ਨਾਲ ਟਕਰਾਅ ਕਾਰਨ ਸੁਰਖੀਆਂ 'ਚ ਰਹੇ