ETV Bharat / state

Adventure Tourism in Punjab: ਪਹਿਲੀਆਂ ਵਾਂਗ ਨਾਲ ਰੁਲ਼ ਜਾਵੇ ਮਾਨ ਸਰਕਾਰ ਦੀ ਨਵੀਂ ਟੂਰਿਜ਼ਮ ਪਾਲਿਸੀ, ਕੀ ਵਧੇਗਾ ਸੈਰਸਪਾਟਾ, ਪੜ੍ਹੋ ਕੀ ਕਹਿੰਦੇ ਨੇ ਮਾਹਿਰ...

ਪੰਜਾਬ ਕੈਬਨਿਟ ਵੱਲੋਂ ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ ਲਿਆਂਦੀ ਜਾ ਰਹੀ ਹੈ। ਇਸ ਨਾਲ ਸਰਕਾਰ ਦਾ ਦਾਅਵਾ ਹੈ ਕਿ ਜਲ ਸੈਰ ਸਪਾਟਾ ਉਤਸ਼ਾਹਿਤ ਹੋਵੇਗਾ। ਪਰ ਇਸਨੂੰ ਲੈ ਕੇ ਮਾਹਿਰ ਕੁੱਝ ਹੋਰ ਕਹਿ ਰਹੇ ਹਨ। ਪੜ੍ਹੋ ਖਾਸ ਰਿਪੋਰਟ...

Will the Punjab State Adventure Tourism Policy benefit Punjab?
Adventure Tourism in Punjab : ਪਹਿਲੀਆਂ ਵਾਂਗ ਨਾਲ ਰੁਲ਼ ਜਾਵੇ ਮਾਨ ਸਰਕਾਰ ਦੀ ਨਵੀਂ ਟੂਰਿਜ਼ਮ ਪਾਲਿਸੀ, ਕੀ ਵਧੇਗਾ ਸੈਰਸਪਾਟਾ, ਪੜ੍ਹੋ ਕੀ ਕਹਿੰਦੇ ਨੇ ਮਾਹਿਰ...
author img

By

Published : Feb 22, 2023, 6:10 PM IST

ਚੰਡੀਗੜ੍ਹ : ਪੰਜਾਬ ਕੈਬਨਿਟ ਵੱਲੋਂ ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ ਨੂੰ ਹਰੀ ਝੰਡੀ ਦਿੱਤੀ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਿਚ ਸੈਰ ਸਪਾਟੇ ਨੂੰ ਹੱਲਾਸ਼ੇਰੀ ਦੇਣ ਲਈ ਇਹ ਨੀਤੀ ਲਿਆਂਦੀ ਜਾ ਰਹੀ ਹੈ। ਇਸ ਨੀਤੀ ਨਾਲ ਜਲ ਸੈਰ ਸਪਾਟਾ ਖਾਸ ਤੌਰ 'ਤੇ ਉਤਸ਼ਾਹਿਤ ਹੋਵੇਗਾ।ਇਸ ਨੀਤੀ ਨਾਲ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ। ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਈਟੀਵੀ ਭਾਰਤ ਦੀ ਟੀਮ ਨੇ ਸਿਆਸੀ ਮਾਹਿਰ ਪ੍ਰੋਫੈਸਰ ਪਿਆਰੇ ਲਾਲ ਗਰਗ ਨਾਲ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕੀਤੀ ਹੈ...

ਲੰਘੀਆਂ ਸਰਕਾਰਾਂ ਨੇ ਵੀ ਕੀਤੇ ਕਈ ਤਜ਼ੁਰਬੇ : ਪ੍ਰੋਫੈਸਰ ਪਿਆਰੇ ਲਾਲ ਗਰਗ ਨੇ ਕਿਹਾ ਕਿ ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ ਪੰਜਾਬ ਨਾਲ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ। ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੀ ਕਈ ਤਜਰਬੇ ਕਰ ਚੁੱਕੀਆਂ ਹਨ। ਪੰਜਾਬ ਵਿਚ ਕਾਫ਼ੀ ਸਮਾਂ ਪਹਿਲਾਂ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਬਣੀ ਸੀ। ਜਿਸ ਵੱਲੋਂ ਸਮੇਂ ਸਮੇਂ 'ਤੇ ਟੂਰਿਜ਼ਮ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਬਹੁਤ ਸਾਰੇ ਟੂਰਿਜ਼ਮ ਕੰਪਲੈਕਸ ਵੀ ਬਣਾਏ ਗਏ ਜੋ ਕਿ ਕੋਈ ਵੱਡਾ ਮਸਲਾ ਹੱਲ ਨਹੀਂ ਕਰ ਸਕੇ। ਪਹਿਲਾਂ ਹੋਟਲ ਇੰਡਸਟਰੀ ਵਿਚ ਟੂਰਿਜ਼ਮ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ ਬਣਾਈਆਂ ਗਈਆਂ ਸਨ ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ ਹੈ। ਇਸ ਟੂਰਿਜ਼ਮ ਨੀਤੀ ਵਿਚ ਸਰਕਾਰ ਨੂੰ ਘਾਟਾ ਪੈਣ ਵਾਲਾ ਹੈ।

ਬਾਦਲ ਸਰਕਾਰ ਦੀਆਂ ਪਾਣੀ ਵਾਲੀਆਂ ਬੱਸਾਂ: ਗਰਗ ਨੇ ਦੱਸਿਆ ਕਿ ਐਡਵੈਂਚਰ ਟੂਰਿਜ਼ਮ ਦਾ ਮਤਲਬ ਪਾਣੀ ਨਾਲ ਸਬੰਧਿਤ ਪ੍ਰੋਜੈਕਟਾਂ 'ਤੇ ਲੋਕਾਂ ਲਈ ਸੈਰ ਸਪਾਟਾ ਹੱਬ ਬਣਾਉਣਾ ਹੈ। ਪਾਣੀ ਨਾਲ ਸਬੰਧਿਤ ਖੇਡਾਂ, ਪ੍ਰੋਜੈਕਟਾਂ ਅਤੇ ਮੰਨੋਰੰਜਨ ਪਾਰਕਾਂ ਲਈ ਨੀਤੀ ਘੜ੍ਹੀ ਜਾਂਦੀ ਹੈ। 70 ਦੇ ਦਹਾਕੇ ਵਿਚ ਉਸ ਵੇਲੇ ਦੀ ਸਰਕਾਰ ਨੇ ਸਰਹੰਦ ਦੀ ਭਾਖੜਾ ਨਹਿਰ ਉੱਤੇ ਇਕ ਰੈਸਟੋਰੈਂਟ ਬਣਾਇਆ ਸੀ ਜੋਕਿ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਬਾਅਦ ਵਿਚ ਉਹ ਇਸ ਕਰਕੇ ਬੰਦ ਹੋ ਗਿਆ ਕਿ ਸੜਕ ਤੋਂ ਪੁੱਲ ਤੱਕ ਜਾਣ ਲਈ ਕੋਈ ਰਸਤਾ ਨਹੀਂ ਬਚਿਆ ਸੀ। ਆਪ ਸਰਕਾਰ ਹੁਣ ਪਾਣੀ ਸੈਰ ਸਪਾਟਾ ਅਤੇ ਪਾਣੀ ਦੀਆਂ ਖੇਡਾਂ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਇਹ ਨੀਤੀ ਲੈ ਕੇ ਆ ਰਹੀ ਹੈ। ਅਜਿਹਾ ਪਹਿਲਾਂ ਵੀ ਕਈ ਵਾਰ ਹੋਇਆ ਹੈ। ਬਾਦਲ ਸਰਕਾਰ ਨੇ ਵੀ ਪਾਣੀ ਵਾਲੀਆਂ ਬੱਸਾਂ ਚਲਾ ਕੇ ਐਡਵੈਂਚਰ ਟੂਰਿਜ਼ਮ ਦੀ ਗੱਲ ਕੀਤੀ ਸੀ। ਉਹ ਬੱਸ ਵੀ ਕਿਸੇ ਕਿਨਾਰੇ ਨਹੀਂ ਲੱਗ ਸਕੀ।

ਨੀਤੀ ਨਾਲ ਪੈ ਸਕਦੇ ਨੇ ਚੰਗੇ ਮਾੜੇ ਪ੍ਰਭਾਵ: ਗਰਗ ਨੇ ਕਿਹਾ ਕਿ ਇਸ ਟੂਰਿਜ਼ਮ ਪਾਲਿਸੀ ਦਾ ਚੰਗਾ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਟੋਭੇ, ਛੱਪੜਾਂ ਅਤੇ ਨਹਿਰਾਂ ਦਾ ਵਿਕਾਸ ਕਰਕੇ ਉਹਨਾਂ ਦੇ ਆਲੇ ਦੁਆਲੇ ਪ੍ਰੋਜੈਕਟਸ ਲਗਾਏ ਜਾਣ। ਇਸ ਪਾਲਿਸੀ ਦਾ ਮਾੜਾ ਪ੍ਰਭਾਵ ਇਹ ਪੈ ਸਕਦਾ ਹੈ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਦੇ ਬੋਲਬਾਲੇ ਹੇਠਾਂ ਇਹ ਪਾਲਿਸੀ ਦੱਬ ਸਕਦੀ ਹੈ। ਆਪ ਸਰਕਾਰ ਭ੍ਰਿਸ਼ਟਾਚਾਰ ਵਿਰੋਧੀ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਇਸ ਤੋਂ ਖਹਿੜਾ ਛੁਡਾਉਣਾ ਸੌਖਾ ਨਹੀਂ ਹੈ। ਹੁਣ ਤੱਕ ਵਿਕਾਸ ਪ੍ਰੋਜੈਕਟਾਂ ਦੇ ਆਲੇ ਦੁਆਲੇ ਅਫਸਰਸ਼ਾਹੀ ਦਾ ਘੇਰਾ ਰਿਹਾ ਹੈ, ਜਿਸ ਨਾਲ ਇਹ ਨੀਤੀ ਲੋਕ ਪੱਖੀ ਘੱਟ ਅਤੇ ਅਫਸਰਸ਼ਾਹੀ ਦਾ ਫਾਇਦਾ ਜ਼ਿਆਦਾ ਕਰ ਸਕਦੀ ਹੈ।

ਕਈ ਵਿਰਾਸਤੀ ਥਾਂਵਾਂ ਦਾ ਵੀ ਬੁਰਾ ਹਾਲ: ਪਿਆਰੇ ਲਾਲ ਗਰਗ ਨੇ ਕਿਹਾ ਕਿ ਪੰਜਾਬ 'ਚ ਪੁਰਾਣੀ ਟੂਰਿਜ਼ਮ ਨੀਤੀ ਵਿਚ ਵੀ ਕੋਈ ਖਾਸ ਗੱਲ ਨਹੀਂ ਹੈ। ਕੁਝ ਵਿਕਾਸ ਪ੍ਰੋਜੈਕਟ ਜ਼ਰੂਰ ਲੰਘੇ ਸਾਲਾਂ ਵਿਚ ਲਿਆਂਦੇ ਗਏ ਪਰ ਸਰਕਾਰ ਨੂੰ ਉਸਦਾ ਕੋਈ ਫਾਇਦਾ ਨਹੀਂ ਹੋ ਸਕਿਆ। ਬਹੁਤ ਸਾਰੀਆਂ ਥਾਵਾਂ ਟੂਰਿਸਟ ਹੱਬ ਹਨ। ਸ੍ਰੀ ਦਰਬਾਰ ਸਾਹਿਬ, ਹੈਰੀਟੇਜ਼ ਸਟਰੀਟ, ਵਿਰਾਸਤ ਖਾਲਸਾ, ਵਾਹਗਾ ਬਾਰਡਰ, ਬਠਿੰਡਾ ਝੀਲਾਂ, ਚੱਪੜਚਿੜੀ, ਦਾਸਤਾਨ ਏ ਸ਼ਹਾਦਤ ਤੋਂ ਇਲਾਵਾ ਹੋਰ ਵੀ ਕਈ ਹਨ। ਆਨੰਦਪੁਰ ਸਾਹਿਬ ਵਿਚ ਖਾਲਸਾ, ਪਾਰਕ ਅਤੇ ਫਾਈਵ ਸਟਾਰ ਹੋਟਲ ਜੋ ਹੁਣ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ। ਪੰਜਾਬ ਵਿਚ ਜਲਿਆਂਵਾਲਾ ਬਾਗ ਦਾ ਹਾਲ ਵੀ ਬੁਰਾ ਹੈ। ਕਈ ਅਜਿਹੀਆਂ ਹਵੇਲੀਆਂ ਅਤੇ ਕਿਲ੍ਹੇ ਹਨ, ਜਿਹਨਾਂ ਦੀ ਮੁਰੰਮਤ ਕਰਵਾ ਕੇ ਸਰਕਾਰ ਆਪਣਾ ਵਿਰਸਾ ਅਤੇ ਸੱਭਿਆਚਾਰ ਵੀ ਜਿਊਂਦਾ ਰੱਖ ਸਕਦੀ ਹੈ ਅਤੇ ਸੈਰ ਸਪਾਟੇ ਲਈ ਖਿੱਚ ਦਾ ਕੇਂਦਰ ਵੀ ਬਣਾ ਸਕਦੀ ਸੀ ਪਰ ਹੁਣ ਤੱਕ ਅਜਿਹਾ ਕਦੇ ਵੀ ਨਹੀਂ ਹੋ ਸਕਿਆ। ਪੰਜਾਬੀ ਗੀਤਾਂ ਵਿਚ ਨੂਰਮਹਿਲ ਦੀ ਮੋਰੀ ਦਾ ਬਹੁਤ ਜ਼ਿਕਰ ਆਉਂਦਾ ਹੈ ਪਰ ਸਰਕਾਰ ਉਸਦਾ ਵੀ ਕੁਝ ਨਹੀਂ ਕਰ ਸਕੀ। ਨਾ ਹੀ ਕਿਸੇ ਨੂੰ ਇਹ ਪਤਾ ਹੈ ਕਿ ਨੂਰਮਹਿਲ ਦੀ ਮੋਰੀ ਹੈ ਕੀ? ਟੂਰਿਜ਼ਮ ਕਈ ਤਰ੍ਹਾਂ ਦਾ ਹੁੰਦਾ ਹੈ, ਜਿਹਨਾਂ ਵਿਚ ਪਾਣੀ ਟੂਰਿਜ਼ਮ ਦੇ ਹੱਬ ਭਾਖੜਾ ਡੈਮ, ਤਲਵਾੜਾ ਅਤੇ ਤੀਜਾ ਰਣਜੀਤ ਸਾਗਰ ਡੈਮ ਟੂਰਿਜ਼ਮ ਹੱਬ ਬਣਾਏ ਗਏ।

ਇਹ ਵੀ ਪੜ੍ਹੋ: Komi Insaf Morcha: ਡੀਐੱਮਸੀ ਲੁਧਿਆਣਾ ਤੋਂ ਬਾਪੂ ਸੂਰਤ ਸਿੰਘ ਨੂੰ ਲੈਣ ਪਹੁੰਚਿਆ ਕੌਮੀ ਇਨਸਾਫ ਮੋਰਚਾ, ਪੁਲਿਸ ਨੇ ਡੱਕਿਆ ਰਾਹ

ਘਾਟੇ ਵਿੱਚ ਜਾ ਰਿਹਾ ਸੈਰਸਪਾਟਾ ਵਿਭਾਗ: ਪਿਆਰੇ ਲਾਲ ਗਰਗ ਨੇ ਦਾਅਵਾ ਕੀਤਾ ਕਿ ਪੰਜਾਬ ਦਾ ਟੂਰਿਜ਼ਮ ਵਿਭਾਗ ਹਮੇਸ਼ਾ ਹੀ ਘਾਟੇ ਵਿਚ ਰਿਹਾ ਹੈ। ਖਰਚੇ ਜ਼ਿਆਦਾ ਹੋਏ ਹਨ ਅਤੇ ਸਰਕਾਰ ਨੂੰ ਆਮਦਨ ਘੱਟ ਹੋਈ ਹੈ। ਪੰਜਾਬ ਦੇ ਵਿਚ ਕਈ ਅਜਿਹੇ ਟੂਰਿਸਟ ਕੰਪਲੈਕਸ ਹਨ ਜੋ ਜਿੰਨਾਂ ਦੀ ਲਾਗਤ ਕਰੋੜਾਂ ਵਿਚ ਸੀ ਪਰ ਉਹ ਅਖੀਰ ਬੰਦ ਹੋਏ ਸਰਕਾਰ ਨੂੰ ਕੋਈ ਵੀ ਆਮਦਨ ਨਹੀਂ ਹੋਈ। ਬਿਊਰੋਕ੍ਰੇਸੀ ਅਤੇ ਰਾਜਨੇਤਾ ਹਮੇਸ਼ਾ ਤੋਂ ਟੂਰਿਜ਼ਮ ਤੇ ਭਾਰੂ ਰਹੇ ਹਨ। ਸਰਕਾਰ ਟੂਰਿਸਟ ਕੰਪਲੈਕਸਾਂ ਵਿਚ ਆਪਣੇ ਹੀ ਸਮਾਗਮ ਕਰਦੀ ਰਹੀ ਫਿਰ ਪੈਸਾ ਕਿਥੋਂ ਆਉਣਾ ਸੀ। ਹੁਣ ਤੱਕ ਟੂਰਿਜ਼ਮ ਆਮ ਲੋਕਾਂ ਲਈ ਨਹੀਂ ਰੱਖਿਆ ਗਿਆ ਨਾ ਹੀ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਅਤੇ ਨਾ ਹੀ ਕਿਸੇ ਦਾ ਕੋਈ ਫਾਇਦਾ ਹੋਇਆ।ਵੱਡੇ ਵੱਡੇ ਟੂਰਿਸਟ ਕੰਪਲੈਕਸਾਂ ਦੇ ਠੇਕੇ ਪ੍ਰਾਈਵੇਟ ਹੱਥਾਂ ਵਿਚ ਦਿੱਤੇ ਗਏ ਅਤੇ ਉਹਨਾਂ ਦੀਆਂ ਜੇਬਾਂ ਭਰੀਆਂ ਗਈਆਂ।ਬਿਊਰਕ੍ਰੇਟਾਂ ਨੇ ਜ਼ਮੀਨ ਖਰੀਦੀ ਅਤੇ ਆਪਣਾ ਸਮਰਾਜ ਕਾਇਮ ਕੀਤਾ। ਪੰਜਾਬ ਟੂਰਿਜ਼ਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਪੰਜਾਬ ਵਿਚ ਸਾਲ 2021 ਦੌਰਾਨ 2,96,48,567 ਟੂਰਿਸਟ ਆਏ। ਜਿਹਨਾਂ ਵਿਚੋਂ 3,08,135 ਵਿਦੇਸ਼ੀ ਸੈਲਾਨੀ ਸਨ ਅਤੇ 2,66,40,432 ਘਰੇਲੂ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.