ETV Bharat / state

Amritpal Singh: ਪੁਲਿਸ ਦੀ ਅੱਖ 'ਚ ਰੜਕਣ ਵਾਲੇ ਅੰਮ੍ਰਿਤਪਾਲ ਦੀ ਕਹਾਣੀ, ਪੜ੍ਹੋ ਕਦੋਂ ਹੋਈ ਉਸਦੇ ਵਿਦਰੋਹ ਦੀ ਸ਼ੁਰੂਆਤ

ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਗੈਰਜ਼ਮਾਨਤੀ ਵਾਰੰਟ ਦੇ ਨਾਲ ਭਗੌੜਾ ਕਰਾਰ ਦਿੱਤਾ ਹੈ। ਪੁਲਿਸ ਉਸਦੀ ਲਗਾਤਾਰ ਭਾਲ ਕਰ ਰਹੀ ਹੈ। ਪਰ ਉਸਦੇ ਵਿਦਰੋਹੀ ਬਣਨ ਦੀ ਵੀ ਲੰਬੀ ਕਹਾਣੀ ਹੈ।

Who is Amritpal Singh, read how he became a rebel
Amritpal Singh : ਪੁਲਿਸ ਦੀ ਅੱਖ 'ਚ ਰੜਕਣ ਵਾਲੇ ਅੰਮ੍ਰਿਤਪਾਲ ਦੀ ਕਹਾਣੀ, ਪੜ੍ਹੋ ਕਦੋਂ ਹੋਈ ਉਸਦੇ ਵਿਦਰੋਹ ਦੀ ਸ਼ੁਰੂਆਤ
author img

By

Published : Mar 21, 2023, 3:29 PM IST

Updated : Mar 21, 2023, 4:54 PM IST

ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ ਪਰ ਇਕ ਅਜਨਾਲਾ ਕਾਂਡ ਤੋਂ ਬਾਅਦ ਲਗਾਤਾਰ ਪੁਲਿਸ ਉਸ ਉੱਤੇ ਨਜ਼ਰ ਰੱਖ ਰਹੀ ਸੀ। ਹਾਲਾਂਕਿ ਅਜਨਾਲਾ ਕਾਂਡ ਤੋਂ ਬਾਅਦ ਜ਼ਰੂਰ ਉਸ ਕਾਰਵਾਈ ਹੋਣ ਦੇ ਅੰਦਾਜੇ ਲੱਗ ਰਹੇ ਸਨ। ਦੁਬਈ ਤੋਂ ਅਚਾਨਕ ਆਏ ਦੀਪ ਸਿੱਧੂ ਦੇ ਵਿਦਰੋਹੀ ਬਣਨ ਪਿੱਛੇ ਵੀ ਕਈ ਕਾਰਣ ਹਨ।

ਦੀਪ ਸਿੱਧੂ ਦੀ ਜਥੇਬੰਦੀ ਦਾ ਕਾਰਜਭਾਰ : ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਅੰਮ੍ਰਿਤਪਾਲ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਜੱਲੂਪੁਰ ਖੇੜਾ ਦਾ ਜੰਮਪਲ ਹੈ ਅਤੇ ਇਸਨੇ ਕਪੂਰਥਲਾ ਦੇ ਬਹੁ-ਤਕਨੀਕੀ ਕਾਲਜ ਤੋਂ ਪੜ੍ਹਾਈ ਛੱਡੀ। ਫਿਰ ਦੁਬਈ ਗਿਆ ਅਤੇ ਉੱਥੇ ਜਾ ਕੇ ਡਰਾਇਵਰੀ ਵੀ ਕੀਤੀ। ਅੰਮ੍ਰਿਤਪਾਲ ਸਿੰਘ ਅਚਾਨਕ ਚਰਚਾ ਵਿੱਚ ਆਇਆ ਨਾਂ ਹੈ। ਪਰ ਇਸ ਨਾਂ ਨੂੰ ਉਦੋਂ ਜਿਆਦਾ ਹਵਾ ਮਿਲੀ ਕਿ ਜਦੋਂ ਦੀਪ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਵਜੋਂ ਆਪਣਾ ਕਾਰਜ ਅਰੰਭ ਕੀਤਾ। ਦੀਪ ਸਿੱਧੂ ਉਹੀ ਨਾਂ ਹੈ ਜੋ ਦਿੱਲੀ ਵਿਚ ਲਾਲ ਕਿਲੇ ਉਤੇ ਨਿਸ਼ਾਨ ਸਾਹਿਬ ਚੜ੍ਹਾਉਣ ਅਤੇ ਫਿਰ ਫਰਾਰ ਹੋਣ ਨਾਲ ਚਰਚਾ ਦਾ ਵਿਸ਼ਾ ਬਣਿਆ ਸੀ। ਹਾਲਾਂਕਿ ਦੀਪ ਸਿੱਧੂ ਦੀ ਮੌਤ ਵੀ ਹਾਲੇ ਤੱਕ ਰਹੱਸ ਬਣੀ ਹੋਈ ਹੈ। ਦੀਪ ਸਿੱਧੂ ਦੀ ਜਥੇਬੰਦੀ ਦਾ ਸਾਰਾ ਭਾਰ ਇਕ ਤਰ੍ਹਾਂ ਨਾਲ ਅੰਮ੍ਰਿਤਪਾਲ ਹੀ ਸਾਂਭ ਰਿਹਾ ਸੀ। ਇਸੇ ਕਰਕੇ ਇਹ ਖੂਫੀਆ ਤੰਤਰ ਦੀ ਰਡਾਰ ਉੱਤੇ ਰਿਹਾ ਅਤੇ ਅੰਮ੍ਰਿਤਪਾਲ ਦੀ ਹਰ ਘੜੀ ਚੁੱਪ ਚੁਪੀਤੇ ਪੈੜ ਵੀ ਨੱਪੀ ਗਈ।

ਖਾਲਸਾ ਵਹੀਰ ਨਾਲ ਨਵੀਂ ਸ਼ੁਰੂਆਤ : ਦਰਅਸਲ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਵਹੀਰ ਨਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਉਨ੍ਹਾਂ ਅੰਦਰ ਅੰਮ੍ਰਿਤ ਸੰਚਾਰ ਕਰਵਾਉਣ ਲਈ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਗਈ। ਇਹ ਖਾਲਸਾ ਵਹੀਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਖਾਲਸੇ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ। ਇੱਥੇ ਵੀ ਵੱਡਾ ਇਕੱਠ ਕੀਤਾ ਗਿਆ। ਉਦੋਂ ਤੋਂ ਲਗਾਤਾਰ ਅੰਮ੍ਰਿਤਪਾਲ ਸਿੰਘ ਵਲੋਂ ਖਾਲਸਾ ਵਹੀਰ ਰਾਹੀਂ ਅੰਮ੍ਰਿਤ ਸੰਚਾਰ ਲਈ ਇਕੱਠ ਕੀਤੇ ਜਾ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਵੀ ਅੰਮ੍ਰਿਤਪਾਲ ਸਿੰਘ ਨੇ ਹਮੇਸ਼ਾ ਚਰਚਾ ਖੱਟੀ ਹੈ। ਪੱਖ ਤੇ ਵਿਰੋਧ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਚੱਲਦਾ ਰਿਹਾ ਹੈ।

ਵਿਰੋਧ ਦੀ ਸ਼ੁਰੂਆਤ : ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਈ ਵਾਰ ਹੋਇਆ ਹੈ। ਗੁਰੂਦੁਆਰਾ ਸਾਹਿਬ ਵਿੱਚ ਕੁਰਸੀਆਂ ਹਟਵਾਉਣ ਅਤੇ ਸੋਫਿਆਂ ਨੂੰ ਅੱਗ ਲਗਾਉਣ ਤੋਂ ਬਾਅਦ ਵੀ ਰਲੀਆਂ ਮਿਲੀਆਂ ਪ੍ਰਤੀਕਿਰਿਆਵਾਂ ਆਈਆਂ ਸਨ। ਫਿਰ ਅਜਨਾਲਾ ਦੀ ਘਟਨਾ ਵਾਪਰੀ। ਇਕ ਮਾਮਲੇ ਨੂੰ ਰੱਦ ਕਰਵਾਉਣ ਅਤੇ ਆਪਣੇ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ ਥਾਣੇ ਦੇ ਬਾਹਰ ਇਕੱਠ ਕੀਤਾ ਗਿਆ। ਇਹ ਇਕੱਠ ਹਿੰਸਕ ਹੋ ਗਿਆ ਅਤੇ ਪੁਲਿਸ ਨਾਲ ਅੰਮ੍ਰਿਤਪਾਲ ਨਾਲ ਆਈ ਸੰਗਤ ਅਤੇ ਸਾਥੀਆਂ ਦੀ ਝੜਪ ਹੋਈ। ਉਦੋਂ ਬੇਸ਼ੱਕ ਪੁਲਿਸ ਨੇ ਸਾਰੀ ਗੱਲ ਮੰਨ ਕੇ ਅੰਮ੍ਰਿਤਪਾਲ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਉਦੋਂ ਇਹ ਜਰੂਰ ਤੈਅ ਹੋ ਗਿਆ ਸੀ ਕਿ ਅੰਮ੍ਰਿਤਪਾਲ ਦੇ ਖਿਲਾਫ ਪੁਲਿਸ ਤਿਆਰੀ ਵਿੱਚ ਲੱਗੀ ਹੋਈ ਹੈ।

ਪੁਲਿਸ ਵਲੋਂ ਸਰਚ ਅਭਿਆਨ : ਇਕ ਪ੍ਰੋਗਰਾਮ ਲਈ ਜਾਂਦੇ ਵਕਤ ਪੁਲਿਸ ਵਲੋਂ ਅੰਮ੍ਰਿਤਪਾਲ ਉੱਤੇ ਕਾਰਵਾਈ ਕੀਤੀ ਗਈ ਅਤੇ ਇਸਦੀ ਭਣਕ ਲੱਗਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਅੰਮ੍ਰਿਤਪਾਲ ਦੇ ਕੁੱਝ ਪਰਿਵਾਰਕ ਮੈਂਬਰਾਂ ਅਤੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਪੁਲਿਸ ਵਲੋਂ ਫਿਲਹਾਲ ਇਹੀ ਬਿਆਨ ਆ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਹੱਕ 'ਚ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਚੁੱਕਿਆ

ਅੰਮ੍ਰਿਤਪਾਲ ਦੇ ਪਾਕਿਸਤਾਨੀ ਏਜੰਸੀ ਨਾਲ ਸੰਬੰਧ : ਅੰਮ੍ਰਿਤਪਾਲ ਸਿੰਘ ਲਗਾਤਾਰ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਕੇਂਦਰੀ ਏਜੰਸੀਆਂ ਵੀ ਇਸ ਕੜੀ ਵਿੱਚ ਲੱਗੀਆਂ ਹੋਈਆਂ ਹਨ। ਉਸਦੇ ਸਾਥੀ ਦਲਜੀਤ ਸਿੰਘ ਕਲਸੀ ਦੀ ਫੋਨ ਕਾਲ ਡਿਟੇਲ ਤੋਂ ਵੀ ਕਈ ਖੁਲਾਸੇ ਹੋਏ ਹਨ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈਐੱਸ ਨਾਲ ਵੀ ਸੰਬੰਧ ਨਿਕਲ ਕੇ ਸਾਹਮਣੇ ਆ ਰਹੇ ਹਨ। ਹਾਲਾਂਕਿ ਪੁਲਿਸ ਨੇ ਕਲਸੀ ਉੱਤੇ ਐਨਐਸਏ ਲਾ ਦਿੱਤਾ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਉੱਤੇ ਵੀ ਕਈ ਮਾਮਲੇ ਦਰਜ ਹਨ।

Last Updated : Mar 21, 2023, 4:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.