ਚੰਡੀਗੜ੍ਹ: 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਸਾਲ 2022 ਕੋਈ ਚੰਗਾ ਸੰਕੇਤ ਨਹੀਂ ਲੈ ਕੇ ਆਇਆ। ਲੋਕ ਹਿੱਤ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੌਰਾਨ ਉਭਰੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਕਾਂਗਰਸ ਦੇ ਰਸੂਖ ਨੂੰ ਪੰਜਾਬ ਵਿੱਚੋਂ ਹਿਲਾਉਣ ਵਿੱਚ ਕਸਰ ਹੀ ਨਹੀਂ ਛੱਡੀ ਸਗੋਂ, ਲੋਕ ਮਨਾਂ ਵਿੱਚੋਂ ਵੀ ਤੁਰਦਾ ਕਰ ਦਿੱਤਾ। ਆਪ ਦੀ ਧਮਾਕੇਦਾਰ ਜਿੱਤ ਤੋਂ ਬਾਅਦ ਦੂਜੀਆਂ ਪਾਰਟੀਆਂ ਨੂੰ ਵੀ ਕੰਨ ਹੋਏ ਕਿ ਲੋਕਾਂ ਦੀ ਗੱਲ ਕੀਤੇ ਬਗੈਰ ਅਤੇ ਲੋਕ ਮੁੱਦੇ ਹੱਲ ਕੀਤੇ ਬਗੈਰ ਬੇੜਾ ਪਾਰ ਨਹੀਂ ਲੱਗਣਾ। ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਪਾਰਟੀਆਂ ਨਿੱਠ ਕੇ ਲੋਕ ਸੇਵਾਂ ਕਰਨ ਵਿੱਚ ਜੁੱਟ ਜਾਣ, ਪਰ ਇਨ੍ਹਾਂ ਦਿਨਾਂ ਵਿੱਚ ਦੋ ਪਾਰਟੀਆਂ ਦਾ ਬਣਿਆਂ ਇਕ ਜੁੱਟ ਜ਼ਰੂਰ ਚਰਚਾ ਦਾ ਵਿਸ਼ਾ ਹੈ।
ਅਕਾਲੀ ਦਲ ਤੇ ਬਸਪਾ ਦੀ ਸਾਂਝ: ਅਸਲ ਵਿੱਚ ਅਕਾਲੀ ਦਲ ਨੇ ਪੰਜਾਬ ਵਿੱਚ ਮੁੜ ਆਪਣੀ ਸਾਖ ਪੈਦਾ ਕਰਨ ਅਤੇ ਦੂਜੇ ਬੰਨੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਨੇ ਸੂਬੇ ਵਿੱਚ ਪੈਰ ਪੱਕੇ ਕਰਨ ਲਈ ਹੱਥ ਮਿਲਾ ਲਿਆ ਹੈ। ਦੋਵਾਂ ਪਾਰਟੀਆਂ ਨੇ ਭਾਈਵਾਲੀ ਕਰ ਲਈ ਹੈ ਤੇ ਨਵੀਂ ਰਣਨੀਤੀ ਨਾਲ ਆਉਣ ਦੀ ਤਿਆਰੀ ਵਿੱਚ ਹਨ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦਾ ਐਲਾਨ ਕੀਤਾ ਤੇ ਇਹ ਐਲਾਨ ਮਾਇਆਵਤੀ ਦੇ ਇਸ ਬਿਆਨ ਤੋਂ ਕੁਝ ਦਿਨ ਬਾਅਦ ਆਇਆ ਜਦੋਂ ਉਨ੍ਹਾਂ ਕਿਹਾ ਸੀ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ।
2022 ਦੀਆਂ ਚੋਣਾਂ ਵਿੱਚ ਨਹੀਂ ਮਿਲਿਆ ਫਾਇਦਾ : ਬਸਪਾ ਪ੍ਰਮੁੱਖ ਮਾਇਆਵਤੀ ਅਤੇ ਸੁਖਬੀਰ ਸਿੰਘ ਬਾਦਲ ਵਿਚਾਲੇ ਭਾਈਵਾਲੀ ਨੂੰ ਲੈ ਕੇ ਲੰਘੇ ਵੀਰਵਾਰ ਇਕ ਘੰਟੇ ਤੋਂ ਵੱਧ ਸਮਾਂ ਗੱਲਬਾਤ ਹੋਈ ਅਤੇ ਇਸ ਗੱਲਬਾਤ ਦੌਰਾਨ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ। 2022 ਦੀਆਂ ਪੰਜਾਬ ਵਿਧਾਨ ਚੋਣਾਂ ਵਿੱਚ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਕੱਠੇ ਚੋਣ ਲੜੀ ਸੀ, ਪਰ ਇਸਦਾ ਕੋਈ ਬਹੁਤਾ ਫਾਇਦਾ ਨਹੀਂ ਮਿਲਿਆ। ਅਕਾਲੀ ਦਲ 18 ਸੀਟਾਂ 'ਚੋਂ 3 ਸੀਟਾਂ ਹੀ ਕੈਸ਼ ਕਰ ਸਕਿਆ। ਇਸਦੇ ਨਾਲ ਹੀ ਅਕਾਲੀ ਦਲ ਦਾ ਵੋਟ ਸ਼ੇਅਰ ਵੀ ਹੇਠਾਂ ਆਇਆ। ਇਸ ਹਾਰ ਤੋਂ ਬਾਅਦ ਵੀ ਅਕਾਲੀ ਦਲ ਨੇ ਮੁੜ ਬਸਪਾ ਨਾਲ ਹੀ ਸਾਂਝ ਪਾਈ ਹੈ।
ਕੀ ਕਹਿੰਦੇ ਨੇ ਅਕਾਲੀ ਦਲ ਦੇ ਸਿਆਸੀ ਨਕਸ਼ਤਰ: ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ 1970 ਦੇ ਦਹਾਕੇ ਵਿੱਚ ਪਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ। ਪਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਦਾ ਅਹੁਦਾ ਵੀ ਮਿਲਿਆ। 1977 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਪੰਜਾਬ ਦੀਆਂ 13 ਵਿੱਚੋਂ 9 ਸੀਟਾਂ ਹਾਸਿਲ ਕੀਤੀਆਂ। 1984 ਵਿੱਚ ਆਪਰੇਸ਼ਨ ਬਲਿਊ ਸਟਾਰ ਤੋਂ ਮਗਰੋਂ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਸਿੱਖਾਂ ਦੇ ਖਿਲਾਫ ਹਮਲੇ ਹੋਏ ਤਾਂ ਅਕਾਲੀ ਦਲ ਨੇ ਇਸਦਾ ਡਟਵਾਂ ਵਿਰੋਧ ਕੀਤਾ। ਇਸਦਾ ਵੀ ਅਕਾਲੀ ਦਲ ਨੂੰ ਪੂਰਾ ਸਿਆਸੀ ਲਾਹਾ ਮਿਲਿਆ। ਪਾਰਟੀ ਨੇ 13 ਵਿੱਚੋਂ 7 ਸੀਟਾਂ ਉੱਤੇ ਜਿੱਤ ਹਾਸਿਲ ਕੀਤੀ। ਹਾਲਾਂਕਿ 1989 ਦੀਆਂ ਚੋਣਾਂ ਵੇਲੇ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ਸੀ। ਇਸੇ ਤਰ੍ਹਾਂ 1991 ਵਿੱਚ ਪਾਰਟੀ ਕੋਈ ਚਮਤਕਾਰ ਨਹੀਂ ਕਰ ਸਕੀ। ਇਸ ਤੋਂ ਬਾਅਦ ਕਾਂਸ਼ੀਰਾਮ ਦੀ ਅਗੁਵਾਈ ਵਾਲੀ ਬੀਐੱਸਪੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਗਠਜੋੜ ਕੀਤਾ। ਇਹ ਜੋੜੀ ਹਿੱਟ ਰਹੀ। ਦੋਵਾਂ ਪਾਰਟੀਆਂ ਨੇ ਮਿਲਕੇ ਪੰਜਾਬ ਵਿੱਚ 13 ਵਿੱਚੋਂ 11 ਸੀਟਾਂ ਉੱਤੇ ਦਾਅਵੇਦਾਰੀ ਕੀਤੀ। 2022 ਦੀਆਂ ਵੋਟਾਂ ਵੇਲੇ ਪਾਰਟੀ ਨੂੰ ਨੁਕਸਾਨ ਹੋਇਆ ਤੇ 18 ਫੀਸਦ ਹੀ ਵੋਟ ਮਿਲੇ। ਹੁਣ ਸ਼੍ਰੋਮਣੀ ਅਕਾਲੀ ਦਲ ਤੀਜਾ ਫਰੰਟ ਬਣਾਉਣ ਦੀ ਦੌੜ ਵਿੱਚ ਹੈ।
ਇਹ ਵੀ ਪੜ੍ਹੋ: Navjot Sidhu Release : ਕੀ ਕੋਈ ਪੈਰੋਲ ਨਾ ਲੈਣ ਦਾ ਸਿੱਧੂ ਨੂੰ ਅਪ੍ਰੈਲ ਮਹੀਨੇ ਮਿਲੇਗਾ ਫਾਇਦਾ, ਇਸ ਦਿਨ ਹੋ ਸਕਦੀ ਹੈ ਰਿਹਾਈ!
ਯੂਪੀ ਵਿੱਚ ਬੀਐੱਸਪੀ ਦਾ ਗੜ੍ਹ: ਕਾਂਸ਼ੀਰਾਮ ਨੇ ਬੀਐੱਸਪੀ ਦਾ ਗਠਨ ਕੀਤਾ ਸੀ। ਉਹ ਆਪ ਪੰਜਾਬ ਆਉਂਦੇ ਰਹੇ ਹਨ। ਵੈਸੇ ਬੀਐੱਸਪੀ ਯੂਪੀ ਵਿੱਚ ਜ਼ਿਆਦਾ ਸਫਲ ਰਹੀ ਹੈ, ਪਰ 90 ਦੇ ਦਹਾਕੇ ਵਿੱਚ ਪਾਰਟੀ ਪੰਜਾਬ ਵਿੱਚ ਕਾਫੀ ਮਜ਼ਬੂਤ ਸੀ। ਪੰਜਾਬ ਦੀਆਂ ਚੋਣਾਂ ਵਿੱਚ 1992 ਵਿੱਚ ਬੀਐੱਸਪੀ ਨੂੰ 9 ਸੀਟਾਂ ਮਿਲੀਆਂ। ਪਰ ਕਾਂਸ਼ੀਰਾਮ ਦੀ ਪਾਰਟੀ ਵਿੱਚ ਭੂਮਿਕਾ ਘਟਦੀ ਰਹੀ ਤੇ ਪੰਜਾਬ ਵਿੱਚ ਵੀ ਇਸਦਾ ਨੁਕਸਾਨ ਦੇਖਣ ਨੂੰ ਮਿਲਿਆ। ਦਲਿਤ ਰਾਜਨੀਤੀ ਕਰਨ ਲਈ ਪੰਜਾਬ ਬਸਪਾ ਲਈ ਚੰਗਾ ਸੂਬਾ ਹੈ ਕਿਉਂਕਿ ਇੱਥੇ ਲਗਭਗ 33 ਫੀਸਦੀ ਆਬਾਦੀ ਦਲਿਤ ਭਾਈਚਾਰੇ ਦੀ ਹੈ। ਜੇਕਰ ਹੁਸ਼ਿਆਰਪੁਰ ਤੋਂ ਭਾਜਪਾ ਸੂਬੇ ਦੀਆਂ 117 ਸੀਟਾਂ ਨਾਲ ਜਿੱਤਦੀ ਹੈ ਤਾਂ ਇਹ ਦੂਜੇ ਰਾਜਾਂ ਵਿੱਚ ਵੀ ਲਾਗੂ ਹੁੰਦੀ ਹੈ। ਵਿਧਾਨ ਸਭਾ ਵਿੱਚ 34 ਸੀਟਾਂ ਦਲਿਤਾਂ ਲਈ ਸਨ।
ਕੀ ਇਸ ਭਾਈਵਾਲੀ ਦਾ ਹੋਵੇਗਾ ਫਾਇਦਾ: ਬੀਐਸਪੀ ਨੇ ਅਕਾਲੀ ਦਲ ਨਾਲ ਭਾਈਵਾਲੀ ਕਿਉਂ ਕੀਤੀ ਹੈ? ਇਹ ਵੀ ਵੱਡਾ ਸਵਾਲ ਹੈ। ਮਾਇਆਵਤੀ ਦਾ ਮੰਨਣਾ ਹੈ ਕਿ ਅਕਾਲੀ ਦਲ ਦਾ ਵੋਟ ਛੇਤੀ ਟ੍ਰਾਂਸਫਰ ਹੋ ਰਿਹਾ ਹੈ। ਮਾਇਆਵਤੀ ਇਕ ਵਾਰ ਫਿਰ ਪਾਰਟੀ ਨੂੰ ਮਜ਼ਬੂਤ ਕਰ ਰਹੀ ਹੈ। ਇਹੀ ਸੋਚ ਕੇ ਪਾਰਟੀ ਉਨ੍ਹਾਂ ਪਾਰਟੀਆਂ ਨੂੰ ਸ਼ਾਮਿਲ ਕਰ ਰਹੀ ਹੈ, ਜਿਸਦਾ ਸਿਆਸੀ ਫਾਇਦਾ ਹੋ ਸਕੇ। ਦੂਜੇ ਪਾਸੇ ਇਸ ਸਾਂਝ ਕਾਰਨ ਕਾਂਗਰਸ ਅਤੇ ਬੀਜੇਪੀ ਲਈ ਮੁਸ਼ਕਿਲ ਹੋ ਸਕਦੀ ਹੈ। ਬਸਪਾ ਦਾ ਵੋਟ ਬੈਂਕ ਦੋਆਬਾ ਹੈ। ਇਥੇ ਤਿੰਨ ਸੀਟਾਂ ਜਲੰਧਰ, ਹੁਸ਼ਿਆਰਪੁਰ ਅਤੇ ਖਡੂਰ ਸਾਹਿਬ ਹਨ।
2019 ਵਿੱਚ ਖਡੂਰ ਸਾਹਿਬ ਤੋਂ ਕਾਂਗਰਸ ਅਤੇ ਹੁਸ਼ਿਆਰਪੁਰ ਤੋਂ ਬੀਜੇਪੀ ਜਿੱਤੀ ਸੀ। ਦੂਜੇ ਪਾਸੇ ਜਲੰਧਰ ਤੇ ਖਡੂਰ ਸਾਹਿਬ ਵਿੱਚ ਅਕਾਲੀ ਦਲ ਦੂਜੇ ਨੰਬਰ ਉੱਤੇ ਰਿਹਾ ਸੀ। ਜੇਕਰ ਅਕਾਲੀ ਦਲ ਦਾ ਗਠਜੋੜ ਰਿਹਾ ਤਾਂ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ। ਇਸਦੇ ਨਾਲ ਹੀ ਆਪ ਨੂੰ ਵੀ ਦੋਆਬਾ ਖੇਤਰ ਪਰੇਸ਼ਾਨੀ ਵਿੱਚ ਪਾ ਸਕਦਾ ਹੈ। ਇਸਦੇ ਨਾਲ ਹੀ ਬੀਐਸਪੀ ਹਰਿਆਣਾ, ਮੱਧ ਪ੍ਰਦੇਸ਼ ਵਿੱਚ ਪੈਰ ਪੱਕੇ ਕਰ ਰਹੀ ਹੈ। 2022 ਦੀਆਂ ਯੂਪੀ ਚੋਣਾਂ ਹਾਰਨ ਤੋਂ ਬਾਅਦ ਮਾਇਆਵਤੀ ਪਾਰਟੀ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ।