ਚੰਡੀਗੜ੍ਹ : ਪੰਜਾਬ ਦੇ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲਿਸ ਨੇ ਤੀਜੀ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਇਸ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਜਿੰਨਾ ਵਿੱਚ ਇੱਕ ਅਹਿਮ ਗੱਲ ਸਾਹਮਣੇ ਆਈ ਹੈ। ਦਰਅਸਲ ਮੂਸੇਵਾਲਾ ਕਤਲ ਮਾਮਲੇ 'ਚ ਪੇਸ਼ ਕੀਤੀ ਤੀਜੀ ਚਾਰਜਸ਼ੀਟ ਵਿੱਚ ਇੱਕ ਨਵੇਂ ਮੁਲਜ਼ਮ ਦੇ ਨਾਮ ਦਾ ਖੁਲਾਸਾ ਹੋਇਆ ਹੈ, ਜਿਸ ਨਾਲ ਮਾਮਲੇ ਦੀ ਪੇਚੀਦਗੀ ਵਿੱਚ ਨਵੇਂ ਮੋੜ ਪਾ ਦਿੱਤੇ ਹਨ। ਇਸ ਮਾਮਲੇ 'ਚ ਪੁਲਿਸ ਨੇ ਹਰਿਆਣਾ ਦੇ ਭਿਵਾਨੀ ਜ਼ਿਲੇ ਦੇ ਬਾਰਦੂਨਈ ਥਾਣਾ ਬਹਿਲ ਦੇ ਰਹਿਣ ਵਾਲੇ ਲਾਰੈਂਸ ਗੈਂਗ ਦੇ ਇੱਕ ਗੈਂਗਸਟਰ ਜੋਗਿੰਦਰ ਸਿੰਘ ਨੂੰ ਗੁਰੂਗ੍ਰਾਮ ਦੀ ਭੋਂਡਸੀ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਂਦਾ ਹੈ। ਜਿਸ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਉਸ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ। ( third chargesheet in the case of late singer Sidhu Moosewala)
ਸ਼ੂਟਰਾਂ ਨੂੰ ਦਿੱਤੀ ਪਨਾਹ : ਇਸ ਚਲਾਨ ਅਨੁਸਾਰ ਜੋਗਿੰਦਰ ਸਿੰਘ ਜੋਗਾ ਨੇ ਮੂਸੇਵਾਲਾ ਦੇ ਕਤਲ ਸਮੇਂ ਭਿਵਾਨੀ ਦੇ ਬੋਲੈਰੋ ਮਾਡਿਊਲ ਸ਼ੂਟਰਾਂ, ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ,ਕਸ਼ਿਸ਼ ਅਤੇ ਦੀਪਕ ਮੁੰਡੀ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ। ਇਸ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਜੋਗਿੰਦਰ ਸਿੰਘ ਜੋਗਾ 2015 ਤੋਂ ਲਾਰੈਂਸ ਗੈਂਗ ਦਾ ਮੈਂਬਰ ਹੈ। ਕਤਲ ਦੌਰਾਨ ਉਹ ਰਜਿੰਦਰ ਜੋਕਰ ਅਤੇ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਦੇ ਸੰਪਰਕ ਵਿੱਚ ਸੀ। ਗੋਲਡੀ ਬਰਾੜ ਦੇ ਕਹਿਣ 'ਤੇ ਉਸ ਨੇ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਇਨ੍ਹਾਂ ਸ਼ੂਟਰਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ।
ਰਜਿੰਦਰ ਜੋਕਰ ਨੇ ਕੀਤਾ ਖੁਲਾਸਾ : ਪੁਲਿਸ ਅਨੁਸਾਰ ਜੋਗਿੰਦਰ ਸਿੰਘ ਉਰਫ਼ ਜੋਗਾ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਬੜਦੂਨਈ ਥਾਣਾ ਬਹਿਲ ਦਾ ਰਹਿਣ ਵਾਲਾ ਹੈ। 4 ਜੂਨ 2022 ਨੂੰ ਉਸ ਨੂੰ ਕਤਲ ਕੇਸ ਵਿੱਚ ਸ਼ਾਮਲ ਕੀਤਾ ਗਿਆ ਸੀ। ਰਜਿੰਦਰ ਸਿੰਘ ਜੋਕਰ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਜੋਗਿੰਦਰ ਸਿੰਘ ਜੋਗਾ ਵੀ ਸ਼ਾਮਲ ਸੀ। ਇਸ ਤੋਂ ਬਾਅਦ ਅਦਾਲਤ ਤੋਂ ਉਸ ਦੇ ਗ੍ਰਿਫਤਾਰੀ ਵਾਰੰਟ ਲਏ ਗਏ, ਪਰ ਉਹ ਫੜਿਆ ਨਹੀਂ ਜਾ ਸਕਿਆ। ਜਿਸ ਤੋਂ ਬਾਅਦ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ।
ਕਤਲ ਤੋਂ ਬਾਅਦ ਹਥਿਆਰ ਅਤੇ ਮੋਬਾਈਲ ਛੁਪਾਏ ਗਏ: ਜਦੋਂ ਉਸ ਨੂੰ ਮਾਨਸਾ ਲਿਜਾ ਕੇ ਪੁੱਛਗਿੱਛ ਕੀਤੀ ਗਈ, ਤਾਂ ਜੋਗਾ ਨੇ ਦੱਸਿਆ ਕਿ ਕਤਲ ਤੋਂ ਬਾਅਦ ਉਸ ਨੇ ਆਪਣਾ ਨਾਜਾਇਜ਼ ਅਸਲਾ ਅਤੇ ਮੋਬਾਈਲ ਰਜਿੰਦਰ ਜੋਕਰ ਦੇ ਕਿਰਾਏ ਦੇ ਮਕਾਨ ਵਿੱਚ ਲੁਕਾ ਦਿੱਤਾ ਸੀ। ਇਹ ਘਰ ਹਰਿਆਣਾ ਦੇ ਉਕਲਾਨਾ ਭੂਨਾ ਰੋਡ 'ਤੇ ਬੱਸ ਸਟੈਂਡ ਦੇ ਕੋਲ ਹੈ। ਹਾਲਾਂਕਿ, ਪੁਲਿਸ ਇਸ ਨੂੰ ਬਰਾਮਦ ਨਹੀਂ ਕਰ ਸਕੀ।
- Big Threat To Life Of Gangster: ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਨੂੰ ਵੀ ਸਤਾਉਣ ਲੱਗਾ ਜਾਨ ਦਾ ਖ਼ਤਰਾ ! ਹਾਈਕੋਰਟ ਨੇ ਦਿੱਤੇ ਇਹ ਨਿਰਦੇਸ਼
- SAD Meet Governor: ਸ਼੍ਰੋਮਣੀ ਅਕਾਲੀ ਦਲ ਵਲੋਂ ਰਾਜਪਾਲ ਨਾਲ ਮੁਲਾਕਾਤ, SYL ਤੇ ਮਾਈਨਿੰਗ ਸਣੇ ਚੁੱਕੇ ਪੰਜਾਬ ਦੇ ਇਹ ਮੁੱਦੇ
- Majithia Target On Mann Government: SYL ਦੇ ਮੁੱਦੇ 'ਤੇ ਮਜੀਠੀਆ ਨੇ ਘੇਰੀ ਮਾਨ ਸਰਕਾਰ, ਕੱਢ ਲਿਆਇਆ ਨਵੇਂ ਸਬੂਤ !
ਜੋਗਾ ਗੁਰੂਗ੍ਰਾਮ ਜੇਲ੍ਹ ਵਿੱਚ ਬੰਦ ਸੀ : ਇਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਜੋਗਿੰਦਰ ਜੋਗਾ 31 ਮਈ 2023 ਨੂੰ ਗੁਰੂਗ੍ਰਾਮ ਦੇ ਭੌਂਡਸੀ ਵਿੱਚ ਦਰਜ ਇੱਕ ਡਕੈਤੀ ਅਤੇ ਅਸਲਾ ਐਕਟ ਦੇ ਇੱਕ ਕੇਸ ਵਿੱਚ ਜੇਲ੍ਹ ਵਿੱਚ ਹੈ। ਇਸ ਤੋਂ ਬਾਅਦ ਪੁਲਿਸ ਨੇ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਉਸ ਨੂੰ ਜੇਲ੍ਹ ਤੋਂ ਗ੍ਰਿਫ਼ਤਾਰ ਕਰ ਲਿਆ।
ਕਤਲ ਕੇਸ ਵਿੱਚ ਰਜਿੰਦਰ ਜੋਕਰ ਦੀ ਭੂਮਿਕਾ: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਚਲਾਨ ਵਿੱਚ 193 ਗਵਾਹ ਸ਼ਾਮਲ ਹਨ। ਇਨ੍ਹਾਂ ਵਿੱਚ ਮੂਸੇਵਾਲਾ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨਜੀਤ ਕੌਰ ਤੋਂ ਇਲਾਵਾ ਕਤਲ ਵਾਲੇ ਦਿਨ ਮੂਸੇਵਾਲਾ ਦੇ ਨਾਲ ਥਾਰ ਵਿੱਚ ਸਵਾਰ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਤੋਂ ਇਲਾਵਾ ਪੰਜਾਬ ਅਤੇ ਦਿੱਲੀ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ, ਗੰਨ ਹਾਊਸ ਮਾਲਕ, ਮੈਡੀਕਲ ਡਾਕਟਰ ਸ਼ਾਮਲ ਹਨ।