ETV Bharat / state

ਫ਼ਿਰੋਜ਼ਪੁਰ 'ਚ ਵਾਤਾਵਰਣ ਦੀ ਸਫਾਈ ਲਈ ਨਵੇਂ ਆਨਲਾਈਨ ਪ੍ਰਾਜੈਕਟ ਦਾ ਆਗਾਜ਼, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਉਦਘਾਟਨ - ਸੂਬਾ ਪੱਧਰੀ ਆਨਲਾਈਨ ਪ੍ਰਾਜੈਕਟ ਦੀ ਸ਼ੁਰੂਆਤ

ਫਿਰੋਜ਼ਪੁਰ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਆਲੇ-ਦੁਆਲੇ ਅਤੇ ਵਾਤਾਵਰਣ ਦੀ ਸਫਾਈ ਲਈ ਸੂਬਾ ਪੱਧਰੀ ਆਨਲਾਈਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਪੋਰਟਲ ‘ਤੇ ਰੀਅਲ-ਟਾਈਮ ਡੇਟਾ ਉਪਲੱਬਧ ਹੁੰਦਾ ਹੈ ਜਿਸ ਨਾਲ ਮਲ ਦੇ ਪ੍ਰਬੰਧਨ ਦੀ ਪ੍ਰਕਿਰਿਆ ਦੀ ਨਿਗਰਾਨੀ ਵਿੱਚ ਮਦਦ ਮਿਲਦੀ ਹੈ।

The start of a new online project for cleaning the environment in Ferozepur
ਫ਼ਿਰੋਜ਼ਪੁਰ 'ਚ ਵਾਤਾਵਰਣ ਦੀ ਸਫਾਈ ਲਈ ਨਵੇਂ ਆਨਲਾਈਨ ਪ੍ਰਾਜੈਕਟ ਦਾ ਆਗਾਜ਼, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਉਦਘਾਟਨ
author img

By

Published : Aug 16, 2023, 6:43 PM IST

ਚੰਡੀਗੜ੍ਹ: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਫ਼ਿਰੋਜ਼ਪੁਰ ਤੋਂ ਐਮ ਸੇਵਾ ਫੀਕਲ ਸਲੱਜ ਮੈਨੇਜਮੈਂਟ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਈ-ਗੋਵ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਮਨੁੱਖੀ ਮਲ/ਸੈਪਟਿਕ ਟੈਂਕਾਂ ਦੀ ਗਾਰ ਦੇ ਪ੍ਰਬੰਧਨ (ਫੀਕਲ ਸਲੱਜ ਅਤੇ ਸੇਪਟੇਜ ਪ੍ਰਬੰਧਨ) ਨੂੰ ਲਾਗੂ ਕੀਤਾ ਜਾਵੇਗਾ। ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਦੇ ਨਾਗਰਿਕਾਂ ਨੂੰ ਸਾਫ਼ ਸੁਥਰਾ ਅਤੇ ਸਿਹਤਮੰਦ ਵਾਤਾਵਰਣ ਦੇਣ ਲਈ ਲਗਾਤਾਰ ਯਤਨਸ਼ੀਲ ਹੈ।

ਰੀਅਲ ਟਾਈਮ ਡਾਟਾ ਉਪਲੱਬਧ ਹੋਵੇਗਾ: ਜਿੰਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ‘ਤੇ ਰੀਅਲ-ਟਾਈਮ ਡੇਟਾ ਉਪਲੱਬਧ ਹੁੰਦਾ ਹੈ ਜਿਸ ਨਾਲ ਮਲ ਦੇ ਪ੍ਰਬੰਧਨ ਦੀ ਪ੍ਰਕਿਰਿਆ ਦੀ ਨਿਗਰਾਨੀ ਵਿੱਚ ਮਦਦ ਮਿਲਦੀ ਹੈ। ਇਸ ਪੋਰਟਲ ਨੂੰ ਸਥਾਨਕ ਸਰਕਾਰ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਆਪਸੀ ਤਾਲਮੇਲ ਨਾਲ ਮੁੱਢਲੇ ਰੂਪ ਵਿੱਚ ਪੰਜਾਬ ਦੇ 4 ਜ਼ਿਿਲ੍ਹਆਂ ਐਸ.ਏ.ਐਸ ਨਗਰ ਮੋਹਾਲੀ, ਰੂਪਨਗਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਬਤੌਰ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਜਾਵੇਗਾ। ਇਸ ਪਾਇਲਟ ਪ੍ਰਾਜੈਕਟ ਤਹਿਤ 171 ਪਿੰਡਾਂ ਦੇ 40,980 ਘਰਾਂ ਨੂੰ ਕਵਰ ਕੀਤਾ ਜਾਵੇਗਾ। ਜਿਸ ਦਾ ਫਾਇਦਾ ਕਰੀਬ 2 ਲੱਖ ਲੋਕਾਂ ਨੂੰ ਹੋਵੇਗਾ।

ਸੈਪਟਿਕ ਟੈਂਕ ਖਾਲੀ ਕਰਵਾਉਣ ਦੀ ਸੁਵਿਧਾ: ਉਨ੍ਹਾਂ ਦੱਸਿਆ ਕਿ ਐਮ ਸੇਵਾ ਫੀਕਲ ਸਲੱਜ ਮੈਨੇਜਮੈਂਟ ਪੋਰਟਲ ਨਾਲ ਕੋਈ ਵੀ ਨਾਗਰਿਕ ਇਸ ਪੋਰਟਲ ਰਾਹੀਂ ਆਪਣਾ ਸੈਪਟਿਕ ਟੈਂਕ ਖਾਲੀ ਕਰਵਾਉਣ ਦੀ ਸੁਵਿਧਾ ਘਰ ਬੈਠੇ ਪ੍ਰਾਪਤ ਕਰ ਸਕੇਗਾ। ਸੈਂਪਿਟਕ ਟੈਕਾਂ ਦੀ ਗਾਰ ਦਾ ਸਹੀ ਪ੍ਰਬੰਧਨ ਹੋਣ ਨਾਲ ਵਾਤਾਵਰਣ ਸਾਫ਼-ਸੁਥਰਾ ਰਹੇਗਾ ਜਿਸ ਨਾਲ ਲੋਕਾਂ ਦੀ ਸਿਹਤ ‘ਤੇ ਚੰਗਾ ਪ੍ਰਭਾਵ ਪਵੇਗਾ। ਇਸ ਨਾਲ ਪ੍ਰਾਈਵੇਟ ਅਦਾਰੇ ਵੀ ਅੱਗੇ ਆਉਣਗੇ।

ਗਾਰ ਦੀ ਜਾਂਚ ਹੋਵੇਗੀ: ਜ਼ਿਕਰਯੋਗ ਹੈ ਕਿ ਸੀਵੇਜ ਟ੍ਰੀਟਮੈਂਟ ਪਲਾਂਟ ਆਪਰੇਟਰ ਇਹ ਪ੍ਰਮਾਣਿਤ ਕਰਨ ਦੇ ਯੋਗ ਹੋਵੇਗਾ ਕਿ ਘਰਾਂ ਤੋਂ ਇਕੱਠੀ ਕੀਤੀ ਗਈ। ਸੈਪਟਿਕ ਟੈਂਕਾਂ ਦੀ ਗਾਰ ਅਤੇ ਸੀਵੇਜ ਟ੍ਰੀਟਮੈਂਟ ਪਲਾਂਟ ਵਿੱਚ ਪਹੁੰਚੀ ਗਾਰ ਦੀ ਮਾਤਰਾ ਵਿੱਚ ਕੋਈ ਅੰਤਰ ਨਹੀਂ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਇਸ ਪ੍ਰਕਿਰਿਆ ਦੌਰਾਨ ਗਾਰ ਸੀਵੇਜ ਟ੍ਰੀਟਮੈਂਟ ਪਲਾਂਟ ਤੋਂ ਇਲਾਵਾ ਕਿਤੇ ਵੀ ਨਾ ਸੁੱਟੀ ਜਾਵੇ। ਇਸ ਤੋਂ ਇਲਾਵਾ ਇਸ ਪੋਰਟਲ ਰਾਹੀਂ ਰਾਜ ਪੱਧਰ ‘ਤੇ ਇਹ ਦੇਖਿਆ ਜਾ ਸਕੇਗਾ ਕਿ ਕਿਸ ਸੀਵੇਜ ਟ੍ਰੀਟਮੈਂਟ ਪਲਾਂਟ ‘ਤੇ ਕਿੰਨੀ ਗਾਰ ਆ ਰਹੀ ਹੈ। ਲੋਕਾਂ ਦੀ ਇਸ ਸੁਵਿਧਾ ਬਾਰੇ ਫੀਡਬੈਕ ਵੀ ਪਤਾ ਲਗਾਈ ਜਾ ਸਕੇਗੀ। (ਪ੍ਰੈੱਸ ਨੋਟ)

ETV Bharat Logo

Copyright © 2025 Ushodaya Enterprises Pvt. Ltd., All Rights Reserved.