ਚੰਡੀਗੜ੍ਹ ਡੈਸਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਰਾਗੀ ਸਿੰਘਾਂ ਅਤੇ ਕੀਰਤਨੀ ਜਥਿਆਂ ਨੂੰ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਸਬੰਧੀ ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਇੱਕ ਪੱਤਰ ਜਾਰੀ ਕੀਤਾ ਹੈ। ਐੱਸਜੀਪੀਸੀ ਵੱਲੋਂ ਪੱਤਰ ਜਾਰੀ ਕਰਕੇ ਰਾਗੀ ਸਿੰਘਾਂ ਅਤੇ ਕੀਰਤਨੀ ਜਥਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ।
ਕੀ ਲਿਖਿਆ ਨੋਟਿਸ 'ਚ : ਸ਼੍ਰੋਮਣੀ ਕਮੇਟੀ ਵੱਲੋਂ ਨੋਟਿਸ ਜਾਰੀ ਨੋਟਿਸ ਮੁਤਾਬਿਕ ਕੋਈ ਵੀ ਰਾਗੀ ਜਥਾ ਸ਼੍ਰੋਮਣੀ ਕਮੇਟੀ ਦੇ ਯੂ-ਟਿਊਬ ਚੈਨਲ ਤੋਂ ਆਪਣੀ ਡਿਊਟੀ ਸਮੇਂ ਦੇ ਕੀਰਤਨ ਪ੍ਰਸਾਰਣ ਦਾ ਲਿੰਕ ਕਾਪੀ ਕਰਕੇ ਆਪਣੇ ਕਿਸੇ ਵੀ ਤਰ੍ਹਾਂ ਦੇ ਨਿੱਜੀ ਚੈਨਲ ਜਾਂ ਫਿਰ ਪੇਜ਼ ਉੱਤੇ ਨਹੀਂ ਪਾਵੇਗਾ। ਕਮੇਟੀ ਨੇ ਬਕਾਇਦਾ ਇਹ ਵੀ ਕਿਹਾ ਹੈ ਕਿ ਇਸ ਸਬੰਧੀ ਰਿਪੋਰਟਾਂ ਮਿਲੀਆਂ ਹਨ ਅਤੇ ਇਹ ਹੁਕਮ ਵੀ ਉਸੇ ਦੇ ਹਵਾਲੇ ਨਾਲ ਜਾਰੀ ਕੀਤਾ ਜਾ ਰਿਹਾ ਹੈ।
ਕਾਪੀ ਰਾਇਟ ਦੀ ਉਲੰਘਣਾ : ਸ਼੍ਰੋਮਣੀ ਕਮੇਟੀ ਨੇ ਪੱਤਰ ਵਿੱਚ ਕਿਹਾ ਹੈ ਕਿ ਲਿੰਕ ਆਪਣੇ ਨਿੱਜੀ ਪੇਜ ਜਾਂ ਚੈਨਲਾਂ ਉੱਤੇ ਪਾਉਣਾ ਇੱਕ ਤਰ੍ਹਾਂ ਨਾਲ ਗੁਰਬਾਣੀ ਪ੍ਰਸਾਰਣ ਸਬੰਧੀ ਕਮੇਟੀ ਵੱਲੋਂ ਬਣਾਏ ਗਏ ਨਿਯਮਾਂ ਅਤੇ ਕਾਪੀ ਰਾਇਟ ਦੀ ਉਲੰਘਣਾ ਹੈ। ਇਸ ਲਈ ਸਮੁੱਚੇ ਰਾਗੀ ਸਿੰਘਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਇਹ ਗਲਤੀ ਨਾ ਹੋਵੇ। ਕਮੇਟੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਸ ਹੁਕਮ ਦੀ ਪਾਲਣਾ ਨਹੀਂ ਹੋਈ ਤਾਂ ਫਿਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
- ਗੁਰਦਾਸਪੁਰ ਦੇ ਦੋ ਦਾਅਵੇਦਾਰ ਸਿਆਸੀ ਦੌੜ ਤੋਂ ਬਾਹਰ, ਹੁਣ ਭਾਜਪਾ ਕਿਵੇਂ ਬਚਾਵੇਗੀ ਆਪਣਾ ਸਿਆਸੀ ਕਿਲ੍ਹਾ, ਦੇਖੋ ਖਾਸ ਰਿਪੋਰਟ
- Rajguru: ਅਮਰ ਸ਼ਹੀਦ ਰਾਜਗੁਰੂ ਦੇ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਮਾਨ ਨੇ ਕੀਤਾ ਯਾਦ, ਕਿਹਾ- ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ਨਾਮ
- ਪੰਜਾਬ ਅਤੇ ਪੰਥ ਬੈਚੇਨ ਵਾਲੇ ਬਿਆਨ ਦੇ ਕੀ ਮਾਇਨੇ? ਕੀ ਭਾਜਪਾ ਪੰਜਾਬ ਵਿਚ ਪੰਥਕ ਮੁੱਦਿਆਂ ਨੂੰ ਬਣਾਉਣਾ ਚਾਹੁੰਦੀ ਹੈ ਅਧਾਰ, ਦੇਖੋ ਖਾਸ ਰਿਪੋਰਟ
ਮਿਲ ਰਹੀਆਂ ਸੀ ਸ਼ਿਕਾਇਤਾਂ : ਜ਼ਿਕਰਯੋਗ ਹੈ ਕਿ ਕਮੇਟੀ ਨੂੰ ਇਸ ਸਬੰਧੀ ਕੁੱਝ ਰਿਪੋਰਟਾਂ ਮਿਲੀਆਂ ਸਨ ਕਿ ਕੁੱਝ ਰਾਗੀ ਜਥੇ ਅਤੇ ਸਿੰਘ ਸਹਿਬਾਨ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੀ ਕੀਰਤਨ ਦੀ ਡਿਊਟੀ ਵੇਲੇ ਦਾ ਲਿੰਕ ਕਮੇਟੀ ਦੇ ਯੂਟਿਊਬ ਚੈਨਲ ਤੋਂ ਲੈ ਕੇ ਆਪਣੇ ਨਿੱਜੀ ਪੇਜਾਂ ਅਤੇ ਚੈਨਲਾਂ ਉੱਤੇ ਵਰਤ ਰਹੇ ਹਨ। ਇਸੇ ਨੂੰ ਲੈ ਕੇ ਕਮੇਟੀ ਨੇ ਸਖਤੀ ਵਰਤਣ ਲਈ ਇਹ ਪੱਤਰ ਜਾਰੀ ਕੀਤਾ ਹੈ। ਉਲੰਘਣਾ ਕਰਨ ਵਾਲਿਆਂ ਉੱਤੇ ਕਾਰਵਾਈ ਵੀ ਹੋ ਸਕਦੀ ਹੈ।