ਚੰਡੀਗੜ੍ਹ ਡੈਸਕ : ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਗੁਰਮੀਤ ਸਿੰਘ ਮੀਤ ਹੇਅਰ ਕੋਲ ਕਈ ਵਿਭਾਗ ਵਾਪਸ ਲਏ ਗਏ ਹਨ। ਉਨ੍ਹਾਂ ਕੋਲ ਸਿਰਫ ਇੱਕ ਵਿਭਾਗ ਖੇਡ ਵਿਭਾਗ ਹੀ ਰਹਿ ਗਿਆ ਹੈ। ਦੱਸ ਦਈਏ ਕਿ ਚੇਤਨ ਸਿੰਘ ਜੌੜਾ ਮਾਜਰਾ ਦਾ ਕੱਦ ਵੱਧ ਗਿਆ ਹੈ। ਚੇਤਨ ਸਿੰਘ ਜੋੜਾ ਮਾਜਰਾ ਨੂੰ ਮਾਈਨਿੰਗ ਵਿਭਾਗ ਦਿੱਤਾ ਗਿਆ ਹੈ। ਚੇਤਨ ਸਿੰਘ ਜੋੜਾ ਮਾਜਰਾ ਕੋਲ 7 ਵਿਭਾਗ ਹੋ ਗਏ ਹਨ।
ਮੀਤ ਹੇਅਰ ਕੋਲ ਖੇਡਾਂ : ਹੁਣ ਮੀਤ ਹੇਅਰ ਖੇਡ ਐਂਡ ਯੂਥ ਸਰਵਿਸ ਵਿਭਾਗ ਹੀ ਰਹਿ ਗਿਆ ਹੈ। ਇਸੇ ਤਰ੍ਹਾਂ ਚੇਤਨ ਸਿੰਘ ਜੋੜਾਮਾਜਰਾ ਕੋਲ ਡਿਫੈਂਸ ਸਰਵਿਸ ਵੈਲਫੇਅਰ, ਸੁਤੰਤਰਤਾ ਸੈਨਾਨੀ, ਹੋਰਟੀਕਲਚਰ ਵਿਭਾਗ, ਮਾਈਨਿੰਗ ਵਿਭਾਗ,ਸੂਚਨਾ ਅਤੇ ਪਬਲਿਕ ਰਿਲੇਸ਼ਨ ਵਿਭਾਗ, ਵਾਟਰ ਰਿਸੋਰਸਿਸ ਵਿਭਾਗ, ਕਨਵਰਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਦੇ ਦਿੱਤਾ ਹੈ। ਇਸੇ ਤਰ੍ਹਾਂ ਤਰ੍ਹਾਂ ਸੀਐਮ ਭਗਵੰਤ ਸਿੰਘ ਮਾਨ ਕੋਲ ਹੁਣ 11 ਵਿਭਾਗ ਹਨ। ਦੱਸ ਦਈਏ ਕਿ ਪਹਿਲਾਂ ਗੁਰਮੀਤ ਮੀਤ ਹੇਅਰ ਕੋਲ ਸਾਇੰਸ ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਸੀ, ਜੋ ਹੁਣ ਸੀਐਮ ਮਾਨ ਕੋਲ ਚਲਾ ਗਿਆ ਹੈ।
-
Re-allocation of the portfolios of two ministers in Punjab Cabinet
— ANI (@ANI) November 21, 2023 " class="align-text-top noRightClick twitterSection" data="
Cabinet Minister Chetan Singh has been given the Mines and Geology department. Gurmeet Singh Meet Hayer to look after Sports and Youth Services department only. pic.twitter.com/wNSSrcRO6y
">Re-allocation of the portfolios of two ministers in Punjab Cabinet
— ANI (@ANI) November 21, 2023
Cabinet Minister Chetan Singh has been given the Mines and Geology department. Gurmeet Singh Meet Hayer to look after Sports and Youth Services department only. pic.twitter.com/wNSSrcRO6yRe-allocation of the portfolios of two ministers in Punjab Cabinet
— ANI (@ANI) November 21, 2023
Cabinet Minister Chetan Singh has been given the Mines and Geology department. Gurmeet Singh Meet Hayer to look after Sports and Youth Services department only. pic.twitter.com/wNSSrcRO6y
- urpatwant Singh Pannu: ਖਾਲਿਸਤਾਨੀ ਗੁਰਪਤਵੰਤ ਪੰਨੂੰ ਖ਼ਿਲਾਫ਼ NIA ਨੇ ਕੀਤਾ ਕੇਸ ਦਰਜ, ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਦੀ ਦਿੱਤੀ ਸੀ ਧਮਕੀ
- ਪਰਾਲੀ ਪ੍ਰਦੂਸ਼ਣ ਸਬੰਧੀ ਬਿਆਨ ਨੂੰ ਲੈਕੇ ਘਿਰੇ ਖੇਤੀਬਾੜੀ ਮੰਤਰੀ, ਵਿਰੋਧੀਆਂ ਨੇ ਕਿਹਾ-ਪੰਜਾਬ ਦੀ ਹਾਲਤ ਖਰਾਬ ਖੁੱਡੀਆਂ ਕਰ ਰਹੇ ਸਿਆਸਤ,ਕਿਸਾਨਾਂ ਨੇ ਵੀ ਲਿਆ ਨਿਸ਼ਾਨੇ 'ਤੇ
- Uttarkashi Tunnel Accident 10th Day: ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਪਹਿਲੀ ਵੀਡੀਓ ਆਈ ਸਾਹਮਣੇ, ਵਾਕੀ ਟਾਕੀ ਰਾਹੀਂ ਕੀਤੀ ਗੱਲ, ਬਚਾਅ ਕਾਰਜ ਜਾਰੀ
ਨਵੇਂ ਵਿਭਾਗਾਂ ਦੀ ਗੱਲ ਕਰੀਏ ਤਾਂ ਸੀ.ਐਮ.ਭਗਵੰਤ ਮਾਨ ਦੇ ਕੋਲ ਵਿਭਾਗ ਆਮ ਪ੍ਰਸ਼ਾਸਨ, ਗ੍ਰਹਿ ਵਿਭਾਗ, ਚੌਕਸੀ, ਸਹਿਯੋਗ, ਉਦਯੋਗ ਅਤੇ ਵਣਜ ਜੇਲ, ਕਾਨੂੰਨੀ ਮਾਮਲੇ, ਸਿਵਲ ਹਵਾਬਾਜ਼ੀ, ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ, ਕਰਮਚਾਰੀ ਹਨ। ਇਸੇ ਤਰ੍ਹਾਂ ਅਮਨ ਅਰੋੜਾ ਕੋਲ ਨਵੇਂ ਊਰਜਾ ਸਰੋਤ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਸ਼ਿਕਾਇਤ ਸੁਧਾਰ, ਰੁਜ਼ਗਾਰ ਵਿਭਾਗ ਹੈ। ਜਦੋਂਕਿ ਗੁਰਮੀਤ ਸਿੰਘ ਮੀਤ ਹੇਅਰ ਕੋਲ ਖੇਡਾਂ ਅਤੇ ਯੁਵਾ ਮਾਮਲੇ ਵਿਭਾਗ ਰਹਿ ਗਿਆ ਹੈ। ਇਸੇ ਤਰ੍ਹਾਂ ਲਾਲਜੀਤ ਭੁੱਲਰ ਕੋਲ ਆਵਾਜਾਈ, ਪਸ਼ੂ ਪਾਲਣ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਚੇਤਨ ਸਿੰਘ ਜੋੜਾਮਾਜਰਾ ਕੋਲ ਰੱਖਿਆ ਸੇਵਾ ਭਲਾਈ, ਆਜ਼ਾਦੀ ਘੁਲਾਟੀਏ, ਬਾਗਬਾਨੀ, ਸੂਚਨਾ ਅਤੇ ਲੋਕ ਸੰਪਰਕ, ਖਾਣਾਂ ਅਤੇ ਭੂ-ਵਿਗਿਆਨ, ਪਾਣੀ ਦੇ ਸਰੋਤ, ਜ਼ਮੀਨ ਅਤੇ ਪਾਣੀ ਦੀ ਸੰਭਾਲ ਵਿਭਾਗ ਹੋਣਗੇ। ਦੂਜੇ ਪਾਸੇ ਅਨਮੋਲ ਗਗਨ ਮਾਨ ਕੋਲ ਸੈਰ ਸਪਾਟਾ ਅਤੇ ਸੱਭਿਆਚਾਰ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਪਰਾਹੁਣਚਾਰੀ ਵਿਭਾਗ ਰੱਖੇ ਗਏ ਹਨ। ਜਦੋਂ ਕਿ ਹਰਪਾਲ ਸਿੰਘ ਚੀਮਾ ਕੋਲ ਵਿੱਤ, ਯੋਜਨਾ, ਆਬਕਾਰੀ ਅਤੇ ਟੈਕਸ ਹਨ।