ETV Bharat / state

ਮੁੱਖ ਮੰਤਰੀ ਵੱਲੋਂ ਸ਼ਾਨਦਾਰ ਜਿੱਤ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ - ਜਰਮਨੀ ਨੂੰ 5-4 ਨਾਲ ਮਾਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਟੋਕੀਓ ਓਲੰਪਿਕ ਚ ਹਾਕੀ ਦੇ ਕਾਂਸੇ ਦੇ ਤਮਗੇ ਲਈ ਹੋਏ ਮੁਕਾਬਲੇ ਵਿਚ ਜਰਮਨੀ ਨੂੰ 5-4 ਨਾਲ ਹਰਾਉਣ ਉਤੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ “ਓਲੰਪਿਕ ਵਿਚ ਹੋਏ ਫਸਵੇਂ ਮੈਚ ਵਿਚ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੇ ਦੇ ਤਮਗਾ ਜਿੱਤਿਆ ਹੈ ਜੋ ਸਮੁੱਚੇ ਮੁਲਕ ਲਈ ਗੌਰਵਮਈ ਅਤੇ ਇਤਿਹਾਸਕ ਪਲ ਹਨ। ਇਸ ਸ਼ਾਨਦਾਰ ਪ੍ਰਾਪਤੀ ਸਦਕਾ ਭਾਰਤੀ ਟੀਮ ਨੇ 41 ਵਰਿਆਂ ਬਾਅਦ ਜੇਤੂ ਮੰਚ ਉਤੇ ਮੁੜ ਕਦਮ ਰੱਖਿਆ ਹੈ ਜਿਸ ਕਰਕੇ ਹਾਕੀ ਵਿਚ ਕਾਂਸੇ ਦਾ ਤਮਗਾ ਹਾਸਲ ਕਰਨਾ ਸਾਡੇ ਲਈ ਸੋਨ ਤਮਗੇ ਜਿੰਨੀ ਅਹਿਮਤੀਅਤ ਰੱਖਦਾ ਹੈ। ਭਾਰਤੀ ਟੀਮ ਨੂੰ ਮੁਬਾਰਕਾਂ।”

ਪੁਰਸ਼ ਹਾਕੀ ਟੀਮ ਨੂੰ ਵਧਾਈ
ਪੁਰਸ਼ ਹਾਕੀ ਟੀਮ ਨੂੰ ਵਧਾਈ
author img

By

Published : Aug 6, 2021, 10:21 PM IST

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਟੋਕੀਓ ਓਲੰਪਿਕ ਚ ਹਾਕੀ ਦੇ ਕਾਂਸੇ ਦੇ ਤਮਗੇ ਲਈ ਹੋਏ ਮੁਕਾਬਲੇ ਵਿਚ ਜਰਮਨੀ ਨੂੰ 5-4 ਨਾਲ ਹਰਾਉਣ ਉਤੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ “ਓਲੰਪਿਕ ਵਿਚ ਹੋਏ ਫਸਵੇਂ ਮੈਚ ਵਿਚ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੇ ਦੇ ਤਮਗਾ ਜਿੱਤਿਆ ਹੈ ਜੋ ਸਮੁੱਚੇ ਮੁਲਕ ਲਈ ਗੌਰਵਮਈ ਅਤੇ ਇਤਿਹਾਸਕ ਪਲ ਹਨ। ਇਸ ਸ਼ਾਨਦਾਰ ਪ੍ਰਾਪਤੀ ਸਦਕਾ ਭਾਰਤੀ ਟੀਮ ਨੇ 41 ਵਰਿਆਂ ਬਾਅਦ ਜੇਤੂ ਮੰਚ ਉਤੇ ਮੁੜ ਕਦਮ ਰੱਖਿਆ ਹੈ ਜਿਸ ਕਰਕੇ ਹਾਕੀ ਵਿਚ ਕਾਂਸੇ ਦਾ ਤਮਗਾ ਹਾਸਲ ਕਰਨਾ ਸਾਡੇ ਲਈ ਸੋਨ ਤਮਗੇ ਜਿੰਨੀ ਅਹਿਮਤੀਅਤ ਰੱਖਦਾ ਹੈ। ਭਾਰਤੀ ਟੀਮ ਨੂੰ ਮੁਬਾਰਕਾਂ।”

  • A proud & historic moment for the nation as Men’s Hockey Team wins Bronze Medal in #Olympics by defeating Germany in a scintillating match. A tremendous achievement to be finishing on the podium after 41 years and the Hockey Bronze is worth its weight in Gold. Congratulations 🇮🇳 pic.twitter.com/9LK8bu6mEY

    — Capt.Amarinder Singh (@capt_amarinder) August 5, 2021 " class="align-text-top noRightClick twitterSection" data=" ">

ਇਸ ਇਤਿਹਾਸਕ ਜਿੱਤ ਉੱਤੇ ਮੁੱਖ ਮੰਤਰੀ ਨੇ ਖੁਸ਼ੀ ਦੇ ਪਲ ਸਾਂਝੇ ਕਰਦਿਆਂ ਕਿਹਾ ਕਿ ਸਮੁੱਚੀ ਟੀਮ ਨੇ ਇਸ ਵੱਕਾਰੀ ਸਨਮਾਨ ਨਾਲ ਦੇਸ਼ ਵਾਸੀਆਂ ਅਤੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਦਿਨ ਹੁਣ ਦੂਰ ਨਹੀਂ, ਜਦੋਂ ਸਾਡੀ ਕੌਮੀ ਖੇਡ ਹਾਕੀ ਸਮੇਂ ਦੇ ਬੀਤਣ ਨਾਲ ਖੁੱਸੀ ਹੋਈ ਸ਼ਾਨ ਮੁੜ ਹਾਸਲ ਕਰੇਗੀ। ਉਨਾਂ ਕਿਹਾ ਕਿ ਇਸ ਦਿਸ਼ਾ ਵਿਚ ਸ਼ੁਰੂਆਤ ਹੋ ਚੁੱਕੀ ਹੈ। ਹਾਕੀ ਦੇ ਰੌਸ਼ਨ ਭਵਿੱਖ ਲਈ ਭਰੋਸਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਭੁਬਨੇਸ਼ਵਰ ਵਿਚ ਹੋਣ ਵਾਲੇ ਵਿਸ਼ਵ ਹਾਕੀ ਕੱਪ-2023 ਅਤੇ ਪੈਰਿਸ ਦੀਆਂ ਓਲੰਪਿਕ 2024 ਵਿਚ ਮੈਡਲ ਦਾ ਰੰਗ ਨਿਸ਼ਚਤ ਤੌਰ ਉਤੇ ਬਦਲੇਗੀ।

ਕੈਪਟਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਰਮਨੀ ਵਿਰੁੱਧ ਭਾਰਤ ਦੀ ਅਸਧਾਰਨ ਪ੍ਰਾਪਤੀ ਯਕੀਨੀ ਤੌਰ ਉਤੇ ਟੀਮ ਦੇ ਸਾਂਝੇ ਯਤਨਾਂ ਦਾ ਸਿੱਟਾ ਹੈ, ਹਾਲਾਂਕਿ, ਇਹ ਪੰਜਾਬ ਲਈ ਵੀ ਮਾਣਮੱਤੇ ਪਲ ਹਨ ਕਿਉਂਕਿ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਉਪ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਇਲਾਵਾ ਰੁਪਿੰਦਰਪਾਲ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸਮਸ਼ੇਰ ਸਿੰਘ, ਹਾਰਦਿਕ ਸਿੰਘ, ਸਿਰਮਨਜੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਅਤੇ ਕਿ੍ਰਸ਼ਨ ਪਾਠਕ ਸਮੇਤ 11 ਖਿਡਾਰੀ ਪੰਜਾਬ ਦੇ ਸਪੂਤ ਹਨ।

ਜ਼ਿਕਰਯੋਗ ਹੈ ਕਿ ਸਾਲ 1928 ਤੋਂ 1980 ਤੱਕ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਦਾ ਸੁਨਿਹਰਾ ਯੁੱਗ ਰਿਹਾ ਹੈ ਜਿਸ ਦੌਰਾਨ ਭਾਰਤ ਨੇ ਅੱਠ ਸੋਨ ਤਮਗੇ, ਇਕ ਚਾਂਦੀ ਅਤੇ ਦੋ ਕਾਂਸੇ ਦੇ ਤਮਗੇ ਹਾਸਲ ਕੀਤੇ ਸਨ। ਅੱਜ ਦੇ ਕਾਂਸੇ ਦੇ ਤਮਗੇ ਨਾਲ ਓਲੰਪਿਕ ਵਿਚ ਮੈਡਲਾਂ ਦੀ ਗਿਣਤੀ 12 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਭਾਰਤੀ ਹਾਕੀ ਟੀਮ ਸਾਲ 1975, 1973 ਅਤੇ 1971 ਦੇ ਹਾਕੀ ਵਿਸ਼ਵ ਕੱਪ ਵਿਚ ਕ੍ਰਮਵਾਰ ਸੋਨ, ਚਾਂਦੀ ਅਤੇ ਕਾਂਸੇ ਦਾ ਤਮਗਾ ਵੀ ਜਿੱਤ ਚੁੱਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.