ETV Bharat / state

India Canada Dispute: ਕੈਨੇਡਾ ਦੇ ਰੱਖਿਆ ਮੰਤਰੀ ਨੇ ਇਲਜ਼ਾਮਾਂ ਨੂੰ ਦੱਸਿਆ ਚੁਣੌਤੀ ਭਰਿਆ ਮੁੱਦਾ, ਕਿਹਾ- ਭਾਰਤ ਨਾਲ ਰਿਸ਼ਤੇ ਜ਼ਰੂਰੀ ਪਰ ਸੱਚ ਸਾਹਮਣੇ ਲਿਆਉਣਾ ਹੈ ਪਹਿਲ - ਕੈਨੇਡਾ ਦੇ ਰੱਖਿਆ ਮੰਤਰੀ ਬਿੱਲ ਹਲੇਅਰ

ਖਾਲਿਸਤਾਨੀ ਸਮਰਥਕ ਹਰਦੀਪ ਨਿੱਝਰ (Khalistani supporter Hardeep Nijhar) ਦਾ ਕੈਨੇਡਾ ਵਿੱਚ ਹੋਇਆ ਕਤਲ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਲਗਾਤਾਰ ਖੋਰ ਲਾ ਰਿਹਾ ਹੈ। ਹੁਣ ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਭਾਰਤ ਨਾਲ ਕੈਨੇਡਾ ਦੇ ਰਿਸ਼ਤੇ ਖ਼ਾਸ ਹਨ ਪਰ ਸੱਚ ਸਾਹਮਣੇ ਲਿਆਉਣਾ ਵੀ ਜ਼ਰੂਰੀ ਹੈ।

The Canadian Defense Minister has described the allegations against India as a challenging issue
India Canada Dispute: ਕੈਨੇਡਾ ਦੇ ਰੱਖਿਆ ਮੰਤਰੀ ਨੇ ਭਾਰਤ ਉੱਤੇ ਲਾਏ ਇਲਜ਼ਾਮਾਂ ਨੂੰ ਦੱਸਿਆ ਚੁਣੌਤੀ ਭਰਿਆ ਮੁੱਦਾ,ਕਿਹਾ-ਭਾਰਤ ਨਾਲ ਰਿਸ਼ਤੇ ਜ਼ਰੂਰੀ ਪਰ ਸੱਚ ਸਾਹਮਣੇ ਲਿਆਉਣਾ ਹੈ ਪਹਿਲ
author img

By ETV Bharat Punjabi Team

Published : Sep 25, 2023, 12:48 PM IST

ਚੰਡੀਗੜ੍ਹ: ਭਾਰਤ ਵਿੱਚ ਜੀ20 ਸੰਮੇਲਨ ਅੰਦਰ ਸ਼ਿਰਕਤ ਕਰਨ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰ ਜਸਟਿਨ ਟਰੂਡੋ (Canada Prime Minister Justin Trudeau) ਜਿਵੇਂ ਹੀ ਆਪਣੇ ਵਤਨ ਪਹੁੰਚੇ ਤਾਂ ਉਨ੍ਹਾਂ ਨੇ ਕੈਨੇਡਾ ਦੀ ਅਸੈਂਬਲੀ ਵਿੱਚ ਸੰਬੋਧਨ ਦੌਰਾਨ ਭਾਰਤ ਉੱਤੇ ਸ਼ਰੇਆਮ ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਸਬੰਧੀ ਇਲਜ਼ਾਮ ਲਾਏ ਅਤੇ ਕੈਨੇਡਾ ਵਿੱਚ ਮੌਜੂਦ ਭਾਰਤੀ ਡਿਪਲੋਮੇਟ ਨੂੰ ਵੀ ਦੇਸ਼ ਤੋਂ ਲਾਂਭੇ ਕਰ ਦਿੱਤਾ, ਇਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ। ਇਸ ਤੋਂ ਮਗਰੋਂ ਇਹ ਮਾਮਲਾ ਠੰਡੇ ਬਸਤੇ ਵਿੱਚ ਨਹੀਂ ਪਿਆ ਅਤੇ ਇੱਕ ਤੋਂ ਬਾਅਦ ਇੱਕ ਆਏ ਦੋਵਾਂ ਮੁਲਕਾਂ ਦੇ ਬਿਆਨਾਂ ਅਤੇ ਕਾਰਵਾਈਆਂ ਨੇ ਇਸ ਮੁੱਦੇ ਨੂੰ ਹੋਰ ਗੁੰਝਲਦਾਰ ਅਤੇ ਖਤਰਨਾਕ ਬਣਾ ਦਿੱਤਾ। ਹੁਣ ਇਸ ਮਾਮਲੇ ਉੱਤੇ ਭਾਰਤ-ਕੈਨੇਡਾ ਦੇ ਰਿਸ਼ਤਿਆਂ ਨੂੰ ਲੈਕੇ ਕੈਨੇਡੀਅਨ ਰੱਖਿਆ ਮੰਤਰੀ ਬਿੱਲ ਬਲੇਅਰ ਨੇ ਬਿਆਨ ਦਿੱਤਾ ਹੈ।

ਭਾਰਤ ਨਾਲ ਕੈਨੇਡਾ ਦੇ ਰਿਸ਼ਤੇ ਅਹਿਮ: ਕੈਨੇਡਾ ਦੇ ਰੱਖਿਆ ਮੰਤਰੀ ਬਿੱਲ ਹਲੇਅਰ (Canadas Defense Minister Bill Haller) ਨੇ ਕਿਹਾ ਹੈ ਕਿ, 'ਅਸੀਂ ਮੰਨਦੇ ਹਾਂ ਕਿ ਭਾਰਤ 'ਤੇ ਇਲਜ਼ਾਮ ਲਗਾਉਣਾ ਇੱਕ ਚੁਣੌਤੀਪੂਰਨ ਮੁੱਦਾ ਹੈ ਪਰ ਭਾਰਤ ਨਾਲ ਸਬੰਧ ਮਹੱਤਵਪੂਰਨ ਹਨ ਪਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣਾ ਸਾਡੀ ਜ਼ਿੰਮੇਵਾਰੀ ਹੈ। ਜੇਕਰ ਇਲਜ਼ਾਮ ਸਹੀ ਸਾਬਤ ਹੁੰਦੇ ਹਨ ਤਾਂ ਇਹ ਕੈਨੇਡਾ ਦੀ ਪ੍ਰਭੂਸੱਤਾ ਦੀ ਉਲੰਘਣਾ ਹੋਵੇਗੀ। ਸਾਡੀ ਧਰਤੀ 'ਤੇ ਕੈਨੇਡੀਅਨ ਨਾਗਰਿਕ ਦਾ ਇਸ ਤਰ੍ਹਾਂ ਕਤਲ ਹੋਣਾ ਚਿੰਤਾਜਨਕ ਹੈ,'।

ਗੁਰੂਘਰ ਕੋਲ ਹੋਇਆ ਨਿੱਝਰ ਦਾ ਕਤਲ: 18 ਜੂਨ 2023 ਦੀ ਸ਼ਾਮ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ਦੀ ਪਾਰਕਿੰਗ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ 'ਤੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਨਿੱਝਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨਿੱਝਰ ਨੂੰ ਭਾਰਤ ਨੇ ਭਗੌੜਾ ਕਰਾਰ ਦਿੱਤਾ ਸੀ ਅਤੇ ਉਸ 'ਤੇ 10 ਲੱਖ ਰੁਪਏ ਦਾ ਇਨਾਮ ਸੀ। ਦੱਸ ਦਈਏ ਕੈਨੇਡਾ ਦੇ ਭਾਰਤ ਉੱਤੇ ਲਾਏ ਇਲਜ਼ਾਮਾਂ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਉੱਤੇ ਦੇਸ਼ ਦੀ ਜਾਂਚ ਏਜੰਸੀ ਐੱਨਆਈਏ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਐੱਨਆਈਏ ਨੇ ਕੋਰਟ ਦੇ ਹੁਕਮਾਂ ਤੋਂ ਬਾਅਦ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਮੌਜੂਦ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.