ਚੰਡੀਗੜ੍ਹ: ਗਰਮੀ ਦੇ ਮੌਸਮ ਚ ਅਕਸਰ ਹੀ ਜਿਆਦਾਤਰ ਲੋਕਾਂ ਨੂੰ ਡੀਹਾਈਡਰੇਸ਼ਨ ਦੀ ਸ਼ਿਕਾਇਤ ਰਹਿੰਦੀ ਹੈ ਜਿਸ ਦਾ ਕਾਰਨ ਗਰਮੀ ਦੇ ਮੌਸਮ ’ਚ ਸਹੀ ਖਾਣ ਪੀਣਾ ਅਣਗਹਿਲੀ ਵਰਤਨੀ ਹੁੰਦੀ ਹੈ। ਜਿਸ ਕਾਰਨ ਲੋਕਾਂ ਨੂੰ ਵਧੀਆ ਡਾਈਟ ਦੀ ਲੋੜ ਹੁੰਦੀ ਹੈ। ਕੋਰੋਨਾ ਤੋਂ ਪੀੜਤ ਮਰੀਜ਼ਾ ਨੂੰ ਵੀ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਪੀਜੀਆਈ ਦੇ ਡਾਇਟਿਕ ਵਿਭਾਗ ਦੀ ਸੀਨੀਅਰ ਡਾਇਟੀਸ਼ਨ ਡਾ. ਸੁਨੀਤਾ ਭੱਟੀ ਦੇ ਮੁਤਾਬਿਕ ਗਰਮੀ ਦੇ ਮੌਸਮ ਵਿੱਚ ਥੋੜ੍ਹੇ ਥੋੜ੍ਹੇ ਟਾਈਮ ਤੋਂ ਬਾਅਦ ਕੁਝ ਨਾ ਕੁਝ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ। ਮੌਸਮੀ ਫਲਾਂ ਨੂੰ ਖਾਣਾ ਚਾਹੀਦਾ ਹੈ ਨਾਲ ਹੀ ਕੱਟੇ ਹੋਏ ਫਲਾਂ ਨੂੰ ਖਾਣਾ ਨਹੀਂ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਤੁਹਾਡੀ ਸਿਹਤ ਲਈ ਸਭ ਤੋਂ ਜ਼ਰੂਰੀ ਚੀਜ਼ ਖੁਰਾਕ ਦਾ ਧਿਆਨ ਰੱਖਣਾ ਹੈ। ਜੇ ਤੁਸੀਂ ਇਸ ਮੌਸਮ ਵਿੱਚ ਆਪਣੀ ਖ਼ੁਰਾਕ ਦਾ ਸਹੀ ਧਿਆਨ ਨਹੀਂ ਰੱਖੋਗੇ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ। ਗਰਮੀ ਦੇ ਸਮੇਂ ਤਾਪਮਾਨ ਵਧਣ ਦਾ ਸਾਡੇ ਸਰੀਰ ’ਤੇ ਅਸਰ ਪੈਂਦਾ ਹੈ। ਇਸ ਲਈ ਸਾਨੂੰ ਅਜਿਹੀ ਖ਼ੁਰਾਕ ਲੈਣੀ ਚਾਹੀਦੀ ਹੈ ਜੋ ਸਾਡੇ ਸਰੀਰ ਦੇ ਤਾਪਮਾਨ ਨੂੰ ਸਹੀ ਰੱਖ ਸਕੇ।
ਅਜਿਹੀ ਕਰੇ ਆਪਣੇ ਦਿਨ ਦੀ ਸ਼ੁਰੂਆਤ
ਡਾਇਟੀਸ਼ੀਅਨ ਨੇ ਇਹ ਵੀ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਪਾਣੀ ਪੀਣ ਦੇ ਨਾਲ ਕਰਨੀ ਚਾਹੀਦਾ ਹੈ। ਸਵੇਰੇ ਸਿਹਤਮੰਦ ਨਾਸ਼ਤਾ ਕਰਨਾ ਚਾਹੀਦਾ ਹੈ। ਜਿਸ ਨਾਲ ਲੰਬੇ ਸਮੇਂ ਤੱਕ ਸਰੀਰ ਚ ਤਾਕਤ ਬਣੀ ਰਹਿੰਦੀ ਹੈ।
ਇਹ ਵੀ ਪੜੋ: ਰੋਪੜ ਸਤਲੁਜ ਦਰਿਆ ਦੇ ਸਰਕੰਡੇ ਨੂੰ ਲੱਗੀ ਅੱਗ
ਗਰਮੀਆਂ ਵਿੱਚ ਕੀ ਖਾਣਾ ਚਾਹੀਦਾ ਹੈ ?
ਡਾਇਟੀਸ਼ੀਅਨ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਹਰ ਕਿਸੇ ਨੂੰ ਵੱਧ ਤੋਂ ਵੱਧ ਮੌਸਮੀ ਫ਼ਲ ਅਤੇ ਹਰੀ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਸ ਮੌਸਮ ਵਿੱਚ ਆਉਣ ਵਾਲੇ ਫਲ ਅਤੇ ਸਬਜ਼ੀਆਂ ਨਰਮ ਅਤੇ ਪਾਣੀ ਨਾਲ ਭਰੀਆਂ ਹੁੰਦੀਆਂ ਹਨ। ਖ਼ੁਰਾਕ ਵਿੱਚ ਤਰਬੂਜ਼,ਖ਼ਰਬੂਜ਼ਾ ਅਤੇ ਖੀਰਾ, ਕੱਕੜੀ ਪੁਦੀਨੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚੋਂ 90 ਪ੍ਰਤੀਸ਼ਤ ਪਾਣੀ ਹੁੰਦਾ ਹੈ ਅਤੇ ਵਿਟਾਮਿਨ ਏ ,ਐਂਟੀ ਆਕਸਾਈਡ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਦੁੱਧ ਦੀ ਬਚਾਏ ਆਪਣੀ ਖੁਰਾਕ ਵਿਚ ਦਹੀਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।
ਗਰਮੀਆਂ ਦੇ ਵਿੱਚ ਕੀ ਨਹੀਂ ਖਾਣਾ ਚਾਹੀਦਾ ਹੈ
ਜਿਆਦਾ ਤੇਲ ਮਸਾਲੇਦਾਰ ਖਾਣਾ ਨਾ ਖਾਓ
ਜਿਆਦਾ ਬਾਸੀ ਖਾਣੇ ਨੂੰ ਖਾਣ ਤੋਂ ਬਚੋ
ਕੈਫੀਨ ਤੋਂ ਦੂਰ ਰਹੋ ਡੀਹਾਈਡਰੇਸ਼ਨ ਵੱਧਦਾ ਹੈ
ਗਰਮੀਆਂ ਵਿੱਚ ਮਿਠਾਈਆਂ ਘੱਟ ਤੋਂ ਘੱਟ ਖਾਓ
ਰੈਸਟੋਰੈਂਟ ਢਾਬੇ ਵਿੱਚ ਖਾਣਾ ਖਾਣ ਤੋਂ ਵੀ ਪਰਹੇਜ਼ ਕਰੋ
ਪ੍ਰੋਸੈਸਡ ਅਤੇ ਪੈਕੇਜਡ ਫੂਡ ਖਾਣ ਤੋਂ ਬਚੋ