ਚੰਡੀਗੜ੍ਹ: ਬਿਕਰਮ ਮਜੀਠੀਆ ਵੱਲੋਂ ਨਾਂਦੇੜ ਸਾਹਿਬ ਤੋਂ ਪੰਜਾਬ ਪਰਤੀਆਂ ਸੰਗਤਾਂ ਨੂੰ ਲੈ ਕੇ ਕੀਤੀ ਬਿਆਨਬਾਜ਼ੀ ਨੂੰ ਦੇਖਦਿਆਂ ਹੁਣ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੈਦਾਨ ਵਿੱਚ ਆ ਗਏ ਹਨ।
ਸੁਖਜਿੰਦਰ ਰੰਧਾਵਾ ਨੇ ਇੱਕ ਐੱਸਜੀਪੀਸੀ ਪ੍ਰਬੰਧਕ ਮੁਲਾਜ਼ਮ ਦੀ ਆਡੀਓ ਜਾਰੀ ਕਰਦਿਆਂ ਕਿਹਾ ਕਿ ਇੱਕ ਤਹਿਸੀਲਦਾਰ ਵੱਲੋਂ ਐੱਸਜੀਪੀਸੀ ਦੇ ਗੁਰਦੁਆਰਿਆਂ ਵਿੱਚ ਲੋਕਾਂ ਲਈ ਇਕਾਂਤਵਾਸ ਲਈ ਕਮਰਿਆਂ ਦੀ ਜਦੋਂ ਮੰਗ ਕੀਤੀ ਗਈ ਤਾਂ ਸਾਫ਼ ਕੋਰਾ ਜਵਾਬ ਇਸ ਮੈਨੇਜਰ ਵੱਲੋਂ ਦਿੱਤਾ ਗਿਆ।
ਇਸ ਦੇ ਨਾਲ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਜਲਾਲਾਬਾਦ ਵਿਖੇ ਇੱਕ ਹਸਪਤਾਲ ਵਿੱਚ ਟੈਸਟਿੰਗ ਕਿੱਟਾਂ ਵੰਡਣ ਤੋਂ ਪਹਿਲਾਂ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਬਿਨਾਂ ਟੈਸਟ ਕੀਤੇ ਹਸਪਤਾਲ ਵਿੱਚੋਂ ਵਾਪਸ ਘਰ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਜਿਹੜੀ ਸੰਗਤਾਂ ਨੂੰ ਵਾਪਸ ਘਰਾਂ ਨੂੰ ਭੇਜਿਆ ਗਿਆ ਸੀ ਅਗਲੇ ਦਿਨ ਉਨ੍ਹਾਂ ਸੰਗਤਾਂ ਵਿੱਚੋਂ 3 ਮਰੀਜ਼ ਪੌਜ਼ੀਟਿਵ ਪਾਏ ਗਏ ਸਨ। ਇਸ ਮਾਮਲੇ ਵਿੱਚ ਰੰਧਾਵਾ ਨੇ ਕੈਪਟਨ ਤੋਂ ਕਾਰਵਾਈ ਦੀ ਮੰਗ ਕੀਤੀ।
ਉੱਥੇ ਹੀ ਸੁਖਜਿੰਦਰ ਰੰਧਾਵਾ ਨੇ ਪ੍ਰਕਾਸ਼ ਬਾਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ਬਾਦਲ ਵਿੱਚ ਕਾਨਫਰੰਸ ਕਰਕੇ ਇਸ ਮਹਾਂਮਾਰੀ ਵਿੱਚ ਰਾਜਨੀਤੀ ਨਾ ਕਰਨ ਲਈ ਮਜੀਠੀਆ ਵਰਗਿਆਂ ਦਾ ਮੂੰਹ ਬੰਦ ਕਰਵਾਉਣ।
ਇਹ ਵੀ ਪੜੋ: PGI ਵਿੱਚ ਇੰਝ ਹੁੰਦਾ ਹੈ ਕੋਰੋਨਾ ਨਾਲ ਪੀੜਤ ਮਰੀਜ਼ਾਂ ਦਾ ਇਲਾਜ, ਵੇਖੋ ਇਹ ਖਾਸ ਰਿਪੋਰਟ
ਇਸ ਦੇ ਨਾਲ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੀ ਸਰਕਾਰ ਦੇ ਸਿਹਤ ਵਿਭਾਗ 'ਤੇ ਕਈ ਸਵਾਲ ਬੀਤੇ ਦਿਨੀਂ ਚੁੱਕੇ ਗਏ ਸੀ, ਜਿਸ ਦਾ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਇਸ ਮਾਮਲੇ ਦੇ ਉੱਪਰ ਵੀ ਜਲਦ ਰਿਪੋਰਟ ਆ ਜਾਵੇਗੀ।