ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਰਦੋਸ਼ ਸਿੱਖ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਫੈਲਾਉਣ ਦੇ ਦੋਸ਼ੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਲਈ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੂੰ ਸਖ਼ਤ ਝਾੜ ਪਾਈ ਹੈ।
-
I stand in solidarity with Sikh pilgrims returning from Sri #HazurSahib, Nanded. They are our brothers & sisters. Blaming them for spreading #coronavirus by @INCIndia's pawn @digvijaya_28 echoes decades’ old anti-Sikh stance of #Gandhi family. 1/2 pic.twitter.com/cwFZ3MQk2B
— Sukhbir Singh Badal (@officeofssbadal) May 4, 2020 " class="align-text-top noRightClick twitterSection" data="
">I stand in solidarity with Sikh pilgrims returning from Sri #HazurSahib, Nanded. They are our brothers & sisters. Blaming them for spreading #coronavirus by @INCIndia's pawn @digvijaya_28 echoes decades’ old anti-Sikh stance of #Gandhi family. 1/2 pic.twitter.com/cwFZ3MQk2B
— Sukhbir Singh Badal (@officeofssbadal) May 4, 2020I stand in solidarity with Sikh pilgrims returning from Sri #HazurSahib, Nanded. They are our brothers & sisters. Blaming them for spreading #coronavirus by @INCIndia's pawn @digvijaya_28 echoes decades’ old anti-Sikh stance of #Gandhi family. 1/2 pic.twitter.com/cwFZ3MQk2B
— Sukhbir Singh Badal (@officeofssbadal) May 4, 2020
ਸੁਖਬੀਰ ਬਾਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਸ਼ਵ ਮਹਾਮਾਰੀ ਹੈ ਅਤੇ ਦਿਗਵਿਜੈ ਦਾ ਬਿਆਨ ਸਿੱਖਾਂ ਨੂੰ ਕੋਰੋਨਾ ਵਾਇਰਸ ਫੈਲਾਉਣ ਵਾਲਿਆਂ ਵਜੋਂ ਪੂਰੀ ਦੁਨੀਆਂ ਵਿੱਚ ਬਦਨਾਮ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਪੁਰਾਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਹਿੱਸਾ ਹੈ, ਜਿਹੜੀ ਦੁਨੀਆਂ ਵਿੱਚ ਵਾਪਰਨ ਵਾਲੀ ਹਰ ਕੁਦਰਤੀ ਬਿਪਤਾ ਅਤੇ ਬੁਰਾਈ ਪਿੱਛੇ ਇੱਕ ਸਿੱਖ ਨੂੰ ਦੋਸ਼ੀ ਵਜੋਂ ਵੇਖਦੀ ਹੈ। ਉਨ੍ਹਾਂ ਕਿਹਾ ਕਿ ਇਸੇ ਮਾਨਸਿਕਤਾ ਨਾਲ ਕਾਂਗਰਸ ਨੇ ਇੱਕ ਵਾਰ ਸਿੱਖਾਂ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਕੇ ਪੂਰੀ ਦੁਨੀਆਂ ਅੰਦਰ ਨਫਰਤ ਦੇ ਪਾਤਰ ਬਣਾਇਆ ਸੀ। ਜਿਵੇਂਕਿ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਦਹਿਸ਼ਤ ਫੈਲੀ ਹੈ ਤਾਂ ਕਾਂਗਰਸ ਨੇ ਇੱਕ ਵਾਰ ਫਿਰ ਸਿੱਖਾਂ ਨੂੰ ਪੂਰੀ ਦੁਨੀਆ ਸਾਹਮਣੇ ਸ਼ੱਕੀਆਂ ਦੀ ਸੂਚੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਵੀਡਿਓ ਸੁਨੇਹਿਆਂ ਰਾਹੀਂ ਸ਼ਰਧਾਲੂਆਂ ਦੀਆਂ ਤਕਲੀਫਾਂ ਉੱਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਇ ਕੈਪਟਨ ਅਮਰਿੰਦਰ ਸਿੰਘ ਨੂੰ ਦਿਗਵਿਜੈ ਵਿਰੁੱਧ ਅਤੇ ਕਈ ਪੰਜਾਬ ਦੇ ਮੰਤਰੀਆਂ ਵੱਲੋਂ ਬਿਆਨ ਜਾਰੀ ਕਰਕੇ ਪੂਰੀ ਸਿੱਖ ਕੌਮ ਦਾ ਅਕਸ ਖਰਾਬ ਕਰਨ ਲਈ ਪੰਜਾਬੀਆਂ ਅਤੇ ਖਾਸ ਕਰਕੇ ਖਾਲਸਾ ਪੰਥ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਸੁਖਬੀਰ ਬਾਦਲ ਦਾ ਇਹ ਪ੍ਰਤੀਕਰਮ ਦਿਗਵਿਜੈ ਸਿੰਘ ਵੱਲੋਂ ਟਵਿੱਟਰ ਉੱਤੇ ਸਿੱਖ ਸ਼ਰਧਾਲੂਆਂ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਜੋੜਣ ਵਾਲੀਆਂ ਟਿੱਪਣੀਆਂ ਮਗਰੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਸਰਕਾਰ ਬਦਮਾਸ਼ ਹੈ ਜਦਕਿ ਸ਼ਰਧਾਲੂ ਇਸ ਦੀ ਬਦਮਾਸ਼ੀ ਦਾ ਸ਼ਿਕਾਰ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਪਾਰਟੀ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਫੈਲਾਅ ਲਈ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਬਦਨਾਮ ਕਰਨਾ ਬੰਦ ਕਰੇ।
ਸੁਖਬੀਰ ਬਾਦਲ ਨੇ ਉਨ੍ਹਾਂ ਦੀ ਪਾਰਟੀ ਵੱਲੋਂ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਤੋਂ ਵਾਪਸ ਲਿਆਉਣ ਲਈ ਕੀਤੇ ਯਤਨਾਂ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਮੈਂ ਨਿੱਜੀ ਤੌਰ ਅਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਕਰਨ ਦੇ ਫੈਸਲੇ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਸਿਰਫ ਸ਼ਰਧਾਲੂਆਂ ਨੂੰ ਹੀ ਨਹੀਂ, ਮੈਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਫਸੇ ਹਰ ਪੰਜਾਬੀ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਹਾਂ। ਸਰਕਾਰ ਨੇ ਸਿਰਫ ਇੱਕ ਕੰਮ ਕਰਨਾ ਹੈ ਕਿ ਵਾਪਸ ਆ ਰਹੇ ਲੋਕਾਂ ਨੂੰ ਮੈਡੀਕਲ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਐਸ.ਜੀ.ਪੀ.ਸੀ. ਕਿੰਨੀ ਵਾਰ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਸ਼ਰਧਾਲੂਆਂ ਅਤੇ ਹਰ ਇੱਕ ਪੰਜਾਬੀ ਦੀ ਇਸ ਸੰਕਟ ਦੀ ਘੜੀ ਵਿੱਚ ਉੁਨ੍ਹਾਂ ਨੂੰ ਏਕਾਂਤਵਾਸ ਦੀਆਂ ਸਹੂਲਤਾਂ ਪ੍ਰਦਾਨ ਕਰਨ ਸਮੇਤ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨਗੇ। ਪਰ ਸਾਡੀ ਬੇਨਤੀ ਨੂੰ ਸਵੀਕਾਰ ਕਰਨ ਦੀ ਬਜਾਇ ਸਰਕਾਰ ਇਨ੍ਹਾਂ ਸ਼ਰਧਾਲੂਆਂ ਅਤੇ ਬਾਕੀ ਪੰਜਾਬੀਆਂ ਨੂੰ ਗੰਦੀਆਂ ਇਮਾਰਤਾਂ ਅੰਦਰ ਏਕਾਂਤਵਾਸ ਵਿੱਚ ਪਾ ਕੇ ਉਨ੍ਹਾਂ ਉੱਤੇ ਅੱਤਿਆਚਾਰ ਕਰ ਰਹੀ ਹੈ।
ਉਨ੍ਹਾਂ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਵਾਪਸੀ ਯਾਤਰਾ ਦੌਰਾਨ ਜਾਂ ਇੱਥੇ ਪਹੁੰਚਣ ਉੱਤੇ ਵਾਇਰਸ ਦੀ ਲਾਗ ਲਾਉਣ ਦੀ ਸੰਬੰਧੀ ਰਚੀ ਇੱਕ ਸਾਜ਼ਿਸ਼ ਬਾਰੇ ਆਈਆਂ ਰਿਪੋਰਟਾਂ ਉੱਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ, ਕਿਉਂਕਿ ਚੱਲਣ ਤੋਂ ਪਹਿਲਾਂ ਉੱਥੇ ਕੀਤੇ ਗਏ ਸਾਰੇ ਟੈਸਟ ਨੈਗੇਟਿਵ ਆਏ ਸਨ। ਉਨ੍ਹਾਂ ਸ਼ਰਧਾਲੂਆਂ ਦੀ ਵਾਪਸੀ ਦੌਰਾਨ ਨਿਯਮਾਂ ਦੀ ਪਾਲਣਾ ਸੰਬੰਧੀ ਮੁੱਖ ਮੰਤਰੀ ਨੂੰ ਸਵਾਲਾਂ ਕਰਦਿਆਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸਰਕਾਰ ਨੇ ਸ਼ਰਧਾਲੂਆਂ ਨੂੰ ਘਰ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਟੈਸਟ ਨਾ ਕਰਕੇ ਜਾਂ ਉਨ੍ਹਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਆਉਣ ਤਕ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਥਾਵਾਂ ਉਤੇ ਏਕਾਂਤਵਾਸ ਵਿਚ ਨਾ ਪਾ ਕੇ ਆਪਣੇ ਨਿਯਮਾਂ ਦੀ ਖੁਦ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਵਿੱਚ ਸ਼ਰਧਾਲੂਆਂ ਨੂੰ ਬਿਠਾਉਂਦੇ ਸਮੇਂ ਸਮਾਜਿਕ ਦੂਰੀ ਸੰਬੰਧੀ ਸਰਕਾਰ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਲਿਆਉਣ ਲਈ ਇੰਨੀ ਘੱਟ ਬੱਸਾਂ ਕਿਉਂ ਭੇਜੀਆਂ ਗਈਆਂ ਜਦਕਿ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇੱਕ ਬੱਸ ਵਿਚ ਸਿਰਫ 25 ਯਾਤਰੀਆਂ ਨੂੰ ਹੀ ਸਫ਼ਰ ਕਰਨਾ ਚਾਹੀਦਾ ਹੈ।
ਜਦੋਂ ਸਾਰਿਆਂ ਨੂੰ ਵਾਇਰਸ ਫੈਲਣ ਦੇ ਖਤਰੇ ਬਾਰੇ ਪਤਾ ਸੀ ਤਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਨਾਲ ਡਾਕਟਰ ਕਿਉਂ ਨਹੀਂ ਭੇਜੇ ਗਏ? ਸਰਕਾਰ ਨੇ ਡਾਕਟਰਾਂ ਦੀ ਬਜਾਇ ਪੁਲਿਸ ਕਰਮੀ ਭੇਜਣ ਨੂੰ ਕਿਉਂ ਪਹਿਲ ਦਿੱਤੀ? ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜੇ ਪੁਲਿਸ ਕਰਮੀਆਂ ਅਤੇ ਡਰਾਇਵਰਾਂ ਸਮੇਤ ਸਾਰੇ ਸਟਾਫ ਦੇ ਕੋਰੋਨਾਵਾਇਰਸ ਸੰਬੰਧੀ ਟੈਸਟ ਨੈਗੇਟਿਵ ਆਏ ਸਨ? ਵਾਪਸ ਆਉਣ ਉੁੱਤੇ ਸ਼ਰਧਾਲੂਆਂ ਦੇ ਟੈਸਟ ਅਤੇ ਉਨ੍ਹਾਂ ਨੂੰ ਏਕਾਂਤਵਾਸ ਵਿਚ ਕਿਉਂ ਨਹੀਂ ਪਾਇਆ ਗਿਆ?
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਵਾਲ ਤੁਰੰਤ ਜਵਾਬ ਮੰਗਦੇ ਹਨ। ਅਕਾਲੀ ਦਲ ਨੇ ਇਸ ਸਮੁੱਚੀ ਘਟਨਾ ਦੀ ਇੱਕ ਉੱਚ ਪੱਧਰੀ, ਸੁਤੰਤਰ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਸਰਦਾਰ ਬਾਦਲ ਨੇ ਕਿਹਾ ਕਿ ਇਹ ਮਾਮਲਾ ਕਾਫੀ ਸ਼ੱਕੀ ਅਤੇ ਰਹੱਸਮਈ ਜਾਪਦਾ ਹੈ।