ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੁਸ਼ਕਿਲ ਹਾਲੇ ਵੀ ਘੱਟ ਨਹੀ ਹੋਈਆਂ ਹਨ। ਸਿੱਧੂ ਮੂਸੇਵਾਲਾ ਨੇ ਜ਼ਮਾਨਤ ਲਈ ਹਾਲੇ ਤੱਕ ਕੋਈ ਅਰਜ਼ੀ ਦਾਖ਼ਲ ਨਹੀਂ ਕੀਤੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਆਰੋਪੀ ਕਈ ਪੁਲਿਸ ਕਰਮੀਆਂ ਨੂੰ ਜ਼ਮਾਨਤ ਮਿਲ ਗਈ ਹੈ।
ਦੱਸ ਦੇਈਏ ਕਿ ਜੇ ਸਿੱਧੂ ਮੂਸੇਵਾਲਾ ਜ਼ਮਾਨਤ ਲਈ ਅਪਲਾਈ ਨਹੀਂ ਕਰਦੇ ਤਾਂ ਉਨ੍ਹਾਂ 'ਤੇ ਗ੍ਰਿਫ਼ਤਾਰੀ ਵਾਲੀ ਤਲਵਾਰ ਲਟਕੀ ਰਵੇਗੀ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਪੀਆਈਐਲ ਦਾਖਲ ਕਰਨ ਵਾਲੇ ਵਕੀਲ ਰਵੀ ਦੋਸ਼ੀ ਦੱਸਿਆ ਕਿ ਹਾਈਕੋਰਟ ਵਿੱਚ ਸਾਰਿਆਂ ਆਰੋਪੀਆਂ ਨੂੰ ਸਿਰਫ਼ ਇੰਟਰ ਬੇਲ ਮਿਲੀ ਹੈ।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ AK 47 ਚਲਾਏ ਜਾਣ 'ਤੇ ਮਾਮਲੇ ਦਰਜ਼ ਹੋਇਆ ਹੈ, ਜਿਸ ਤੋਂ ਬਾਅਦ ਆਰਮਸ ਐਕਟ ਦੀਆਂ ਧਾਰਾਵਾਂ ਤਹਿਤ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।