ਨਵੀਂ ਦਿੱਲੀ: ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਇਕ ਵਾਰ ਫਿਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿੱਚ ਸੜਕ 'ਤੇ ਉਤਰ ਆਏ ਹਨ। ਇਸ ਮਾਰਚ ਨੂੰ ਦੇਖਦੇ ਹੋਏ ਮੰਡੀ ਹਾਉਸ ਦੇ ਇਲਾਕੇ ਵਿੱਚ ਧਾਰਾ 144 ਲਗਾ ਦਿੱਤੀ ਹੈ।
ਮੰਡੀ ਹਾਉਸ ਵਿੱਚ ਵਿਰੋਧ ਪ੍ਰਦਰਸ਼ਨ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਸੀਆਰਪੀਐਫ ਦੇ ਜਵਾਨ ਸੁਰੱਖਿਆ ਦੇ ਲਈ ਤੈਨਾਤ ਕਰ ਦਿੱਤੇ ਹਨ।
ਮੰਡੀ ਹਾਉਸ ਤੋਂ ਜੰਤਰ ਮੰਤਰ ਤੱਕ ਮਾਰਚ
ਇਹ ਪੜੋ:ਪੱਛਮੀ ਬੰਗਾਲ:ਜਾਦਵਪੁਰ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਰਾਜਪਾਲ ਧਨਖੜ ਨੂੰ ਦਿਖਾਏ ਕਾਲੇ ਝੰਡੇ
ਦੱਸ ਦੇਈਏ ਕਿ ਇਹ ਮਾਰਚ ਮੰਡੀ ਹਾਉਸ ਤੋਂ ਚੱਲ ਕੇ ਜੰਤਰ ਮੰਤਰ ਤੱਕ ਜਾਵੇਗਾ, ਇਸ ਮਾਰਚ ਵਿੱਚ ਸ਼ਾਮਲ ਹੋਣ ਦੇ ਲਈ ਜਾਮੀਆ ਮਿਲੀਆ ਇਸਲਾਮੀਆ, ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਸਵਰਾਜ ਇੰਡੀਆ ਪਾਰਟੀ ਅਤੇ ਵਰਕਰ ਅਤੇ ਹੋਰ ਵੱਡੀ ਗਿਣਤੀ ਵਿੱਚ ਆਮ ਨਾਗਰਿਕ ਵੀ ਸ਼ਾਮਲ ਹੋਣਗੇ। ਜਾਣਕਾਰੀ ਦੇ ਮੁਤਾਬਿਕ ਵਿਦਿਆਰਥੀਆਂ ਨੂੰ ਇਸ ਮਾਰਚ ਦੀ ਦਿੱਲੀ ਪੁਲਿਸ ਦੀ ਤਰਫ਼ੋ ਪ੍ਰਵਾਨਗੀ ਨਹੀ ਦਿੱਤੀ ਗਈ।