ETV Bharat / state

ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ, ਹੈਡ ਮਾਸਟਰਾਂ ਅਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ - ਐਜੂਕੇਸ਼ਨ ਅਫ਼ਸਰਾਂ ਦੀਆਂ ਅਸਾਮੀਆਂ

ਪੰਜਾਬ ਸਰਕਾਰ ਨੇ ਪ੍ਰਿੰਸੀਪਲਾਂ, ਹੈਡ ਮਾਸਟਰਾਂ ਅਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ ਦੀਆਂ 585 ਅਸਾਮੀਆਂ ਭਰਨ ਲਈ ਸੋਧੇ ਹੋਏ ਨਿਯਮਾਂ ਦੇ ਹੇਠ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

School Education Department starts the process of filling up 585 posts of Principals, Head Masters and Block Primary Education Officers
ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ, ਹੈਡ ਮਾਸਟਰਾਂ ਅਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ
author img

By

Published : Oct 23, 2020, 4:28 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪ੍ਰਿੰਸੀਪਲਾਂ, ਹੈਡ ਮਾਸਟਰਾਂ ਅਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ ਦੀਆਂ 585 ਅਸਾਮੀਆਂ ਭਰਨ ਲਈ ਸੋਧੇ ਹੋਏ ਨਿਯਮਾਂ ਦੇ ਹੇਠ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲੀ ਬੱਚਿਆ ਨੂੰ ਗੁਣਾਤਮਿਕ ਸਿੱਖਿਆ ਦੇਣ ਦੇ ਵਾਸਤੇ ਸਕੂਲੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਭਾਰਤੀ ਦਾ ਅਮਲ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਵਿੱਚ ਪਿੰਸੀਪਲਾਂ ਦੀਆਂ 173, ਹੈਡ ਮਾਸਟਰ/ਹੈਡ ਮਿਸਟਰਸ ਦੀਆ 337 ਅਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰਾਂ ਦੀਆਂ 75 ਅਸਾਮੀਆਂ ਸ਼ਾਮਲ ਹਨ। ਵਿਭਾਗ ਨੇ ਹੁਣ ਭਰਤੀ ਲਈ ਨਵੇਂ ਤਨਖਾਹ ਸਕੇਲ ਲਾਗੂ ਕਰਨ ਤੋਂ ਇਲਾਵਾ ਕੁੱਝ ਹੋਰ ਸੋਧਾਂ ਕੀਤੀਆਂ ਹਨ। ਇਸ ਕਰਕੇ ਇਹ ਭਰਤੀ ਨਵੀਂਆਂ ਸੋਧਾਂ ਦੇ ਹੇਠ ਕਰਨ ਲਈ ਪ੍ਰਕਿਰਿਆਂ ਸ਼ੁਰੂ ਕਰ ਦਿੱਤੀ ਗਈ ਹੈ।

ਬੁਲਾਰੇ ਦੇ ਅਨੁਸਾਰ ਆਨਲਾਈਨ ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 2 ਨਵੰਬਰ 2020 ਨਿਰਧਾਰਤ ਕੀਤੀ ਗਈ ਹੈ, ਜਦੋਂ ਕਿ ਫ਼ੀਸ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 9 ਨਵੰਬਰ 2020 ਰੱਖੀ ਗਈ ਹੈ। ਬੁਲਾਰੇ ਦੇ ਅਨੁਸਾਰ ਭਰਤੀ ਵਿੱਚ ਸੋਧਾਂ ਦੇ ਕਾਰਨ ਜਿਹੜੇ ਉਮੀਦਵਾਰ ਆਪਣੀ ਉਮੀਦਵਾਰੀ ਵਾਪਿਸ ਲੈਣਾ ਚਾਹੁੰਦੇ ਹਨ, ਉਹ 2 ਨਵੰਬਰ 2020 ਤੱਕ ਅਜਿਹਾ ਕਰ ਸਕਦੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਅਤੇ ਉਨ੍ਹਾਂ ਨੇ ਫੀਸ ਨਹੀਂ ਸੀ ਭਰੀ, ਉਹ ਪਹਿਲਾਂ ਹੀ ਪ੍ਰਿੰਟ ਹੋਏ ਬੈਂਕ ਚਲਾਨ ਨਾਲ ਫੀਸ ਭਰ ਸਕਦੇ ਹਨ। ਬੁਲਾਰੇ ਅਨੁਸਾਰ ਇਸ ਭਰਤੀ ਲਈ ਲਿਖਤੀ ਇਮਤਿਹਾਨ ਦਸੰਬਰ 2020 ਦੇ ਪਹਿਲੇ ਹਫ਼ਤੇ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.