ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਤਿਆਰੀਆਂ ਚੱਲ ਰਹੀਆਂ ਹਨ। ਸਰਕਾਰ ਵੀ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਆਪਣੇ ਪੱਖੋਂ ਪੂਰੀਆਂ ਤਿਆਰੀਆਂ ਕਰ ਰਹੀ ਹੈ। ਇਸੇ ਦੇ ਚੱਲਦੇ ਸੰਗਤਾਂ ਦੀ ਸਹੂਲਤ ਲਈ ਟਰੈਫ਼ਿਕ ਪ੍ਰਬੰਧਾਂ ਦਾ ਰੋਡ ਮੈਪ ਜਾਰੀ ਕੀਤਾ ਗਿਆ ਹੈ।
ਇਸ ਮੈਪ ਵਿੱਚ ਪਾਰਕਿੰਗ, ਲੰਗਰ ਹਾਲ, ਸੰਗਤਾਂ ਦੇ ਰਹਿਣ ਲਈ ਬਣੇ ਟੈਂਟ ਹਾਊਸ, ਹਸਪਤਾਲ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੰਗਤਾਂ ਦੇ ਆਉਣ-ਜਾਣ ਲਈ ਪਬਲਿਕ ਰੂਟ, ਈ-ਰਿਕਸ਼ਾ ਅਤੇ ਬੱਸ ਰੂਟ, ਪੈਦਲ ਰੂਟ ਅਤੇ ਬਾਕੀ ਰਸਤਿਆਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ।