ਚੰਡੀਗੜ੍ਹ: ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਰੋਨਾ ਦੇ ਸਬੰਧ ਵਿੱਚ ਮੁਹਾਲੀ ਅਤੇ ਜਲੰਧਰ ਵਿੱਚ ਰੈਪਿਡ ਟੈਸਟਿੰਗ ਸ਼ੁਰੂ ਕੀਤੀ ਜਾਵੇਗੀ। ਸਰਕਾਰ ਕੋਲ 1 ਹਜ਼ਾਰ ਟੈਸਟਿੰਗ ਕਿੱਟਾਂ ਪਹੁੰਚ ਗਈਆਂ ਹਨ, ਜਿਸ ਵਿੱਚ 500 ਕਿੱਟਾਂ ਮੁਹਾਲੀ ਅਤੇ 500 ਕਿੱਟਾਂ ਜਲੰਧਰ ਭੇਜੀਆਂ ਜਾਣਗੀਆਂ।
ਇਸ ਰੈਪਿਡ ਟੈਸਟਿੰਗ ਕਿੱਟ ਦਾ ਫਾਇਦਾ ਇਹ ਹੈ ਕਿ ਇਸ ਨਾਲ ਟੈਸਟ ਰਿਪੋਰਟ 15 ਮਿੰਟ ਵਿੱਚ ਆ ਜਾਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ 10 ਲੱਖ ਕਿੱਟਾਂ ਦਾ ਆਰਡਰ ਸਰਕਾਰ ਦੁਆਰਾ ਭੇਜਿਆ ਗਿਆ ਹੈ, ਜਿਸ ਵਿਚੋਂ 1 ਹਜ਼ਾਰ ਕਿੱਟਾਂ ਦੀ ਪਹਿਲੀ ਡਿਲੀਵਰੀ ਸਰਕਾਰ ਨੂੰ ਮਿਲੀ ਹੈ। ਇਸ ਕਿੱਟ ਨਾਲ ਜੋ ਟੈਸਟ ਲਿਆ ਜਾਵੇਗਾ ਉਹ ਪ੍ਰਕਿਰਿਆ ਨੂੰ ਸੌਖਾ ਬਣਾਏਗਾ ਤਾਂ ਜੋ ਤੁਹਾਡੇ ਖੂਨ ਦਾ ਨਮੂਨਾ 15 ਮਿੰਟ ਵਿੱਚ ਆ ਸਕੇ।