ਨਵੀਂ ਦਿੱਲੀ: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨਾ ਸਿਰਫ ਪੰਜਾਬ ਜਾਂ ਭਾਰਤ, ਸਗੋਂ ਪੂਰੀ ਦੁਨੀਆਂ ਵਿੱਚ ਛਾ ਚੁੱਕੇ ਹਨ। ਦਿਲਜੀਤ ਦੇ ਦਿਲ-ਲੂਮੀਨਾਟੀ ਟੂਰ ਦੇ ਕੰਸਰਟਾਂ ਨੇ ਪੂਰੀ ਦੁਨੀਆਂ ਨੂੰ ਨਚਾਇਆ। ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਸ ਵਿੱਚ ਕਾਫੀ ਗੱਲਬਾਤ ਕੀਤੀ।
"ਤੁਸੀ ਜਿੱਤਦੇ ਜਾ ਰਹੇ ਲੋਕਾਂ ਦਾ ਦਿਲ ..."
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੂਸਤਾਨ ਦੇ ਪਿੰਡ ਦਾ ਇੱਕ ਮੁੰਡਾ ਜਦੋਂ ਦੁਨੀਆਭਰ ਵਿੱਚ ਨਾਮ ਰੌਸ਼ਨ ਕਰਦਾ ਹੈ, ਤਾਂ ਚੰਗਾ ਲੱਗਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਿਲਜੀਤ ਰੱਖਿਆ, ਤੁਸੀ ਲੋਕਾਂ ਦਾ ਦਿਲ ਜਿੱਤਦੇ ਹੀ ਜਾ ਰਹੇ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਸ਼ਬਦ ਦੀਆਂ ਤੁਕਾਂ ਵੀ ਸਾਂਝੀਆਂ ਕੀਤੀਆਂ, ਤਾਂ ਪੀਐਮ ਮੋਦੀ ਵੀ ਟੇਬਲ ਉੱਤੇ ਉਂਗਲਾਂ ਥਪਥਪਾਉਂਦੇ ਨਜ਼ਰ ਆਏ।
ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ!
— Narendra Modi (@narendramodi) January 1, 2025
ਉਹ ਸੱਚਮੁੱਚ ਬਹੁਪੱਖੀ ਪ੍ਰਤਿਭਾ ਦੇ ਧਨੀ ਹਨ, ਉਨ੍ਹਾਂ ਵਿੱਚ ਪ੍ਰਤਿਭਾ ਅਤੇ ਪਰੰਪਰਾ ਦਾ ਸੁਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਅਤੇ ਹੋਰ ਬਹੁਤ ਕੁਝ ਨਾਲ ਜੁੜੇ...@diljitdosanjh https://t.co/X768l08CY1
"ਜਦੋਂ ਮੈਂ ਪੂਰਾ ਭਾਰਤ ਘੁੰਮਿਆ ..."
ਦਿਲਜੀਤ ਦੋਸਾਂਝ ਨੇ ਕਿਹਾ, 'ਮੈਂ ਪੜ੍ਹਦਾ ਸੀ ਕਿ ਮੇਰਾ ਭਾਰਤ ਮਹਾਨ, ਪਰ ਜਦੋਂ ਹੁਣ ਮੈ ਪੂਰਾ ਭਾਰਤ ਘੁੰਮਿਆ ਤਾਂ, ਸਮਝ ਆਇਆ ਕਿ ਆਖਿਰ ਭਾਰਤ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ, 'ਭਾਰਤ ਵਿੱਚ ਜੋ ਜਾਦੂ ਹੈ, ਉਹ ਯੋਗਾ ਹੈ।'
ਇਸ ਉੱਤੇ ਪੀਐਮ ਮੋਦੀ ਨੇ ਕਿਹਾ ਕਿ, 'ਸੱਚਮੁਚ ਭਾਰਤ ਦੀ ਵਿਸ਼ਾਲਤਾ ਇੱਕ ਸ਼ਕਤੀ ਹੈ। ਯੋਗ ਦਾ ਅਨੁਭਵ ਜਿਸ ਨੇ ਕੀਤਾ ਹੈ, ਉਹ ਇਸ ਦੀ ਤਾਕਤ ਸਮਝਦਾ ਹੈ।'
ਇਸ ਦੌਰਾਨ ਦਿਲਜੀਤ ਦੋਸਾਂਝ ਨੇ ਪੀਐਮ ਮੋਦੀ ਨਾਲ ਕੁੱਝ ਸਮਾਂ ਬਿਤਾਇਆ ਤੇ ਗੱਲਬਾਤ ਕੀਤੀ। ਇਸ ਦੀ ਵੀਡੀਓ ਤੇ ਫੋਟੋਆਂ ਪੀਐਮ ਮੋਦੀ ਅਤੇ ਦਿਲਜੀਤ ਦੋਸਾਂਝ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਗਈਆਂ ਅਤੇ ਇਸ ਮੁਲਾਕਾਤ ਨੂੰ 'ਨਵੇਂ ਸਾਲ ਦੀ ਬੇਹਦ ਖਾਸ ਸ਼ੁਰੂਆਤ' ਵਿੱਚ ਹੋਈ ਮੁਲਾਕਾਤ ਦੱਸਿਆ।
A fantastic start to 2025
— DILJIT DOSANJH (@diljitdosanjh) January 1, 2025
A very memorable meeting with PM @narendramodi Ji.
We talked about a lot of things including music of course! pic.twitter.com/TKThDWnE0P
ਦਿਲਜੀਤ ਨੇ ਸੁਣਾਇਆ ਸ਼ਬਦ
ਦਿਲਜੀਤ ਨੇ ਮੁਲਾਕਾਤ ਦੌਰਾਨ ਕਿਹਾ, "ਮੈਂ ਤੁਹਾਡਾ ਇੱਕ ਇੰਟਰਵਿਊ ਦੇਖਿਆ ਸੀ, ਸਾਡੇ ਲਈ ਪ੍ਰਧਾਨ ਮੰਤਰੀ ਇੱਕ ਬਹੁਤ ਵੱਡਾ ਅਹੁਦਾ ਹੈ, ਸ਼ਾਇਦ ਇਸ ਦੇ ਪਿੱਛੇ ਅਸੀਂ ਇੱਕ ਮਾਂ, ਪੁੱਤਰ ਅਤੇ ਇੱਕ ਇਨਸਾਨ ਹਾਂ। ਇੱਕ ਸਥਿਤੀ ਬਹੁਤ ਵੱਡੀ ਹੈ। ਜਦੋਂ ਤੁਹਾਡਾ ਦਿਲ ਮਾਂ ਅਤੇ ਗੰਗਾ ਮਾਈਆ ਨਾਲ ਭਰ ਜਾਂਦਾ ਹੈ, ਇਹ ਇੱਕ ਛੋਹ ਹੈ, ਅਸਲ ਵਿੱਚ ਇਹ ਗੱਲ ਦਿਲ ਵਿੱਚੋਂ ਨਿਕਲੀ ਹੈ ਤਾਂ ਹੀ ਦਿਲ ਤੱਕ ਪਹੁੰਚੀ ਹੈ।"
ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਪੀਐਮ ਮੋਦੀ ਨੂੰ ਸ਼ਬਦ ਸੁਣਾਇਆ ਤੇ ਪੀਐਮ ਮੋਦੀ ਨੇ ਉਨ੍ਹਾਂ ਦੀ ਸੁਰੀਲੀ ਆਵਾਜ਼ ਦਾ ਆਨੰਦ ਮਾਣਿਆ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਆਪਣਾ ਸਾਲ 2024 ਦਾ ਆਖਰੀ ਕੰਸਰਟ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਕੀਤਾ ਜਿੱਥੇ ਨਵੇਂ ਸਾਲ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ।