ETV Bharat / state

ਸ਼੍ਰੀਲੰਕਾ ਦੇ ਸਿਟੀਜ਼ਨ ਕੁੜੀ-ਮੁੰਡਾ ਅੰਮ੍ਰਿਤਸਰ 'ਚ ਹੋਏ ਕਿਡਨੈਪ, ਪੁਲਿਸ ਨੇ ਕੁੱਝ ਘੰਟਿਆ 'ਚ ਕਿਡਨੈਪਰਾਂ ਨੂੰ ਟਰੇਸ ਕਰਕੇ ਮਸਲਾ ਕੀਤਾ ਹੱਲ - SRI LANKAN CITIZENS KIDNAPPED

ਸ਼੍ਰੀਲੰਕਾ ਤੋਂ ਭਾਰਤ ਆਏ ਕੁੜੀ ਮੁੰਡੇ ਦਾ ਕਿਡਨੈਪ ਅੰਮ੍ਰਿਤਸਰ ਵਿੱਚ ਕੀਤਾ ਗਿਆ ਸੀ। ਪੁਲਿਸ ਨੇ ਕਿਡਨੈਪਰਾਂ ਨੂੰ ਟਰੇਸ ਕਰ ਲਿਆ।

SRI LANKAN CITIZENS KIDNAPPED
ਸ਼੍ਰੀਲੰਕਾ ਦੇ ਸਿਟੀਜ਼ਨ ਕੁੜੀ-ਮੁੰਡਾ ਅੰਮ੍ਰਿਤਸਰ 'ਚ ਹੋਏ ਕਿਡਨੈਪ (ETV BHARAT (ਪੱਤਰਕਾਰ,ਅੰਮ੍ਰਿਤਸਰ))
author img

By ETV Bharat Punjabi Team

Published : Jan 2, 2025, 8:00 AM IST

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੀ ਪੁਲਿਸ ਨੇ ਦੋ ਸ਼੍ਰੀਲੰਕਾਈ ਨਾਗਰਿਕਾਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੇ ਇਲਜ਼ਾਮ ਹੇਠ ਦੋ ਕਿਡਨੈਪਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਸ਼੍ਰੀਲੰਕਾਈ ਨਾਗਰਿਕ ਭਾਰਤ ਘੁੰਮਣ ਲਈ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਿਡਨੈਪਰਾਂ ਵੱਲੋਂ ਅਲਬਾਨੀਆ ਦਾ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦਿੱਤਾ ਗਿਆ। ਮੁਲਜ਼ਮਾਂ ਨੇ ਸ਼੍ਰੀਲੰਕਾਈ ਨਾਗਰਿਕਾਂ ਨੂੰ ਅੰਮ੍ਰਿਤਸਰ ਬੁਲਾ ਕੇ ਅਗਵਾ ਕਰ ਲਿਆ ਅਤੇ ਉਨ੍ਹਾਂ ਦੇ ਦੋਸਤਾਂ ਤੋਂ ਅੱਠ ਹਜ਼ਾਰ ਅਮਰੀਕੀ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ।

ਕਿਡਨੈਪਰਾਂ ਨੂੰ ਟਰੇਸ ਕਰਕੇ ਮਸਲਾ ਕੀਤਾ ਹੱਲ (ETV BHARAT (ਪੱਤਰਕਾਰ,ਅੰਮ੍ਰਿਤਸਰ))

ਵੀਜ਼ਾ ਲਵਾਉਣ ਦਾ ਦਿੱਤਾ ਝਾਂਸਾ

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼੍ਰੀਲੰਕਾ ਤੋਂ ਛੇ ਲੋਕ ਜਿਨ੍ਹਾਂ ਦੇ ਨਾਮ ਜੇਹਨ, ਕਾਰਬੀਕਾ, ਲਲਿਥ ਪਿਯੰਥਾ, ਕਨਿਸ਼ਕਾ, ਸੁਮਰਧਨ ਅਤੇ ਨਿਲੁਜਤਿਨ ਹਨ ਭਾਰਤ ਘੁੰਮਣ ਲਈ ਆਏ ਸਨ। ਇਸ ਦੌਰਾਨ ਦਿੱਲੀ ਵਿੱਚ ਉਨ੍ਹਾਂ ਨੂੰ ਇੱਕ ਸ਼੍ਰੀਲੰਕਾ ਦਾ ਲੜਕਾ ਅਸੀਥਾ ਮਿਲਿਆ, ਜਿਸ ਨੂੰ ਉਹ ਪਹਿਲੀ ਵਾਰ ਮਿਲੇ ਸਨ, ਜੋ ਉਹਨਾਂ ਨੂੰ ਵਿਦੇਸ਼ ਲੈਕੇ ਜਾਣ ਦਾ ਝਾਂਸਾ ਦਿੰਦਾ ਹੈ। ਜਿਸ ਤੋਂ ਬਾਅਦ ਇਹ ਲੋਕ ਵਰਕ ਵੀਜ਼ਾ ਲਵਾਉਣ ਦੇ ਲਈ ਅੰਮ੍ਰਿਤਸਰ ਪਹੁੰਚੇ ਅਤੇ ਇੱਕ ਨਿੱਜੀ ਹੋਟਲ ਦੇ ਵਿੱਚ ਰੁਕੇ।

ਕੁੜੀ-ਮੁੰਡੇ ਨੂੰ ਕੀਤਾ ਕਿਡਨੈਪ

ਪੁਲਿਸ ਮੁਤਾਬਿਕ ਸ਼੍ਰੀਲੰਕਾ ਤੋਂ ਆਏ ਕੁੜੀ-ਮੁੰਡੇ ਨੂੰ ਵੀਜ਼ਾ ਲੱਗਣ ਦਾ ਭਰੋਸਾ ਦਿਵਾ ਕੇ ਕਿਡਨੈਪਰ ਆਪਣੇ ਨਾਲ ਲੈ ਗਏ ਅਤੇ ਦੋਵਾਂ ਨੂੰ ਕਿਸੇ ਹੋਰ ਨਿਜੀ ਹੋਟਲ ਦੇ ਵਿੱਚ ਕਿਡਨੈਪ ਕਰ ਲਿਆ। ਇਸ ਤੋਂ ਬਾਅਦ ਕਿਡਨੈਪ ਕੀਤੇ ਕੁੜੀ-ਮੁੰਡੇ ਦੇ ਬਾਕੀ 4 ਸਾਥੀਆਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ। ਮਾਮਲੇ ਦੀ ਭਣਕ ਲੱਗਣ ਉੱਤੇ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਫੋਨ ਰਾਹੀਂ ਕਿਡਨੈਪਰਾਂ ਨੂੰ ਟਰੇਸ ਕਰਦੇ ਹੋਏ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਪਹੁੰਚ ਕੀਤੀ। ਹੁਸ਼ਿਆਰਪੁਰ ਪੁਲਿਸ ਦੀ ਮਦਦ ਦੇ ਨਾਲ ਦੇਹਾਤੀ ਇਲਾਕੇ ਦੇ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਗਈ।

ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਮੁਲਜ਼ਮਾਂ ਦੀ ਪਹਿਚਾਣ ਅੰਕਿਤ ਅਤੇ ਇੰਦਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਅੰਕਿਤ ਪਹਿਲਾਂ ਵੀ ਵਿਦੇਸ਼ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਹੈ ਅਤੇ ਇਹਨਾਂ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਤੋਂ ਆਏ ਸਿਟੀਜਨ ਬਿਲਕੁਲ ਠੀਕ ਹਨ ਅਤੇ ਪੁਲਿਸ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.