ਚੰਡੀਗੜ੍ਹ: ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਵਕੀਲ ਰਾਜੇਸ਼ ਭਾਰਦਵਾਜ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਹਾਈਕੋਰਟ ਦੇ ਮੁੱਖ ਜੱਜ ਰਵੀਸ਼ੰਕਰ ਝਾਅ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਉਨ੍ਹਾਂ ਦੀ ਨਿਯੁਕਤੀ ਦੇ ਨਾਲ ਹਾਈਕੋਰਟ ਵਿੱਚ ਕੰਮ ਕਰਨ ਵਾਲੇ ਜੱਜਾਂ ਦੀ ਗਿਣਤੀ ਵੱਧ ਕੇ 55 ਹੋ ਗਈ ਹੈ ਜਦੋਂ ਕਿ ਹਾਈਕੋਰਟ ਵਿੱਚ ਪ੍ਰਸਤਾਵਿਤ ਜੱਜਾਂ ਦੀ ਗਿਣਤੀ 85 ਹੈ।
ਰਾਜੇਸ਼ ਭਾਰਦਵਾਜ 2007 ਤੋਂ ਪੰਜਾਬ ਸਰਕਾਰ ਦੀ ਤਰਫੋਂ ਹਾਈਕੋਰਟ ਵਿੱਚ ਹਾਜ਼ਰੀ ਭਰੀ ਸੀ। ਇਸ ਤੋਂ ਪਹਿਲਾਂ 2000 ਤੋਂ 2005 ਤੱਕ ਉਹ ਹਰਿਆਣਾ ਸਰਕਾਰ ਦੀ ਤਰਫੋਂ ਹਾਈਕੋਰਟ ਵਿੱਚ ਆਏ ਸਨ।
ਜ਼ਿਲ੍ਹਾ ਪਾਣੀਪਤ ਦੇ ਵਸਨੀਕ ਰਾਜ਼ੇਸ਼ ਭਾਰਦਵਾਜ ਸਾਇੰਸ ਦੇ ਸਟੂਡੈਂਟਸ ਰਹੇ ਹਨ। ਬੀ.ਐਸ.ਸੀ ਫਿਜ਼ਿਕਸ ਕਰਨ ਤੋਂ ਬਾਅਦ ਉਨ੍ਹਾਂ ਨੇ ਐਮ.ਏ ਇਕਨਾਮਿਕਸ ਕੀਤੀ ਇਸ ਸਮੇਂ ਦੌਰਾਨ ਕਾਨੂੰਨ ਵੱਲ ਉਨ੍ਹਾਂ ਦਾ ਰੁਝਾਨ ਰਿਹਾ ਫਿਰ 1993 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਤੋਂ ਐੱਲ ਅਤੇ ਵਕਾਲਤ ਦੀ ਪ੍ਰੈਕਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਸ਼ੁਰੂ ਕੀਤੀ ।