ETV Bharat / state

Punjab shook due to earthquake: ਭੂਚਾਲ ਕਾਰਣ ਕੰਬਿਆ ਪੰਜਾਬ, ਜਾਣੋ ਪੰਜਾਬ 'ਚ ਹੁਣ ਤੱਕ ਕਿੰਨੀ ਵਾਰ ਆਇਆ ਹੈ ਭੂਚਾਲ ?

ਬੀਤੇ ਦਿਨ ਜ਼ਬਰਦਸਤ ਭੁਚਾਲ ਦੇ ਕਾਰਣ ਉੱਤਰ ਭਾਰਤ ਦੇ ਨਾਲ-ਨਾਲ ਪੰਜਾਬ ਦੀ ਧਰਤੀ ਵੀ ਕੰਬ ਗਈ ਅਤੇ ਇਸ ਦੌਰਾਨ ਜ਼ਿਆਦਾਤਰ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਕੇ ਖੜ੍ਹੇ ਹੋ ਗਏ। ਇਸ ਰਿਪੋਰਟ ਰਾਹੀਂ ਤੁਹਾਨੂੰ ਦੱਸ ਦੇ ਆ ਕਿ ਕਦੋਂ-ਕਦੋਂ ਹੋਰ ਸੂਬਿਆਂ ਜਾਂ ਦੇਸ਼ਾਂ ਦੇ ਨਾਲ ਪੰਜਾਬ ਦੀ ਧਰਤੀ ਭੁਚਾਲ ਦੇ ਕਾਰਣ ਕੰਬੀ ਹੈ।

Punjab shook due to earthquake, know how many times earthquake has happened in Punjab before
Punjab shook due to earthquake: ਭੁਚਾਲ ਕਾਰਣ ਕੰਬਿਆ ਪੰਜਾਬ, ਜਾਣੋ ਪੰਜਾਬ 'ਚ ਹੁਣ ਤੱਕ ਕਿਨੀ ਵਾਰ ਆਇਆ ਹੈ ਭੂਚਾਲ ?
author img

By

Published : Mar 22, 2023, 3:57 PM IST

Updated : Mar 22, 2023, 4:33 PM IST

ਲੁਧਿਆਣਾ: ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿ ਕਿ ਨਵਾਜਿਆਂ ਜਾਂਦਾ ਹੈ ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਕਾਰਣ ਪੰਜਾਬ ਦੀ ਧਰਤੀ ਉੱਤੇ ਮਿਹਰ ਹੈ ਅਤੇ ਇੱਥੇ ਕਦੇ ਬਹੁਤ ਵੱਡੀਆਂ ਕੁਦਰਤੀ ਕਰੋਪੀਆਂ ਦਾ ਲੋਕਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ। ਦੱਸ ਦਈਏ ਪੰਜਾਬ ਵੀ ਹੁਣ ਤੱਕ ਕਈ ਭੂਚਾਲ ਝੱਲ ਚੁੱਕਾ ਹੈ, ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਸਨ 1900 ਤੋਂ ਲੈਕੇ ਹੁਣ ਤੱਕ 219 ਵਾਰ ਭੂਚਾਲ ਆ ਚੁੱਕਾ ਹੈ ਅਤੇ ਬੀਤੇ ਇੱਕ ਸਾਲ ਵਿੱਚ ਹੀ 6 ਦੇ ਕਰੀਬ ਭੂਚਾਲ ਪੰਜਾਬ ਵਿੱਚ ਆ ਚੁੱਕੇ ਨੇ। ਅੰਕੜਿਆਂ ਮੁਤਾਬਿਕ 19 ਵੀਂ ਸਦੀ ਦੀ ਸ਼ੁਰੂਆਤ ਤੋਂ ਹੁਣ ਤੱਕ ਭਾਰਤ ਸਮੇਤ ਪੰਜਾਬ ਵਿੱਚ 7 ਤੀਬਰਤਾ ਦਾ ਭੁਚਾਲ ਇੱਕ ਵਾਰ, 6-7 ਦੀ ਤੀਬਰਤਾ ਦੇ ਵਿਚਾਲੇ 2 ਵਾਰ, 5 ਅਤੇ 6 ਦੇ ਵਿਚਾਲੇ 24 ਵਾਰ ਅਤੇ 4-5 ਦੇ ਵਿਚਾਲੇ ਤੀਬਰਤਾ ਦਾ 192 ਵਾਰ ਭੂਚਾਲ ਆ ਚੁੱਕਾ ਹੈ। ਇਸ ਤੋਂ ਇਲਾਵਾ ਅੰਕੜੇ ਇਹ ਵੀ ਦੱਸਦੇ ਨੇ ਕਿ ਪੰਜਾਬ ਵਿੱਚ ਫਿਲਹਾਲ ਕੋਈ ਅਜਿਹਾ ਭੂਚਾਲ ਨਹੀਂ ਆਇਆ ਜਿਸ ਕਾਰਣ ਜ਼ਿਆਦਾ ਮਾਲੀ ਨੁਕਸਾਨ ਹੋਇਆ ਹੋਵੇਂ ਜਾਂ ਫਿਰ ਇਨਸਾਨੀ ਮੌਤਾਂ ਦਾ ਕਾਰਨ ਭੁਚਾਲ ਬਣਿਆ ਹੋਵੇ।

ਭੂਚਾਲਾਂ ਨੇ ਮਚਾਈ ਤਬਾਹੀ: ਪੰਜਾਬ ਦੇ ਵਿਚ ਭੂਚਾਲ ਦਾ ਕੋਈ ਕੇਂਦਰ ਅੱਜ ਤੱਕ ਨਹੀਂ ਰਿਹਾ ਹੈ ਜਿਸ ਕਾਰਣ ਕੋਈ ਵੱਡੀ ਤਬਾਹੀ ਵੀ ਨਹੀਂ। ਦੱਸ ਦਈਏ ਭੁਚਾਲ ਕਾਰਨ ਪੰਜਾਬ ਦਾ ਗੁਆਢੀ ਸੂਬਾ ਜੰਮੂ ਵੱਡੇ ਜਾਨੀ ਨੁਕਸਾਨ ਨੂੰ ਝੱਲ਼ ਚੁੱਕਾ ਹੈ ਅਤੇ ਸਾਲ 2005 ਦੌਰਾਨ ਜੰਮੂ ਵਿੱਚ 7.6 ਤੀਬਰਤਾ ਦੇ ਭੁਚਾਲ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲਈਆਂ ਸਨ। ਇਸ ਤੋਂ ਇਲਾਵਾ ਸਾਲ 2001 ਦੇ ਵਿੱਚ ਗੁਜਰਾਤ ਅੰਦਰ ਵੀ 7.7 ਮੈਗਨੀਟਿਊਡ ਦਾ ਭੁਚਾਲ ਆਇਆ ਸੀ ਜਿਸ ਵਿੱਚ 20 ਹਜ਼ਾਰ ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਸੀ। 1993 ਦੇ ਵਿੱਚ ਮਹਾਰਾਸ਼ਟਰ ਅੰਦਰ ਆਏ ਭੂਚਾਲ਼ ਕਾਰਣ ਲਗਭਗ 10 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ 2015 ਅੰਦਰ ਨੇਪਾਲ ਵਿੱਚ ਆਏ ਭੂਚਾਲ ਦੀ ਤੀਬਰਤਾ ਸਭ ਤੋਂ ਤੇਜ਼ 7.8 ਮਾਪੀ ਗਈ ਸੀ ਜਿਸ ਵਿੱਚ 9 ਹਜ਼ਾਰ ਦੇ ਲਗਭਗ ਲੋਕਾਂ ਦੀ ਮੌਤ ਹੋ ਗਈ ਸੀ।

ਪੰਜਾਬ ਦਾ ਨੰਬਰ ਪੰਜਵਾਂ: ਪੰਜਾਬ ਵਿੱਚ ਹੁਣ ਤੱਕ ਜਿੰਨੇ ਵੀ ਭੂਚਾਲ ਦਰਜ ਕੀਤੇ ਗਏ ਨੇ ਉਹਨਾਂ ਵਿੱਚ ਕਿਸੇ ਦਾ ਵੀ ਕੇਂਦਰ ਪੰਜਾਬ ਦੇ ਵਿੱਚ ਨਹੀਂ ਰਿਹਾ ਹੈ। ਪਾਕਿਸਤਾਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭੁਚਾਲ ਆਉਣ ਕਰਕੇ ਪੰਜਾਬ ਅਤੇ ਭਾਰਤ ਵਿੱਚ ਇਸ ਦੇ ਝਟਕੇ ਜ਼ਰੂਰ ਮਹਿਸੂਸ ਕੀਤੇ ਜਾ ਰਹੇ ਨੇ। ਦੱਸ ਦਈਏ ਭਾਰਤ ਅੰਦਰ ਭੂਚਾਲ ਦੇ ਸੰਭਾਵਿਤ 5 ਜ਼ੋਨ ਬਣਾਏ ਗਏ ਹਨ ਅਤੇ ਇੱਥੇ ਪੰਜਾਬ ਨੂੰ ਪੰਜਵੇਂ ਸਥਾਨ ਉੱਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: Earthquake Precautions: ਜਾਣੋ ਕਿਸ ਸਿਸਮਿਕ ਜ਼ੋਨ 'ਚ ਆਉਂਦੀ ਹੈ ਦਿੱਲੀ, ਭੂਚਾਲ ਤੋਂ ਬਚਣ ਦੇ ਤਰੀਕੇ

Last Updated : Mar 22, 2023, 4:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.