ਚੰਡੀਗੜ੍ਹ: ਪੰਜਾਬ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਇੱਕ ਹੋਰ ਅੱਤਵਾਦੀ ਗੁੱਟ ਦਾ ਪਰਦਾਫਾਸ਼ ਕੀਤਾ, ਜਿਸ 'ਚ 2 ਕਥਿਤ ਖ਼ਾਲਿਸਤਾਨੀ ਕਾਰਕੁਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਇਹ ਕਾਰਕੁਨ ਪਾਕਿਸਤਾਨੀ ਹਮਾਇਤਕਾਰਾਂ ਅਤੇ ਹੈਂਡਲਰਾਂ ਦੇ ਇਸ਼ਾਰੇ ‘ਤੇ ਕਈ ਅੱਤਵਾਦੀ ਹਮਲੇ ਕਰਨ ਅਤੇ ਉਥਲ ਪੁਥਲ ਮਚਾਉਣ ਦੀ ਤਿਆਰੀ ਕਰ ਰਹੇ ਸਨ।
-
Cops and community working together save lives!
— DGP Punjab Police (@DGPPunjabPolice) June 19, 2020 " class="align-text-top noRightClick twitterSection" data="
Alert citizens last night led Amritsar Police to a 2 member terror module, which had plans to carry out targeted killings in Punjab.
Sophisticated weapons, including a sub-machine gun and Pistol also recovered.@IPS_Association pic.twitter.com/MpI15PzCdp
">Cops and community working together save lives!
— DGP Punjab Police (@DGPPunjabPolice) June 19, 2020
Alert citizens last night led Amritsar Police to a 2 member terror module, which had plans to carry out targeted killings in Punjab.
Sophisticated weapons, including a sub-machine gun and Pistol also recovered.@IPS_Association pic.twitter.com/MpI15PzCdpCops and community working together save lives!
— DGP Punjab Police (@DGPPunjabPolice) June 19, 2020
Alert citizens last night led Amritsar Police to a 2 member terror module, which had plans to carry out targeted killings in Punjab.
Sophisticated weapons, including a sub-machine gun and Pistol also recovered.@IPS_Association pic.twitter.com/MpI15PzCdp
ਇਨ੍ਹਾਂ ਦੋਵਾਂ ਕੋਲੋਂ ਜਰਮਨ ਦੀ ਬਣੀ ਇੱਕ ਐਮਪੀ 5 ਸਬ-ਮਸ਼ੀਨ ਗਨ, ਇੱਕ 9 ਐਮਐਮ ਪਿਸਤੌਲ, 4 ਮੈਗਜ਼ੀਨ ਅਤੇ ਸ਼ੱਕੀ ਗੱਲਬਾਤ ਸੰਦੇਸ਼, ਫ਼ੋਟੋਆਂ ਆਦਿ ਵਾਲੇ 2 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਮੋਬਾਈਲ ਫ਼ੋਨਾਂ 'ਚ ਪਾਕਿਸਤਾਨ ਅਧਾਰਤ ਤੱਤਾਂ ਨਾਲ ਸ਼ੱਕੀ ਲੈਣ-ਦੇਣ ਦਾ ਖ਼ੁਲਾਸਾ ਹੋਇਆ, ਜਿਨ੍ਹਾਂ 'ਚ ਫ਼ੋਟੋਆਂ, ਵਾਇਸ ਸੰਦੇਸ਼ ਅਤੇ ਇੱਕ ਵਿਸ਼ੇਸ਼ ਭੂ-ਸਥਾਨ ਦੇ ਨਿਰਦੇਸ਼ਕ ਸ਼ਾਮਲ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਇਸ ਸਫ਼ਲਤਾ ਬਾਰੇ ਦੱਸਿਆ। ਇਸ ਤੋਂ ਇਲਾਵਾ, ਖ਼ਾਲਿਸਤਾਨ ਦੇ ਗਠਨ ਨਾਲ ਸਬੰਧਤ ਵੱਡੀ ਕਿਸਮ ਦੀਆਂ ਪੋਸਟਾਂ ਅਤੇ ਵੈਬ-ਲਿੰਕ ਵੀ ਗੁਰਮੀਤ ਸਿੰਘ ਦੇ ਮੋਬਾਈਲ ਫ਼ੋਨ `ਤੇ ਪਾਏ ਗਏ, ਜੋ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਆਈਐਸਆਈ ਤੇ ਭਾਰਤ ਵਿਰੋਧੀ ਤੱਤਾਂ ਨਾਲ ਬਾਕਾਇਦਾ ਸੰਪਰਕ ਵਿਚ ਸੀ।
ਇਸ ਸਬੰਧੀ ਮਿਤੀ 19.06.2020 ਨੂੰ 120 ਬੀ,121 ਆਈਪੀਸੀ, 25, 54, 59 ਆਰਮਜ਼ ਐਕਟ ਆਰ / ਡਬਲਯੂ 13,17,18, 18 ਬੀ, 20 ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, ਤਹਿਤ ਐਫ.ਆਈ.ਆਰ. ਨੰਬਰ 184 ਦਰਜ ਕੀਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਨੂੰ ਲੋਕਾਂ ਦੇ ਇਸ਼ਾਰੇ 'ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਨੇ ਜੀ ਟੀ ਰੋਡ, ਥਾਣਾ ਜੰਡਿਆਲਾ ਦੇ ਗੁਰਦਾਸਪੁਰੀਆ ਢਾਬੇ ਨੇੜੇ ਇੱਕ ਜਗ੍ਹਾ 'ਤੇ ਛਾਪਾ ਮਾਰਿਆ ਤੇ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਕਾਬੂ ਕਰ ਲਿਆ।
ਡੀਜੀਪੀ ਦੇ ਮੁਤਾਬਕ ਗੰਡਾ ਸਿੰਘ ਕਲੋਨੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਦੇ ਵਸਨੀਕ 44 ਸਾਲਾ ਗੁਰਮੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਤਸਵੀਰਾਂ ਅਤੇ ਵਾਇਸ ਸੰਦੇਸ਼ ਉਨ੍ਹਾਂ ਨੂੰ ਪਾਕਿਸਤਾਨ ਅਧਾਰਤ ਹੈਂਡਲਰਾਂ ਵੱਲੋਂ ਸ਼ੇਅਰ ਕੀਤੇ ਗਏ ਸਨ, ਤਾਂ ਜੋ ਉਹ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਆਪਣੇ ਸਥਾਨਾਂ ਤੇ ਹਥਿਆਰ ਉਪੱਲਬਧ ਕਰਾਉਣ ਸਬੰਧੀ ਜਾਣਕਾਰੀ ਹਾਸਲ ਕਰ ਸਕਣ।
ਗੁਪਤਾ ਨੇ ਕਿਹਾ ਕਿ ਅੱਤਵਾਦੀ ਮਡਿਊਲ ਦੇ ਪਾਕਿ ਅਧਾਰਤ ਆਕਾਵਾਂ ਅਤੇ ਹੈਂਡਲਰਾਂ ਦੀ ਪਛਾਣ ਤੈਅ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਹੱਦ ਪਾਰ ਦੇ ਅੱਤਵਾਦੀ ਮਡਿਊਲ ਦੀ ਹਰ ਕੜੀ ਅਤੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ, ਵੱਖਵਾਦੀ ਅਤੇ ਵਿਵਾਦਵਾਦੀ ਏਜੰਡੇ, ਰਾਜ ਦੀ ਫਿਰਕੂ ਸਦਭਾਵਨਾ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਵਿਰੋਧੀ ਤੱਤਾਂ ਦੇ ਘਿਨਾਉਣੇ ਢਾਂਚੇ ਨੂੰ ਨਾਕਾਮ ਕਰਨ ਲਈ 24 ਘੰਟੇ ਯਤਨਸ਼ੀਲ ਹੈ।