ETV Bharat / state

Punjab Health Budget: ਮੈਡੀਕਲ ਸਿੱਖਿਆ ਅਤੇ ਖੋਜ ਲਈ ਵੱਡਾ ਐਲਾਨ

ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਵਲੋਂ ਮੈਡੀਕਲ ਸਿੱਖਿਆ ਅਤੇ ਖੋਜ ਲਈ 1 ਹਜ਼ਾਰ 15 ਕਰੋੜਾ ਦਾ ਬਜਟ ਰੱਖਿਆ ਗਿਆ ਹੈ।

Punjab Health Budget, Punjab Budget News in Punjabi
Punjab Health Budget : ਮੈਡੀਕਲ ਸਿੱਖਿਆ ਅਤੇ ਖੋਜ ਲਈ 1 ਹਜ਼ਾਰ 15 ਕਰੋੜਾ ਦਾ ਬਜਟ
author img

By

Published : Mar 10, 2023, 12:51 PM IST

Updated : Mar 10, 2023, 1:36 PM IST

ਚੰਡੀਗੜ੍ਹ: ਬਜਟ ਪੇਸ਼ ਕਰਦਿਆਂ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮੈਡੀਕਲ ਸਿਖਿਆ ਤੇ ਖੋਜ ਕਾਰਜਾਂ ਵੱਲ ਸਰਕਾਰ ਦਾ ਉਚੇਚਾ ਧਿਆਨ ਹੈ ਅਤੇ ਇਸ ਲਈ ਮੈਡੀਕਲ ਅਤੇ ਖੋਜ ਲਈ ਸਰਕਾਰ ਨੇ 1 ਹਜਾਰ 15 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਬਾਬਾ ਸਾਹਿਬ ਬੀਮ ਰਾਓ ਅੰਬੇਦਕਰ ਇੰਸਟੀਚਿਊਟ ਵਿਚ 100 ਐਮਬੀਬੀਐਸ ਵਿਦਿਆਰਥੀਆਂ ਦਾ ਦਾਖਿਲ਼ਾ ਹੋ ਚੁੱਕਾ ਹੈ। ਇਸ ਤੋਂ ਇਲਾਵਾ 880 ਸਟਾਫ ਨਰਸਾਂ ਤੇ ਸੀਨੀਅਰ ਰੈਜੀਡੈਂਟ ਲਈ ਨੀਤੀ ਤਿਆਰ ਕੀਤੀ ਜਾ ਰਹੀ ਹੈ। ਮਾਲੇਰਕੋਟਲਾ ਵਿੱਚ ਊਰਦੂ ਕਾਲਜ ਬਣੇਗਾ।

ਦੋ ਨਵੇਂ ਮੈਡੀਕਲ ਕਾਲਜ : 300 ਮਾਹਿਰ ਵੀ ਭਰਤੀ ਕੀਤੇ ਜਾ ਰਹੇ ਹਨ। ਚੀਮਾ ਨੇ ਕਿਹਾ ਕਿ ਹੁਸ਼ਿਆਰਪੁਰ ਤੇ ਕਪੂਰਥਲਾ ਵਿਚ ਨਵੇਂ ਮੈਡੀਕਲ ਕਾਲਜ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਉੱਤੇ 422 ਅਤੇ 412 ਕਰੋੜ ਲਾਗਤ ਆਵੇਗੀ ਅਤੇ ਇਨ੍ਹਾਂ ਦੇ ਡਿਜਾਇਨ ਵੀ ਤਿਆਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਫਾਜਿਲਕਾ ਵਿਚ ਕੈਂਸਰ ਹਸਪਤਾਲ ਬਣਾਏ ਜਾ ਹਨ। ਚੀਮਾ ਨੇ ਕਿਹਾ ਕਿ ਸੂਬੇ ਵਿਚ ਲਿਵਰ ਦੀਆਂ ਬਿਮਾਰੀਆਂ ਵਧ ਰਹੀਆਂ ਤੇ ਪੀਜੀਆਈ ਹੀ ਇਸਦਾ ਇਲਾਜ ਕਰਦਾ ਹੈ। ਸਰਕਾਰ ਵਲੋਂ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਪੰਜਾਬ ਸਟੇਟ ਲਿਵਰ ਇੰਸਟੀਚਿਊਟ ਬਣਾਇਆ ਗਿਆ ਹੈ। ਇਹ ਦੇਸ਼ ਦਾ ਦੂਸਰਾ ਐਡਵਾਂਸ ਕਲੀਨਕ ਹੈ। ਇਸ ਲਈ 25 ਕਰੋੜ ਦੀ ਤਜਵੀਜ ਰੱਖੀ ਗਈ ਹੈ।

ਜ਼ਿਕਰਯੋਗ ਹੈ ਕਿ ਬਜਟ ਅਨੁਮਾਨ ਪੇਸ਼ ਕਰਦਿਆਂ ਵੀ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਆਪਣੇ ਭਾਸ਼ਣ ਵਿੱਚ ਸਿਹਤ, ਸਿਖਿਆ ਅਤੇ ਖੇਤੀ ਨੂੰ ਫੋਕਸ ਕਰਦੀਆਂ ਗੱਲਾਂ ਕਹੀਆਂ ਹਨ। ਚੀਮਾ ਨੇ ਕਿਹਾ ਕਿ ਆਮ ਆਦਮੀ ਕਲੀਨਕਾਂ ਨੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦਿੱਤੀਆਂ ਹਨ। ਚੀਮਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਨੇ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਭਰੋਸਾਂ ਕਾਇਮ ਕੀਤਾ ਹੈ। ਇਸਦੇ ਨਾਲ ਹੀ ਰੁਜਗਾਰ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਸੁਖਾਵਾਂ ਮਾਹੌਲ ਸਿਰਜਿਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਰੁਜਗਾਰ ਮਿਲੇ ਅਤੇ ਬਾਹਰ ਜਾਣ ਦੀ ਰਵਾਇਤ ਬੰਦ ਹੋਵੇ।

ਇਹ ਵੀ ਪੜ੍ਹੋ : Punjab Education Budget: ਸਿੱਖਿਆ ਖੇਤਰ ਲਈ ਵੱਡਾ ਐਲਾਨ, ਸਰਕਾਰ ਲਿਆਵੇਗੀ ਇਹ ਸਕੀਮ

ਚੀਮਾ ਨੇ ਰਾਹਤ ਇੰਦੌਰੀ ਦਾ ਪੜ੍ਹਿਆ ਸ਼ੇਅਰ...: ਚੀਮਾ ਨੇ ਰਾਹਤ ਇੰਦੌਰੀ ਦਾ ਸ਼ੇਅਰ ਪੜ੍ਹਿਆ ਤੇ ਵਿਰੋਧੀਆਂ ਉੱਤੇ ਨਿਸ਼ਾਨੇ ਲਾਏ ਹਨ ਉਨ੍ਹਾਂ ਕਿਹਾ ਕਿ...ਹਮ ਸੇ ਪਹਿਲੇ ਭੀ ਮੁਸਾਫਿਰ ਕਈ ਗੁਜਰੇ ਹੋਂਗੇ, ਕਮ ਸੇ ਕਮ ਰਾਹ ਕੇ ਪੱਥਰ ਹਟਾਤੇ ਜਾਤੇ। ਉ੍ਨਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਸਰਕਾਰਾਂ ਦੀਆਂ ਰੁਕਾਵਟਾਂ ਦੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਿਲਕਫੈਡ ਨੂੰ ਗ੍ਰਾਂਟ ਦਿਤੀ ਗਈ ਹੈ। ਇਸ ਲ਼ਈ 2 ਹਜ਼ਾਰ ਕਰੋੜ ਰੁਪਏ ਖਰਚੇ ਗਏ ਹਨ। ਛੇਵੇਂ ਤਨਖਾਹ ਕਮਿਸ਼ਨ ਦੀ ਦੇਰੀ ਕਾਰਨ ਕਈ ਵਿਤੀ ਦਿਕਤਾਂ ਸਹਿਣ ਕੀਤੀਆਂ ਹਨ।

Last Updated : Mar 10, 2023, 1:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.