ਚੰਡੀਗੜ੍ਹ: ਪੰਜਾਬ ਵਿੱਚ ਕਣਕ ਦੀ ਖਰੀਦ ਜਾਰੀ ਹੈ ਜੋ ਕਿ 15 ਜੂਨ ਤੱਕ ਚੱਲੇਗੀ। ਹੁਣ ਤੱਕ 100 ਲੱਖ ਮੀਟਰਕ ਟਨ ਤੋਂ ਵੱਧ ਕਣਕ ਦੀ ਖਰੀਦ ਹੋ ਚੁੱਕੀ ਹੈ। ਇਸੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਪ੍ਰਗਟਾਈ ਹੈ।
-
I am pleased to share the news that we have completed procurement of more than 100 Lakh MT of wheat. Additional 35 Lakh MT is expected to be procured in the coming days. I congratulate farmers, Arthiyas and all Govt Departments for making this possible. Thank you all! pic.twitter.com/FqHojpEpDs
— Capt.Amarinder Singh (@capt_amarinder) May 6, 2020 " class="align-text-top noRightClick twitterSection" data="
">I am pleased to share the news that we have completed procurement of more than 100 Lakh MT of wheat. Additional 35 Lakh MT is expected to be procured in the coming days. I congratulate farmers, Arthiyas and all Govt Departments for making this possible. Thank you all! pic.twitter.com/FqHojpEpDs
— Capt.Amarinder Singh (@capt_amarinder) May 6, 2020I am pleased to share the news that we have completed procurement of more than 100 Lakh MT of wheat. Additional 35 Lakh MT is expected to be procured in the coming days. I congratulate farmers, Arthiyas and all Govt Departments for making this possible. Thank you all! pic.twitter.com/FqHojpEpDs
— Capt.Amarinder Singh (@capt_amarinder) May 6, 2020
ਉਨ੍ਹਾਂ ਆਪਣੇ ਟਵਿੱਟਰ ਖ਼ਾਤੇ ਉੱਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ, "ਮੈਨੂੰ ਇਹ ਖ਼ਬਰ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ 100 ਲੱਖ ਮੀਟਰਕ ਟਨ ਤੋਂ ਵੱਧ ਕਣਕ ਦੀ ਖਰੀਦ ਨੂੰ ਪੂਰਾ ਕਰ ਲਿਆ ਹੈ, ਆਉਣ ਵਾਲੇ ਦਿਨਾਂ ਵਿੱਚ 35 ਲੱਖ ਮੀਟਰਕ ਟਨ ਵਾਧੂ ਖਰੀਦ ਦੀ ਉਮੀਦ ਹੈ। ਮੈਂ ਇਸ ਨੂੰ ਸੰਭਵ ਬਣਾਉਣ ਲਈ ਕਿਸਾਨਾਂ, ਆੜ੍ਹਤੀਆਂ ਅਤੇ ਸਾਰੇ ਸਰਕਾਰੀ ਵਿਭਾਗਾਂ ਨੂੰ ਵਧਾਈ ਦਿੰਦਾ ਹਾਂ। ਤੁਹਾਡਾ ਸਾਰਿਆਂ ਦਾ ਧੰਨਵਾਦ।"
ਦੱਸ ਦਈਏ ਕਿ ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ ਅਤੇ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ। ਇਸੇ ਸੰਕਟ ਦੇ ਚਲਦੇ ਹੋਏ ਸਰਕਾਰ ਨੇ ਕਣਕ ਦੀ ਖ਼ਰੀਦ ਲਈ ਕੁਝ ਨਿਯਮ ਤੈਅ ਕੀਤੇ ਹਨ।
ਕਣਕ ਦੀ ਖਰੀਦ ਸਮੇਂ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਅਤੇ ਹੋਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾਂ ਕਰਦਿਆਂ ਕਣਕ ਦੀ ਖਰੀਦ ਕੀਤੀ ਗਈ।