ਨਵੀਂ ਦਿੱਲੀ: ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਸੰਘਣੀ ਧੁੰਦ ਦੇ ਬਾਵਜੂਦ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਤਾਪਮਾਨ ਵਿੱਚ ਹਲਕਾ ਵਾਧਾ ਵੇਖਿਆ ਗਿਆ ਅਤੇ ਉਥੇ ਹੀ ਫ਼ਰੀਦਕੋਟ ਸ਼ਹਿਰ ਘੱਟੋ ਘੱਟ ਤਾਪਮਾਨ 0.7 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ ਖੇਤਰ ਰਿਹਾ।
ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦਾ 1.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ, ਅੰਮ੍ਰਿਤਸਰ ਦਾ ਇਹ ਤਾਪਮਾਨ ਪਹਿਲਾ ਨਾਲੋਂ ਦੋ ਡਿਗਰੀ ਹੇਠਾਂ ਰਿਕਾਰਡ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਲੁਧਿਆਣਾ ਅਤੇ ਪਟਿਆਲਾ ਵਿੱਚ ਕ੍ਰਮਵਾਰ ਘੱਟੋ-ਘੱਟ ਤਾਪਮਾਨ 4.6 ਅਤੇ 4.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਚੰਡੀਗੜ੍ਹ, ਜੋ ਕਿ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ, ਦਾ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਐਤਵਾਰ ਦੇ 2.9 ਡਿਗਰੀ ਤੋਂ ਵੱਧ ਹੈ।
ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿਚ ਅੰਬਾਲਾ ਦਾ ਘੱਟੋ-ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਕਰਨਾਲ ਅਤੇ ਹਿਸਾਰ ਕ੍ਰਮਵਾਰ 2.8 ਅਤੇ 3.6 ਡਿਗਰੀ ਰਿਹਾ।
ਇਹ ਵੀ ਪੜੋ: ਮਹਾਰਾਸ਼ਟਰ: ਅਜੀਤ ਪਵਾਰ ਸਮੇਤ 36 ਵਿਧਾਇਕਾਂ ਨੇ ਮੰਤਰੀ ਵਜੋਂ ਚੁੱਕੀ ਸਹੁੰ
ਨਾਰਨੌਲ ਅਤੇ ਰੋਹਤਕ ਕਸਬਿਆਂ ਵਿੱਚ ਰਾਤ ਦਾ ਤਾਪਮਾਨ ਕ੍ਰਮਵਾਰ 1.5 ਅਤੇ 1.2 ਡਿਗਰੀ ਰਿਹਾ।