ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸ਼ੁਰੂ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਨਿਊਜ਼ 18 ਦੇ ਪੱਤਰਕਾਰ ਅਮਨ ਬਰਾੜ ਅਤੇ ਲੌਂਗੋਵਾਲ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਘੁਟਾਲੇ ਨੂੰ ਲੈ ਕੇ ਵਿਧਾਨਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਸਦਨ ਦੇ ਕੰਮਕਾਜ ਲਈ ਸਲਾਹਕਾਰ ਕਮੇਟੀ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਪੰਜਾਬ ਦਾ ਵਿੱਤੀ ਵਰ੍ਹੇ 2020–21 ਦਾ ਬਜਟ ਹੁਣ ਸ਼ੁੱਕਰਵਾਰ 28 ਫ਼ਰਵਰੀ ਨੂੰ ਪੇਸ਼ ਹੋਵੇਗਾ। ਪਹਿਲਾਂ ਪੰਜਾਬ ਦਾ ਬਜਟ 25 ਫ਼ਰਵਰੀ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਜਾਣਾ ਸੀ ਪਰ ਹੁਣ ਨਵੀਂ ਤਰੀਕ ਐਲਾਨੀ ਗਈ ਹੈ। ਬਜਟ ਸੈਸ਼ਨ 3 ਮਾਰਚ ਤੱਕ ਚੱਲੇਗਾ।
2019-20 ਦੀਆਂ ਗ੍ਰਾਂਟਾ ਬਾਰੇ ਪੂਰਕ ਮੰਗਾਂ, 2019-20 ਦੀਆਂ ਗ੍ਰਾਂਟਾ ਬਾਰੇ ਐਪਰੋਪ੍ਰੀਏਸ਼ਨ ਬਿਲ ਲਈ ਬਜਟ ਅਨੁਮਾਨ ਸਦਨ ਵਿੱਚ ਪੇਸ਼ ਕੀਤੇ ਜਾਣਗੇ।
2020-21 ਦੇ ਬਜਟ ਅਨੁਮਾਨਾਂ ਬਾਰੇ ਆਮ ਚਰਚਾ 26 ਫਰਵਰੀ ਨੂੰ ਸਵੇਰੇ 10 ਵਜੇ ਤੱਕ ਮੁਕੰਮਲ ਹੋ ਜਾਵੇਗਾ। ਇਸ ਤੋਂ ਬਾਅਦ 27 ਫਰਵਰੀ ਨੂੰ 2020-21 ਬਜਟ ਅਨੁਮਾਨਾਂ ਉੱਤੇ ਚਰਚਾ ਹੋਵੇਗੀ ਅਤੇ ਮੰਗਾਂ ਬਾਰੇ ਵੋਟਾਂ ਪਵਾਈਆਂ ਜਾਣਗੀਆਂ। 2020-21 ਦੇ ਬਜਟ ਅਨੁਮਾਨਾਂ ਬਾਰੇ ਐਪਰੋਪ੍ਰੀਏਸ਼ਨ ਬਿਲ ਵੀ ਉਸੇ ਦਿਨ ਮੁਕੰਮਲ ਹੋ ਜਾਵੇਗਾ।