ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਕਸਾਈਜ਼ ਡਿਊਟੀ 5.5 ਫ਼ੀਸਦੀ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਕਾਰਨ ਚੰਡੀਗੜ੍ਹ ਵਿੱਚ ਸ਼ਰਾਬ ਦੇ ਰੇਟ ਵੱਧਣਗੇ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2022-23 ਦੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ। ਨਾਲ ਹੀ ਪ੍ਰਸ਼ਾਸਨ ਵੱਲੋਂ ਨਵੇਂ ਸੈੱਸ ਦੀ ਸ਼ੁਰੂਆਤ ਵੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਨਵੀਂ ਐਕਸਾਈਜ਼ ਪਾਲਿਸੀ ਤਹਿਤ ਐਕਸਾਈਜ਼ ਡਿਊਟੀ 5.5 ਫ਼ੀਸਦੀ ਵਧਾਉਣ ਅਤੇੇ ਸ਼ਰਾਬ ’ਤੇ ਈ-ਵ੍ਹੀਕਲ ਸੈੱਸ ਕਾਰਨ 2 ਤੋਂ ਲੈ ਕੇ 40 ਰੁਪਏ ਪ੍ਰਤੀ ਬੋਤਲ ਰੇਟ ਵੱਧ ਸਕਦਾ ਹੈ। ਇਸ ਤੋਂ ਇਲਾਵਾ ਵਾਧੂ ਲਾਇਸੈਂਸ ਦੇਣ ਮਗਰੋਂ ਰੈਸਟੋਰੈਂਟ, ਬਾਰ ਅਤੇ ਹੋਟਲ ਦਾ ਸਮਾਂ ਦੋ ਘੰਟੇ ਵਧਾ ਦਿੱਤਾ ਗਿਆ ਹੈ। ਨਵੀਂ ਪਾਲਿਸੀ ਤਹਿਤ ਬਾਰ ਅਤੇ ਰੈਸਟੋਰੈਂਟ ਤੜਕੇ 3 ਵਜੇ ਤੱਕ ਖੇਲ੍ਹੇ ਜਾ ਸਕਣਗੇ।
ਇਹ ਵੀ ਪੜ੍ਹੋ: KHALSA AID ਦੇ ਨਾਮ 'ਤੇ ਹੋ ਰਹੀ ਧੋਖਾਧੜੀ, ਰਵੀ ਸਿੰਘ ਨੇ ਦਿੱਤੀ ਜਾਣਕਾਰੀ
ਦੱਸ ਦਈਏ ਕਿ ਇਹ ਪਾਲਿਸੀ 1 ਅਪ੍ਰੈਲ ਤੋਂ ਲਾਗੂ ਹੋਵੇਗੀ ਅਤੇ ਰੇਟ ਨਿਰਧਾਨ ਉਸ ਤੋਂ ਬਾਅਦ ਹੀ ਕੀਤਾ ਜਾਵੇਗਾ। ਵਾਧੂ ਫੀਸ ਦੇਣ ਵਾਲੇ 3 ਅਤੇ 4 ਸਟਾਰ ਹੋਟਲਾਂ ਵਿੱਚ ਵੀ 24 ਘੰਟੇ ਸ਼ਰਾਬ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਕਿਸੇ ਠੇਕੇ 'ਤੇ ਜੇਕਰ ਸ਼ਰਾਬ ਰਿਟੇਲ ਰੇਟ ਤੋਂ ਘੱਟ ਰੇਟ 'ਤੇ ਵੇਚੀ ਗਈ ਤਾਂ ਉਸ ਤੇ ਜੁਰਮਾਨਾ ਲਗਾਇਆ ਜਾਵੇਗਾ।