ETV Bharat / state

'ਲੰਗਰ ਬਾਬਾ' ਜਿਸ ਨੇ ਭੁੱਖਿਆਂ ਦਾ ਢਿੱਡ ਭਰਨ ਲਈ ਵੇਚੀ ਕਰੋੜਾਂ ਦੀ ਜ਼ਮੀਨ

ਪੀਜੀਆਈ ਹਸਪਤਾਲ ਦੇ ਬਾਹਰ ਲੰਗਰ ਲਗਾਉਣ ਵਾਲੇ ਜਗਦੀਸ਼ ਲਾਲ ਆਹੂਜਾ ਜਿਨ੍ਹਾਂ ਨੂੰ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਆਪਣੀ ਸਰਕਾਰ ਅਗੇ ਇੱਕ ਅੰਤਿਮ ਇੱਛਾ ਜਤਾਈ ਹੈ।

ਲੰਗਰ ਬਾਬਾ ਨੇ ETV ਭਾਰਤ ਨਾਲ ਕੀਤੀ ਖ਼ਾਸ ਗੱਲਬਾਤ
ਫ਼ੋਟੋ
author img

By

Published : Feb 1, 2020, 11:19 PM IST

ਚੰਡੀਗੜ੍ਹ: ਪੀਜੀਆਈ ਹਸਪਤਾਲ ਦੇ ਬਾਹਰ ਲੰਗਰ ਲਗਾਉਣ ਵਾਲੇ ਜਗਦੀਸ਼ ਲਾਲ ਆਹੂਜਾ ਜਿਨ੍ਹਾਂ ਨੂੰ ਲੰਗਰ ਵਾਲੇ ਬਾਬਾਜੀ ਵਜੋਂ ਵੀ ਜਾਣਿਆ ਜਾਂਦਾ ਹੈ। ਸਮਾਜ ਸੇਵਾ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਮੁਲਕ ਦੇ ਚੌਥੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਪਦਮਸ਼੍ਰੀ ਲਈ ਚੁਣੇ ਜਾਣ ਤੋਂ ਬਾਅਦ ਜਗਦੀਸ਼ ਲਾਲ ਅਹੂਜਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

ਵੇਖੋ ਵੀਡੀਓ

ਗੱਲਬਾਤ ਦੌਰਾਨ 84 ਸਾਲਾ ਜਗਦੀਸ਼ ਲਾਲ ਅਹੂਜਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਬੇਟਾ ਅੱਠ ਸਾਲ ਦਾ ਸੀ ਤਾਂ ਲੰਗਰ ਦਾ ਸਿਲਸਿਲਾ ਵੀ ਉਸ ਦੇ ਜਨਮ ਦਿਨ ਤੋਂ ਸ਼ੁਰੂ ਕੀਤਾ ਗਿਆ। 37 ਸਾਲ ਦੌਰਾਨ ਉਨ੍ਹਾਂ ਨੇ ਕਦੇ ਵੀ ਕੋਈ ਛੁੱਟੀ ਨਹੀਂ ਮਾਰੀ। ਉਨ੍ਹਾਂ ਨੇ ਕਿਹਾ ਕਿ ਤਿਉਹਾਰ ਹਨੇਰੀ, ਤੂਫ਼ਾਨ ਮੀਂਹ ਦੇ ਵਿੱਚ ਵੀ ਹਰ ਦਿਨ ਉਨ੍ਹਾਂ ਦਾ ਲੰਗਰ ਪੀਜੀਆਈ ਦੇ ਬਾਹਰ ਲਗਦਾ ਹੈ। ਇਸ ਤੋਂ ਪਹਿਲਾਂ ਸੈਕਟਰ 26 ਦੀ ਮੰਡੀ ਦੇ ਵਿੱਚ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਮੰਡੀ ਤੋਂ ਬਾਅਦ ਚੰਡੀਗੜ੍ਹ ਦੀ ਕਾਲੋਨੀਆਂ ਦੇ ਵਿੱਚ ਲੰਗਰ ਲਗਾਇਆ ਜਾਂਦਾ ਸੀ। ਇੰਨਾ ਹੀ ਨਹੀਂ ਅਹੂਜਾ ਹਰ ਰੋਜ਼ 500 ਤੋਂ 600 ਲੋਕਾਂ ਦੇ ਲਈ ਲੰਗਰ ਤਿਆਰ ਕਰਦੇ ਹਨ ਤੇ ਲੰਗਰ ਦੇ ਵਿੱਚ ਆਉਣ ਵਾਲੇ ਬੱਚਿਆਂ ਨੂੰ ਬਿਸਕੁਟ ਤੇ ਖਿਡੌਣੇ ਵੀ ਵੰਡੇ ਜਾਂਦੇ ਹਨ।

ਲੋਕਾਂ ਦੀ ਸੇਵਾਂ ਲਈ ਅਹੂਜਾ ਨੇ ਆਪਣੀ ਦਿੱਲੀ, ਚੰਡੀਗੜ੍ਹ, ਪੰਚਕੂਲਾ ਵਿਖੇ ਕਰੋੜਾਂ ਦੀਆਂ ਦੁਕਾਨਾਂ ਤੇ ਕੋਠੀਆਂ ਵੇਚ ਦਿੱਤੀਆਂ ਹਨ। ਅਹੂਜਾ ਵੱਲੋਂ ਆਪਣੀ ਲੰਗਰ ਵਾਲੀ ਗੱਡੀ 'ਤੇ ਸਟਿੱਕਰ ਵੀ ਲਗਾਏ ਗਏ ਹਨ ਕਿ ਉਨ੍ਹਾਂ ਨੂੰ ਲੰਗਰ ਦੇ ਲਈ ਕਿਸੇ ਕੋਲੋਂ ਕੋਈ ਪੈਸੇ ਦੀ ਮਦਦ ਨਹੀਂ ਚਾਹੀਦੀ। ਚੰਡੀਗੜ੍ਹ ਪ੍ਰਸ਼ਾਸਨ ਸਮੇਤ ਹਰ ਇੱਕ ਅਵਾਰਡ ਦੇ ਨਾਲ ਜਗਦੀਸ਼ ਲਾਲ ਅਹੂਜਾ ਦਾ ਸਨਮਾਨ ਹਰ ਇੱਕ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤ ਕਰ ਚੁੱਕੀ ਹੈ।

ਆਹੂਜਾ ਨੂੰ ਪੇਟ ਦਾ ਕੈਂਸਰ ਹਨ। ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਨੂੰ ਕੈਂਸਰ ਦੌਰਾਨ ਨੱਕ ਵਿੱਚੋਂ ਖ਼ੂਨ ਨਿਕਲਣ ਦੌਰਾਨ ਐਮਰਜੈਂਸੀ ਲਈ ਕਿਹਾ ਗਿਆ ਪਰ ਉਨ੍ਹਾਂ ਵੱਲੋਂ ਐਮਰਜੈਂਸੀ ਦੇ ਵਿੱਚ ਨਾ ਜਾ ਕੇ ਲੰਗਰ ਦੀ ਸੇਵਾ ਕੀਤੀ ਗਈ। ਜਗਦੀਸ਼ ਅਹੂਜਾ ਦੇ ਦੱਸਿਆ ਕਿ ਉਨ੍ਹਾਂ ਦੀ ਇੱਕੋ ਅੰਤਿਮ ਇੱਛਾ ਇਹ ਹੈ ਕਿ ਉਨ੍ਹਾਂ ਦੀ ਆਮਦਨ ਉੱਪਰ ਕੋਈ ਟੈਕਸ ਸਰਕਾਰ ਵੱਲੋਂ ਨਾ ਲਿਆ ਜਾਵੇ ਤਾਂ ਜੋ ਉਨ੍ਹਾਂ ਦੇ ਜਾਣ ਪਿੱਛੋਂ ਇਹ ਲੰਗਰ ਚੱਲਦਾ ਰਹੇ। ਉਨ੍ਹਾਂ ਨੇ ਸਰਕਾਰ ਅੱਗੇ ਟੈਕਸ ਮਾਫ ਕਰਨ ਦੀ ਅਪੀਲ ਕੀਤੀ ਹੈ।

Intro:ਲੰਗਰ ਬਾਬਾ ਦੇ ਨਾਮ ਨਾਲ ਮਸ਼ਹੂਰ ਚੰਡੀਗੜ੍ਹ ਦੇ ਜਗਦੀਸ਼ ਲਾਲ ਅਹੂਜਾ ਨੂੰ ਪਦਮਸ਼੍ਰੀ ਮਿਲਣ ਤੋਂ ਬਾਅਦ ਈ ਟੀ ਵੀ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ

ਗੱਲਬਾਤ ਦੌਰਾਨ 84 ਸਾਲਾ ਜਗਦੀਸ਼ ਲਾਲ ਅਹੂਜਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਬੇਟਾ ਅੱਠ ਸਾਲ ਦਾ ਸੀ ਤਾਂ ਲੰਗਰ ਦਾ ਸਿਲਸਿਲਾ ਵੀ ਉਸ ਦੇ ਜਨਮ ਦਿਨ ਤੇ ਸ਼ੁਰੂ ਕੀਤਾ ਗਿਆ ਸੀ ਤੇ 37 ਸਾਲ ਦੌਰਾਨ ਉਨ੍ਹਾਂ ਨੇ ਕਦੇ ਵੀ ਕੋਈ ਛੁੱਟੀ ਨਹੀਂ ਮਾਰੀ

ਹਰ ਤਿਉਹਾਰ ਹਨੇਰੀ ਤੂਫ਼ਾਨ ਮੀਂਹ ਝੱਖੜ ਦੇ ਵਿੱਚ ਵੀ ਉਨ੍ਹਾਂ ਦਾ ਲੰਗਰ ਪੀਜੀਆਈ ਦੇ ਬਾਹਰ ਲਗਾਇਆ ਜਾਂਦਾ ਇਸ ਤੋਂ ਪਹਿਲਾਂ ਸੈਕਟਰ ਛੱਬੀ ਦੀ ਮੰਡੀ ਦੇ ਵਿੱਚ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਮੰਡੀ ਤੋਂ ਬਾਅਦ ਚੰਡੀਗੜ੍ਹ ਦੀ ਕਾਲੋਨੀਆਂ ਦੇ ਵਿੱਚ ਲੰਗਰ ਲਗਾਇਆ ਜਾਂਦਾ ਸੀ ਤੇ

ਉਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਪੇਟ ਦਾ ਆਪਰੇਸ਼ਨ ਪੀਜੀਆਈ ਦੇ ਵਿੱਚ ਹੋਇਆ ਤਾਂ ਉੱਥੇ ਤਾਂ ਉਸ ਸਮੇਂ ਉਨ੍ਹਾਂ ਵੱਲੋਂ ਪੀਜੀਆਈ ਦੇ ਬਾਹਰ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ

ਇੰਨਾ ਹੀ ਨਹੀਂ ਅਹੂਜਾ ਹਰ ਰੋਜ਼ ਪੰਜ ਸੌ ਤੋਂ ਛੇ ਸੌ ਲੋਕਾਂ ਦੇ ਲਈ ਲੰਗਰ ਤਿਆਰ ਕਰਦੇ ਨੇ ਤੇ ਲੰਗਰ ਦੇ ਵਿੱਚ ਆਉਣ ਵਾਲੇ ਬੱਚਿਆਂ ਨੂੰ ਬਿਸਕੁਟ ਤੇ ਖਿਡੌਣੇ ਵੀ ਵੰਡੇ ਜਾਂਦੇ ਨੇ

Body:ਕਰੋੜਪਤੀ ਅਹੂਜਾ ਨੇ ਆਪਣੀ ਦਿੱਲੀ ਚੰਡੀਗੜ੍ਹ ਪੰਚਕੂਲਾ ਵਿਖੇ ਕਈ ਦੁਕਾਨਾਂ ਤੇ ਕੋਠੀਆਂ ਵੇਚ ਕੇ ਲੋਕਾਂ ਲਈ ਸੇਵਾ ਕਰ ਰਹੇ ਨੇ ਅਹੂਜਾ ਵੱਲੋਂ ਆਪਣੀ ਲੰਗਰ ਵਾਲੀ ਗੱਡੀ ਤੇ ਸਟਿੱਕਰ ਵੀ ਲਗਾਏ ਗਏ ਨੇ ਕਿ ਉਨ੍ਹਾਂ ਨੂੰ ਲੰਗਰ ਦੇ ਲਈ ਕਿਸੇ ਕੋਲੋਂ ਕੋਈ ਪੈਸੇ ਦੀ ਮਦਦ ਨਹੀਂ ਚਾਹੀਦੀ

ਹਾਲਾਂਕਿ ਗੱਲਬਾਤ ਦੌਰਾਨ ਅਹੂਜਾ ਨੇ ਕਈ ਉਨ੍ਹਾਂ ਲੋਕਾਂ ਤੇ ਵੀ ਨਿਸ਼ਾਨਾ ਸਾਧਿਆ ਜੋ ਲੋਕਾਂ ਦੀ ਸੇਵਾ ਦੇ ਨਾਮ ਤੇ ਧੰਦੇ ਕਰ ਰਹੇ ਨੇ ਲੋਕਾਂ ਤੋਂ ਪੈਸੇ ਇਕੱਠੇ ਕਰ ਆਪਣੀਆਂ ਜੇਬਾਂ ਭਰਨ ਚ ਲੱਗੇ ਹੋਏ ਨੇ

ਚੰਡੀਗੜ੍ਹ ਪ੍ਰਸ਼ਾਸਨ ਸਮੇਤ ਹਰ ਇੱਕ ਅਵਾਰਡ ਦੇ ਨਾਲ ਜਗਦੀਸ਼ ਲਾਲ ਅਹੂਜਾ ਦਾ ਸਨਮਾਨ ਹਰ ਇੱਕ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤ ਕਰ ਚੁੱਕੀ ਹੈ

ਆਹੂਜਾ ਨੂੰ ਪੇਟ ਦਾ ਕੈਂਸਰ ਸੀ ਪਰ ਹੁਣ ਉਹ ਠੀਕ ਨੇ ਤੇ ਲੰਗਰ ਦੀ ਸ਼ੁਰੂਆਤ ਕਿਵੇਂ ਹੋਈ ਇਸ ਬਾਰੇ ਕਈ ਆਉਣ ਵਾਲੀਆਂ ਔਕੜਾਂ ਦਾ ਜ਼ਿਕਰ ਵੀ ਉਨ੍ਹਾਂ ਨੇ ਈ ਟੀ ਵੀ ਨਾਲ ਕੀਤਾ ਤੇ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਕੈਂਸਰ ਦੌਰਾਨ ਨੱਕ ਵਿੱਚੋਂ ਖ਼ੂਨ ਨਿਕਲਣ ਦੌਰਾਨ ਐਮਰਜੈਂਸੀ ਲਈ ਕਿਹਾ ਗਿਆ ਪਰ ਉਨ੍ਹਾਂ ਵੱਲੋਂ ਐਮਰਜੈਂਸੀ ਦੇ ਵਿੱਚ ਨਾ ਜਾ ਕੇ ਲੰਗਰ ਦੀ ਸੇਵਾ ਕੀਤੀ ਗਈ

Conclusion:ਜਗਦੀਸ਼ ਅਹੂਜਾ ਦੇ ਮੁਤਾਬਿਕ ਉਨ੍ਹਾਂ ਦੀ ਇੱਕੋ ਅੰਤਿਮ ਇੱਛਾ ਇਹ ਹੈ ਕਿ ਉਨ੍ਹਾਂ ਦੀ ਆਮਦਨ ਉੱਪਰ ਕੋਈ ਟੈਕਸ ਸਰਕਾਰ ਵੱਲੋਂ ਨਾ ਲਿਆ ਜਾਵੇ ਤਾਂ ਜੋ ਉਨ੍ਹਾਂ ਦੇ ਜਾਣ ਪਿੱਛੋਂ ਇਹ ਲੰਗਰ ਚੱਲਦਾ ਰਹੇ

ਤੇ ਸਰਕਾਰ ਅੱਗੇ ਵੀ ਉਨ੍ਹਾਂ ਨੇ ਟੈਕਸ ਮਾਫ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਜੇਕਰ ਉਨ੍ਹਾਂ ਦੇ ਕੰਮ ਨੂੰ ਏਨਾ ਹੀ ਸਹਾਰਿਆ ਜਾ ਰਿਹਾ ਤਾਂ ਇਨਕਮ ਟੈਕਸ ਦੇ ਵਿੱਚ ਛੋਟ ਦੇ ਕੇ ਉਨ੍ਹਾਂ ਦੀ ਗੱਲ ਮੰਨੀ ਜਾਵੇ

ਜਗਦੀਸ਼ ਆਹੂਜਾ ਨੇ ਗੱਲਬਾਤ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਕੋਈ ਵੀ ਚਿੱਠੀ ਲਿਖ ਕੇ ਨਹੀਂ ਦਿੱਤੀ ਗਈ ਸੀ ਬਲਕਿ ਖੁਦ ਹਜ਼ਾਰਾਂ ਲੋਕਾਂ ਦੇ ਚਿੱਠੀਆਂ ਪ੍ਰਸ਼ਾਸਨ ਨੂੰ ਦੇਣ ਦੇ ਬਾਵਜੂਦ ਆਹੂਜਾ ਨੂੰ ਪਦਮ ਸ੍ਰੀ ਸਨਮਾਨ ਦੇ ਨਾਲ ਨਿਵਾਜਿਆ ਗਿਆ ਜਿਸ ਬਾਰੇ ਉਨ੍ਹਾਂ ਨੂੰ ਦਿੱਲੀ ਤੋਂ ਫੋਨ ਆਉਣ ਤੇ ਪਤਾ ਚੱਲਿਆ

ਜਗਦੀਸ਼ ਆਹੂਜਾ ਮੁਤਾਬਕ ਉਨ੍ਹਾਂ ਦਾ ਪਿਛੋਕੜ ਪਾਕਿਸਤਾਨ ਪੇਸ਼ਾਵਰ ਦਾ ਹੈ ਅਤੇ ਉਹ ਆਪਣੇ ਆਖਰੀ ਸਾਂ ਲੰਗਰ ਦੀ ਸੇਵਾ ਦੌਰਾਨ ਹੀ ਲੈਣਾ ਚਾਹੁੰਦੇ ਨੇ ਜਿਸ ਦਾ ਖੁਲਾਸਾ ਉਨ੍ਹਾਂ ਨੇ ਈਟੀਵੀ ਦੇ ਇੰਟਰਵਿਊ ਚ ਕੀਤਾ

ਜਗਦੀਸ਼ ਲਾਲ ਅਹੂਜਾ ਦੀ ਪਤਨੀ ਨੇ ਵੀ ਇੰਟਰਵਿਊ ਦੌਰਾਨ ਕਿਹਾ ਕਿ ਲੰਗਰ ਦੀ ਸੇਵਾ ਲਈ ਉਨ੍ਹਾਂ ਨੂੰ ਕੋਈ ਖਾਸ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਜਦੋਂ ਜਗਦੀਸ਼ ਆਹੂਜਾ ਕੈਂਸਰ ਨਾਲ ਪੀੜਤ ਸਨ ਤਾਂ ਉਸ ਵੇਲੇ ਇਨ੍ਹਾਂ ਨੂੰ ਜ਼ਰੂਰ ਕੁਝ ਇੱਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਉਹ ਵੀ ਜਗਦੀਸ਼ ਅਹੂਜਾ ਦੀ ਸਿਹਤ ਨੂੰ ਲੈ ਕੇ ਪਰ ਇਨ੍ਹਾਂ ਵੱਲੋਂ ਡਾਕਟਰਾਂ ਦੀ ਸਲਾਹ ਨਾ ਮੰਨ ਲਗਾਤਾਰ ਸੇਵਾ ਕੀਤੀ ਜਾਂਦੀ ਰਹੀ ਜਿਸ ਵਜੋਂ ਅੱਜ ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਦੇ ਕੇ ਨਿਵਾਜਿਆ ਗਿਆ

one 2one ਪਦਮਸ੍ਰੀ ਜਗਦੀਸ਼ ਲਾਲ ਅਹੂਜਾ, ਸਮਾਜ ਸੇਵਕ

one 2 one ਪਦਮਸ੍ਰੀ ਜਗਦੀਸ਼ ਲਾਲ ਅਹੂਜਾ ਦੀ ਪਤਨੀ

visuals and one2one injust thrugh livekit
ETV Bharat Logo

Copyright © 2024 Ushodaya Enterprises Pvt. Ltd., All Rights Reserved.