ਚੰਡੀਗੜ੍ਹ : ਕਾਂਗਰਸ ਪਾਰਟੀ ਵਿਚੋਂ ਬਰਖਾਸਦੀ ਮਿਲਣ ਤੋਂ ਬਾਅਦ ਸੰਸਦ ਮੈਂਬਰ ਪਰਨੀਤ ਕੌਰ ਨੇ ਪਾਰਟੀ ਨੂੰ ਇਕ ਪੱਤਰ ਜਾਰੀ ਕਰ ਕੇ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਸਾਂਝੀ ਕੀਤੀ ਹੈ। ਇਸ ਪੋਸਟ ਵਿਚ ਪਰਨੀਤ ਕੌਰ ਪਾਰਟੀ ਦੇ ਸੀਨੀਅਰ ਆਗੂ ਤਾਰਿਕ ਅਨਵਰ ਨੂੰ ਸੰਬੋਧਨ ਕਰਦਿਆਂ ਆਪਣੀ ਬਰਖਾਸਦਗੀ ਤੇ ਪੰਜਾਬ ਵਿਚ ਉਸ ਖਿਲਾਫ ਲੱਗ ਰਹੇ ਇਲਜ਼ਾਮਾਂ ਬਾਰੇ ਬੋਲ ਰਹੇ ਹਨ।
ਪਰਨੀਤ ਕੌਰ ਦਾ ਹਾਈਕਮਾਨ ਨੂੰ ਫਾਈਨਲ ਰਪਲਾਈ : ਪਰਨੀਤ ਕੌਰ ਨੇ ਹਾਈਕਮਾਨ ਨੂੰ ਫਾਈਨਲ ਜਵਾਬ ਦਿੱਤਾ ਤੇ ਕਿਹਾ ਕਿ ਪਾਰਟੀ ਜੋ ਚਾਹੇ ਕਰ ਸਕਦੀ ਐ। ਪਾਰਟੀ ਮੇਰੇ ਖਿਲਾਫ ਕਾਰਵਾਈ ਕਰਨ ਸਬੰਧੀ ਆਜ਼ਾਦ ਹੈ। ਪਰਨੀਤ ਕੌਰ ਨੇ ਕਿਹਾ ਕਿ ਮੈਂ ਬਤੌਰ ਸੰਸਦ ਮੈਂਬਰ ਆਪਣੇ ਲੋਕਾਂ ਤੇ ਦੂਸਰੀਆਂ ਪਾਰਟੀਆਂ ਨਾਲ ਵੀ ਮਿਲਣਾ ਪੈਂਦਾ ਹੈ। ਹਲਕੇ ਦੇ ਮਸਲਿਆਂ ਲਈ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਕਰਨੀ ਪੈਂਦੀ ਹੈ।
ਮੈਂ ਅਨੁਸ਼ਾਸਨ ਵਿਚ ਰਹਿ ਕਿ ਕੰਮ ਕਰ ਰਹੀ ਹਾਂ। ਕਾਂਗਰਸ ਪਾਰਟੀ ਆਪਣੇ ਤੌਰ ਉਤੇ ਜੇਕਰ ਕੋਈ ਫੈਸਲਾ ਲੈਣਾ ਚਾਹੁੰਦੀ ਹੈ ਤਾਂ ਪਾਰਟੀ ਆਜ਼ਾਦ ਹੈ। ਪਰਨੀਤ ਕੌਰ ਨੇ ਕਿਹਾ ਕਿ 20 ਸਾਲ ਪਾਰਟੀ ਤੋਂ ਬਾਹਰ ਰਹਿਣ ਵਾਲੇ ਮੇਰੇ ਉਤੇ ਇਲਜ਼ਾਮ ਲਗਾ ਰਹੇ ਹਨ। ਪਰਨੀਤ ਕੌਰ ਨੇ ਪੰਜਾਬ ਦੇ ਕਾਂਗਰਸੀਆਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਕਈ ਅਜਿਹੇ ਆਗੂ ਹਨ, ਜਿਨ੍ਹਾਂ ਦੇ ਕੇਸ ਹਾਲੇ ਵੀ ਪੈਂਡਿੰਗ ਹਨ। ਉਨ੍ਹਾਂ ਬਾਰੇ ਮੈਂ ਨਹੀਂ ਕੈਪਟਨ ਅਮਰਿੰਦਰ ਸਿੰਘ ਬਾਖੂਬੀ ਦੱਸ ਸਕਦੇ ਹਨ।
ਪੋਸਟ ਰਾਹੀਂ ਵਿਰੋਧੀਆਂ ਦਾ ਵੀ ਕੀਤਾ ਜ਼ਿਕਰ : ਉਨ੍ਹਾਂ ਅੱਗੇ ਲਿਖਿਆ "ਪੰਜਾਬ ਦੇ ਜਿਹੜੇ ਕਾਂਗਰਸੀਆਂ ਨੇ ਮੇਰੇ 'ਤੇ ਇਲਜ਼ਾਮ ਲਾਏ ਹਨ, ਉਨ੍ਹਾਂ ਖਿਲਾਫ ਕਈ ਮੁੱਦੇ ਪੈਂਡਿੰਗ ਹਨ। ਜੇਕਰ ਤੁਸੀਂ ਮੇਰੇ ਪਤੀ ਨੂੰ ਕਾਲ ਕਰੋ, ਜੋ ਉਸ ਸਮੇਂ ਮੁੱਖ ਮੰਤਰੀ ਸਨ, ਤਾਂ ਉਹ ਤੁਹਾਨੂੰ ਉਨ੍ਹਾਂ ਦੇ ਕੰਮਾਂ ਬਾਰੇ ਵੇਰਵੇ ਦੇਣਗੇ। ਉਨ੍ਹਾਂ ਨੇ ਇਨ੍ਹਾਂ (ਮੇਰੇ ਉਤੇ ਇਲਜ਼ਾਮ ਲਾਉਣ ਵਾਲਿਆਂ) ਦੀ ਰੱਖਿਆ ਕੀਤੀ ਕਿਉਂਕਿ ਇਹ ਆਪਣੀ ਪਾਰਟੀ ਦੇ ਆਗੂ ਸਨ। ਹਾਲਾਂਕਿ, ਮੈਨੂੰ ਲਗਦਾ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ।"
ਇਹ ਵੀ ਪੜ੍ਹੋ : Police Action In Bhikhiwind: ਬਲ਼ਦੇ ਸਿਵੇ ਵਿੱਚੋਂ ਪੁਲਿਸ ਨੇ ਕੱਢੀ ਅੱਧਸੜੀ ਲਾਸ਼ ! ਜਾਣੋ ਕੀ ਹੈ ਮਸਲਾ
ਮੇਰੇ ਖ਼ਿਲਾਫ਼ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੋਵੇ, ਮਨਜ਼ੂਰ ਹੈ : "ਮੈਂ ਹਮੇਸ਼ਾ ਆਪਣੇ ਹਲਕੇ, ਹਲਕਾ ਨਿਵਾਸੀਆਂ ਅਤੇ ਆਪਣੇ ਸੂਬੇ ਪੰਜਾਬ ਦੇ ਨਾਲ ਖੜ੍ਹੀ ਹਾਂ ਅਤੇ ਹਮੇਸ਼ਾ ਉਨ੍ਹਾਂ ਦੇ ਮੁੱਦੇ ਉਠਾਏ ਹਨ। ਰਹੀ ਗੱਲ ਕਰਵਾਈ ਦੀ, ਮੇਰੇ ਵਿਰੁੱਧ ਤੁਸੀਂ ਜਿਸ ਵੀ ਤਰ੍ਹਾਂ ਦੀ ਕਾਰਵਾਈ ਕਰਨਾਂ ਚਾਹੁੰਦੇ ਹੋ, ਉਸ ਲਈ ਪਾਰਟੀ ਆਜ਼ਾਦ ਹੋ।"