ETV Bharat / state

ਕਾਲੇ ਪੀਲੀਏ ਤੋਂ ਡਰਨ ਦੀ ਲੋੜ ਨਹੀਂ

ਕਾਲਾ ਪੀਲੀਆ ਪੰਜਾਬ ਵਿੱਚ ਵੱਡੇ ਪੱਧਰ 'ਤੇ ਫੈਲ ਰਿਹਾ ਹੈ ਅਤੇ ਸਰਕਾਰ ਵੱਲੋਂ ਨੈਸ਼ਨਲ ਵਾਇਰਸ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਬਣਾਇਆ ਗਿਆ ਹੈ ਜਿਸ ਅਧੀਨ ਇਸ ਦੇ ਮਰੀਜ਼ਾਂ ਦਾ ਇਲਾਜ ਮੁਫ਼ਤ ਅਤੇ ਟੈਸਟ ਵੀ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।

ਫ਼ੋਟੋ
author img

By

Published : Sep 24, 2019, 11:49 AM IST

ਮੁਹਾਲੀ: ਲਿਵਰ ਨੂੰ ਮਾਰ ਕਰਨ ਵਾਲੀ ਭਿਆਨਕ ਬਿਮਾਰੀ ਕਾਲਾ ਪੀਲੀਆ ਪੰਜਾਬ ਵਿੱਚ ਵੱਡੇ ਪੱਧਰ 'ਤੇ ਫੈਲ ਰਿਹਾ ਹੈ। ਸਰਕਾਰ ਵੱਲੋਂ ਨੈਸ਼ਨਲ ਵਾਇਰਸ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਬਣਾਇਆ ਗਿਆ ਹੈ ਜਿਸ ਅਧੀਨ ਇਸ ਦੇ ਮਰੀਜ਼ਾਂ ਦਾ ਇਲਾਜ ਅਤੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 596 ਨਵੇਂ ਮਰੀਜ਼ ਇਲਾਜ ਦੇ ਅਧੀਨ ਹਨ ਅਤੇ 260 ਦੇ ਕਰੀਬ ਲੋਕ ਇਲਾਜ ਪੂਰਾ ਕਰ ਚੁੱਕੇ ਹਨ।

ਵੀਡੀਓ

ਕੀ ਹੈ ਕਾਲਾ ਪੀਲੀਆ?
ਮੁਹਾਲੀ ਦੇ ਕਾਲਾ ਪੀਲੀਆ ਨੋਡਲ ਅਫ਼ਸਰ ਡਾ. ਹਰਮਨਦੀਪ ਦੇ ਮੁਤਾਬਕ ਕਾਲਾ ਪੀਲੀਆ ਖ਼ੂਨ ਦੇ ਵਿੱਚ ਇੱਕ ਵਾਇਰਸ ਕਾਰਨ ਫੈਲਦਾ ਹੈ ਜੋ ਸਿੱਧਾ ਲਿਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਵਾਰੀ ਇਸ ਦਾ ਇਲਾਜ ਨਾ ਕਰਵਾਉਣ ਕਰਕੇ ਇਹ ਲਿਵਰ ਦੇ ਕੈਂਸਰ ਦਾ ਕਾਰਨ ਵੀ ਬਣ ਜਾਂਦਾ ਹੈ ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।

ਕਿਸ ਤਰ੍ਹਾਂ ਫੈਲਦਾ ਹੈ?
ਕਾਲਾ ਪੀਲੀਆ ਇੱਕ ਵਿਅਕਤੀ ਤੋਂ ਦੂਜੇ ਨੂੰ ਖੂਨ ਰਾਹੀਂ ਫ਼ੈਲਦਾ ਹੈ। ਇਸ ਬਿਮਾਰੀ ਦਾ ਸਭ ਜ਼ਿਆਦਾ ਸ਼ਿਕਾਰ ਨਸ਼ਾ ਕਰਨ ਵਾਲੇ ਵਿਅਕਤੀ ਹੁੰਦੇ ਹਨ ਜੋ ਕਿ ਇੱਕ ਦੂਜੇ ਦੀਆਂ ਸਰਿੰਜਾਂ ਦੀ ਵਰਤੋਂ ਕਰਦੇ ਹਨ। ਦੂਜਾ, ਹਸਪਤਾਲ 'ਚ ਸਰਜਰੀ ਦੌਰਾਨ ਵਰਤੇ ਜਾ ਰਹੇ ਖੂਨ ਵੀ ਇਸਦੇ ਫ਼ੈਲਣ ਦਾ ਮੁੱਖ ਕਾਰਨ ਹੈ।

ਕੀ ਲੱਛਣ ਹਨ ਕਾਲੇ ਪੀਲੀਏ ਦੇ?
⦁ ਕਮਜ਼ੋਰੀ ਮਹਿਸੂਸ ਹੋਣਾ
⦁ ਮਾਮੂਲੀ ਤਾਪ ਲੰਬਾ ਸਮਾਂ ਰਹਿਣਾ
⦁ ਭੁੱਖ ਘੱਟ ਲੱਗਣਾ ਆਦਿ

ਇਲਾਜ
ਪੰਜਾਬ ਦੇ ਹਰ ਜ਼ਿਲ੍ਹੇ ਹਸਪਤਾਲ ਵਿੱਚ ਇਸ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਜੋ ਕਿ ਨੈਸ਼ਨਲ ਵਾਇਰਸ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੁੰਦਾ ਹੈ। ਸਰਕਾਰ ਵੱਲੋਂ ਇਸ ਦੇ ਬਿਲਕੁੱਲ ਮੁਫ਼ਤ ਟੈਸਟ ਕਰਵਾਏ ਜਾਂਦੇ ਹਨ। ਇਸ ਦਵਾਈ ਦਾ ਕੋਰਸ 3 ਤੋਂ 6 ਮਹੀਨੇ ਤੱਕ ਚੱਲਦਾ ਹੈ।

ਡਾ. ਹਰਮਨਦੀਪ ਦਾ ਕਹਿਣਾ ਹੈ ਕਿ ਭਾਵੇਂ ਮੁਹਾਲੀ ਜ਼ਿਲ੍ਹੇ ਵਿੱਚ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਤਦਾਦ ਪਿਛਲੇ ਸਮੇਂ ਨਾਲੋਂ ਵੱਧ ਹੋਈ ਹੈ, ਪਰ 99 ਫੀਸਦੀ ਮਰੀਜ਼ ਇਸ ਦਵਾਈ ਦੇ ਸੇਵਨ ਨਾਲ ਠੀਕ ਹੋਏ ਹਨ। ਉਨ੍ਹਾਂ ਨੇ ਕਿਹਾ ਕਿ 1 ਫੀਸਦੀ ਜੋ ਰਹਿ ਜਾਂਦੇ ਹਨ ਉਸ ਦਾ ਕਾਰਨ ਹੈ ਕਿ ਉਹ ਦੱਸੇ ਗਏ ਇਲਾਜ ਨੂੰ ਸਹੀ ਤਰੀਕੇ ਨਾਲ ਪੂਰਾ ਨਹੀਂ ਕਰਦੇ ਅਤੇ ਨਾ ਹੀ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਵਰਤਦੇ ਹਨ।

ਇਹ ਵੀ ਪੜ੍ਹੋ: ਜ਼ਿਮਨੀ ਚੋਣਾਂ ਲਈ ਚੋਣ ਜ਼ਾਬਤਾ ਲਾਗੂ, 4 ਹਲਕਿਆਂ ਲਈ ਚੋਣ ਪ੍ਰਕਿਰਿਆ ਸ਼ੁਰੂ

Intro:ਮੁਹਾਲੀ ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੀ ਕਾਲਾ ਪੀਲੀਆ ਮਰੀਜ਼ਾਂ ਦੀ ਤਾਦਾਦ ਨੂੰ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਜ਼ਿਆਦਾ ਹੋ ਰਹੀ ਹੈ ਇਸ ਲਈ ਇਹ ਤਦਾਦ ਲਗਾਤਾਰ ਵਧ ਰਹੀ ਹੈ

Body:ਲੀਵਰ ਨੂੰ ਮਾਰ ਕਰਨ ਵਾਲੀ ਭਿਆਨਕ ਬਿਮਾਰੀ ਕਾਲਾ ਪੀਲੀਆ ਪੰਜਾਬ ਦੇ ਵਿੱਚ ਵੱਡੇ ਪੱਧਰ ਉਪਰ ਫੈਲ ਰਿਹਾ ਹੈ ਹਾਲਾਂਕਿ ਭਾਵੇਂ ਸਰਕਾਰ ਵੱਲੋਂ ਹੁਣੇ ਨੈਸ਼ਨਲ ਵਾਇਰਸ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਬਣਾਇਆ ਗਿਆ ਜਿਸ ਅਧੀਨ ਇਸ ਦੇ ਮਰੀਜ਼ਾਂ ਦਾ ਇਲਾਜ ਮੁਫ਼ਤ ਅਤੇ ਟੈਸਟ ਵੀ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ ਪਰ ਫਿਰ ਵੀ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਲਗਾਤਾਰ ਬੜੋਤਰੀ ਹੁੰਦੀ ਜਾ ਰਹੀ ਹੈ ਜਿਸਦਾ ਇਕ ਕਾਰਨ ਡਾਕਟਰਾਂ ਵੱਲੋਂ ਜਾਗਰੂਕਤਾ ਹੋਣਾ ਵੀ ਦੱਸਿਆ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ ਹੁਣ ਤੱਕ 596 ਨਵੇਂ ਮਰੀਜ਼ ਇਲਾਜ ਦੇ ਅਧੀਨ ਚੱਲ ਰਹੇ ਹਨ ਜਦੋਂ ਕਿ 260 ਦੇ ਕਰੀਬ ਲੋਕ ਇਲਾਜ ਪ੍ਰਾਪਤ ਕਰ ਚੁੱਕੇ ਜੋ ਕਿ ਬਿਲਕੁਲ ਠੀਕ ਹਨ
ਕੀ ਹੈ ਕਾਲਾ ਪੀਲੀਆ
ਡਾਕਟਰ ਹਰਮਨਦੀਪ ਦੇ ਅਨੁਸਾਰ ਕਾਲਾ ਪੀਲੀਆ ਇੱਕ ਖ਼ੂਨ ਦੇ ਵਿੱਚ ਵਾਇਰਸ ਵਾਇਰਸ ਫੈਲਣ ਕਰਕੇ ਫੈਲਦਾ ਹੈ ਜੋ ਸਿੱਧਾ ਲੀਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਈ ਵਾਰੀ ਇਸ ਦਾ ਇਲਾਜ਼ ਨਾ ਕਰਵਾਉਣ ਕਰਕੇ ਇਹ ਲੀਵਰ ਦੇ ਕੈਂਸਰ ਦਾ ਕਾਰਨ ਵੀ ਬਣ ਜਾਂਦਾ ਹੈ ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋਣ ਦੇ ਚਾਂਸ ਵਧ ਜਾਂਦੇ ਹਨ
ਕਿਸ ਤਰ੍ਹਾਂ ਫੈਲਦਾ ਹੈ
ਕਾਲਾ ਪੀਲੀਆ ਇੱਕ ਮਰੀਜ਼ ਤੋਂ ਦੂਸਰੇ ਵਿਅਕਤੀ ਨੂੰ ਮਰੀਜ਼ ਬਣਾਉਣ ਲਈ ਖੂਨ ਰਾਹੀਂ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤਾਂਹੀਂ ਪਹੁੰਚਦਾ ਹੈ ਇਸ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਕਰਨ ਵਾਲੇ ਵਿਅਕਤੀ ਜੋ ਕਿ ਇੱਕ ਦੂਸਰੇ ਦੀਆਂ ਸਰਿੰਜਾਂ ਵਰਤ ਲੈਂਦੇ ਹਨ ਸ਼ਿਕਾਰ ਹੁੰਦੇ ਹਨ ਸਰਜਰੀ ਦੇ ਦੌਰਾਨ ਵਰਤੇ ਗਏ ਬਲੇਡ ,ਕਾਲੇ ਪ੍ਰੀ ਪੀਲੀਆ ਦੇ ਮਰੀਜ਼ ਦਾ ਬ੍ਰਿਸਬਨ ਦੇ ਨਾਲ ਅਤੇ ਟੈਟੂ ਵਗੈਰਾ ਬਣਾਉਣ ਦੇ ਨਾਲ ਵੀ ਕਾਲਾ ਪੀਲੀਆ ਫੈਲ ਸਕਦਾ ਹੈ
ਕੀ ਲੱਛਣ ਹਨ ਕਾਲੇ ਪੀਲੀਏ ਦੇ
ਕਮਜ਼ੋਰੀ ਮਹਿਸੂਸ ਹੋਣਾ
ਮਾਮੂਲੀ ਤਾਪ ਲੰਬਾ ਸਮਾਂ ਰਹਿਣਾ
ਭੁੱਖ ਘੱਟ ਲੱਗਣਾ ਆਦਿ
ਇਲਾਜ
ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਵਿੱਚ ਇਸ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਜੋ ਕਿ ਨੈਸ਼ਨਲ ਵਾਇਰਸ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੁੰਦਾ ਹੈ ਇਸ ਦੇ ਲਈ ਬਿਲਕੁਲ ਮੁਫਤ ਟੈਸਟ ਸਰਕਾਰ ਵੱਲੋਂ ਕਰਵਾਏ ਜਾਂਦੇ ਹਨ ਅਤੇ ਲਗਭਗ ਤਿੰਨ ਤੋਂ ਛੇ ਮਹੀਨੇ ਦਾ ਇਸ ਦਵਾਈ ਦਾ ਕੋਰਸ ਚੱਲਦਾ ਹੈ

Conclusion: ਮੁਹਾਲੀ ਦੇ ਕਾਲਾ ਪੀਲੀਆ ਨੋਡਲ ਅਫ਼ਸਰ ਡਾਕਟਰ ਹਰਮਨਦੀਪ ਦਾ ਕਹਿਣਾ ਹੈ ਕਿ ਭਾਵੇਂ ਮੁਹਾਲੀ ਜ਼ਿਲ੍ਹੇ ਵਿੱਚ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਤਾਦਾਦ ਪਿਛਲੇ ਸਮੇਂ ਦੇ ਵਿੱਚ ਵਧੀ ਹੈ ਪਰ ਉਸ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਦੇ ਵਿੱਚ ਜਾਗਰੂਕਤਾ ਹੋਣਾ ਹੈ ਕਿਉਂਕਿ ਸਾਡੇ 99 ਪ੍ਰਤੀਸ਼ਤ ਮਰੀਜ਼ ਠੀਕ ਹੁੰਦੇ ਹਨ ਜੋ 1 ਪ੍ਰਤੀਸ਼ਤ ਰਹਿ ਜਾਂਦੇ ਹਨ ਉਸ ਦਾ ਕਾਰਨ ਉਨ੍ਹਾਂ ਨੂੰ ਦੱਸੇ ਗਹੇ ਇਲਾਜ ਨੂੰ ਸਹੀ ਤਰੀਕੇ ਨਾਲ ਨਹੀਂ ਅਪਣਾਉਂਦੇ ਅਤੇ ਸਾਵਧਾਨੀਆਂ ਨਹੀਂ ਵਰਤਦੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਲੇ ਪੀਲੀਏ ਕਰਕੇ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ ਕੋਈ ਵੀ ਮੌਤ ਨਹੀਂ ਹੋਈ ਹੈ ਅਤੇ 2016 ਤੋਂ 2019 ਵਿੱਚ 596ਮਰੀਜ਼ ਇਲਾਜ ਅਧੀਨ ਚੱਲ ਰਹੇ ਹਨ ਜਦੋਂ ਕਿ ਦੋ ਸੌ ਸੱਠ ਬਿਲਕੁਲ ਠੀਕ ਹੋ ਕੇ ਚਲੇ ਗਏ ਹਨ ਉਨ੍ਹਾਂ ਨੇ ਦੱਸਿਆ ਕਿ ਇਸ ਬਿਮਾਰੀ ਦੇ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ ਰੁਟੀਨ ਪ੍ਰੋਗਰਾਮ ਤਹਿਤ ਦਵਾਈ ਦਿੱਤੀ ਜਾਂਦੀ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.