ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕੇਂਦਰੀ ਜਾਂਚ ਏਜੰਸੀ NIA (Central Investigation Agency NIA) ਲਗਾਤਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਕਤਲ ਕੇਸ ਵਿਚ ਗਾਇਕਾ ਅਫਸਾਨਾ ਖਾਨ ਤੋਂ ਬਾਅਦ ਹੁਣ NIA ਨੇ ਪੰਜਾਬੀ ਗਾਇਕਾਂ ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ ਦਿੱਲੀ ਹੈੱਡਕੁਆਰਟਰ ਉੱਤੇ ਕਈ ਘੰਟੇ ਪੁੱਛਗਿੱਛ (Several hours of interrogation Delhi headquarters) ਕੀਤੀ ਗਈ ਹੈ।
NIA ਨੇ ਪੁੱਛਗਿੱਛ ਤੋਂ ਬਾਅਦ ਦੋਵੇਂ ਗਾਇਕਾਂ ਨੂੰ ਛੱਡ ਦਿੱਤਾ (After questioning both singers left) ਹਾਲਾਂਕਿ ਲੋੜ ਪੈਣ ਉੱਤੇ ਦੋਵਾਂ ਪੰਜਾਬੀ ਗਾਇਕਾਂ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਪੁੱਛਗਿੱਛ ਦੌਰਾਨ ਦੋਵਾਂ ਗਾਇਕਾਂ ਦੀਆਂ ਐਲਬਮਾਂ ਅਤੇ ਹੋਰ ਕਈ ਜਾਣਕਾਰੀਆਂ ਵੀ ਮੰਗੀਆਂ ਗਈਆਂ।
ਦੱਸ ਦੇਈਏ ਕਿ ਮਨਕੀਰਤ ਅਤੇ ਢਿੱਲੋਂ ਉੱਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧ (Relationship with gangster Lawrence Bishnoi) ਹੋਣ ਦੇ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਹਨ। ਇਸ ਦੇ ਚੱਲਦੇ ਹੀ ਬੰਬੀਹਾ ਗੈਂਗ ਵੱਲੋਂ ਮੂਸੇਵਾਲਾ ਕਾਂਡ ਤੋਂ ਬਾਅਦ ਗਾਇਕ ਮਨਕੀਰਤ ਔਲਖ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ: ਇਮਰਾਨ ਖਾਨ ਉੱਤੇ ਗੋਲੀਬਾਰੀ, ਹਸਪਤਾਲ ਦਾਖਲ