ETV Bharat / state

ਤਨਖ਼ਾਹਾਂ 'ਚ ਵਾਧਾ ਨਾ ਹੋਣ ਕਾਰਨ ਐਨਐਚਐਮ ਮੁਲਾਜ਼ਮ ਧਰਨੇ 'ਤੇ

author img

By

Published : Aug 19, 2019, 6:20 PM IST

ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਵਿੱਚ ਐਨਐਚਐਮ ਮੁਲਾਜ਼ਮ ਤਨਖ਼ਾਹਾਂ ਵਿੱਚ ਵਾਧਾ ਨਾ ਹੋਣ ਕਰ ਕੇ ਧਰਨੇ ਉੱਤੇ ਬੈਠੇ। ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤਨਖ਼ਾਹਾਂ 'ਚ ਵਾਧੇ ਨੂੰ ਲੈ ਕੇ ਐੱਨਐੱਚਐੱਮ ਦੇ ਅਧਿਕਾਰੀ ਧਰਨੇ 'ਤੇ

ਚੰਡੀਗੜ੍ਹ : ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ 300 ਦੇ ਕਰੀਬ ਐਨਐਚਐਮ ਮੁਲਾਜ਼ਮ ਧਰਨੇ ਉੱਤੇ ਬੈਠੇ ਹਨ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ।

ਵੇਖੋ ਵੀਡੀਓ।

ਤੁਹਾਨੂੰ ਦੱਸ ਦਈਏ ਕਿ ਕਰਮਚਾਰੀਆਂ ਦੇ ਧਰਨੇ ਉੱਤੇ ਜਾਣ ਨਾਲ ਚੰਡੀਗੜ੍ਹ ਦੀਆਂ ਮੁੱਖ ਡਿਸਪੈਂਸਰੀਆਂ ਵਿੱਚ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਫ਼ ਐਮਰਜੈਂਸੀ ਦੇ ਡਾਕਟਰਾਂ ਨੂੰ ਛੱਡੇ ਕੇ ਬਾਕੀ ਸਭ ਕਰਮਚਾਰੀ ਹੜਤਾਲ ਉੱਤੇ ਹਨ।

ਇੰਨ੍ਹਾਂ ਕਰਮਚਾਰੀਆਂ ਦੇ ਮੁੱਖ ਆਗੂ ਮਹਾਂਵੀਰ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ 2008 ਤੋਂ ਲੈ ਕੇ ਹੁਣ ਤੱਕ ਸਿਰਫ਼ ਪੰਜ ਹਜ਼ਾਰ ਰੁਪਏ ਹੀ ਵਾਧਾ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਉੱਤੇ ਦੋਸ਼ ਲਾਏ ਹਨ ਕਿ ਉਨ੍ਹਾਂ ਤੋਂ ਤਨਖ਼ਾਹ ਨਾਲੋਂ ਜ਼ਿਆਦਾ ਕੰਮ ਲਿਆ ਜਾਂਦਾ ਹੈ।

ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਰਿਆਣਾ ਵਾਂਗ ਸਾਨੂੰ ਵੀ 'ਇਕਸਾਰ ਕੰਮ ਇਕਸਾਰ ਤਨਖ਼ਾਹ' ਸਕੀਮ ਦਾ ਫ਼ਾਇਦਾ ਦਿੱਤਾ ਜਾਵੇ। ਰਾਵਤ ਨੇ ਕਿਹਾ ਕਿ ਸਰਕਾਰ ਨੇ ਤਨਖ਼ਾਹ ਤਾਂ ਕੀ ਵਧਾਉਣੀ ਹੈ ਸਗੋਂ ਨੌਕਰੀ ਦੇ ਵੀ ਲਾਲੇ ਪਏ ਹੋਏ ਹਨ। ਪ੍ਰਸ਼ਾਸਨ ਸਾਨੂੰ ਅਲਟੀਮੇਟਮ ਦੇ ਕੇ ਨੌਕਰੀਆਂ ਤੋਂ ਕੱਢ ਰਿਹਾ ਹੈ, ਜਿਸ ਦਾ ਕਾਰਨ ਘੱਟ ਬਜਟ ਹੈ। ਰਾਵਤ ਨੇ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਅੰਦਰ 15,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਨਾਲ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ।

ਜਦਕਿ ਪ੍ਰਸ਼ਾਸਨ ਇੱਕ ਦੂਜੇ ਨੂੰ ਕੋਸ ਰਿਹਾ ਹੈ। ਅਫ਼ਸਰਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਬਜਟ ਪੂਰਾ ਨਹੀਂ ਆਇਆ ਅਤੇ ਜੋ ਆਇਆ ਹੈ ਉਹ ਦਿੱਲੀ ਸਰਕਾਰ ਤੋਂ ਮਨਜ਼ੂਰ ਨਹੀਂ ਹੋਇਆ ਹੈ। ਉਸ 'ਤੇ ਮੋਹਰ ਲੱਗਣ ਤੋਂ ਬਾਅਦ ਹੀ ਕੁਝ ਹੱਲ ਨਿਕਲੇਗਾ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਰਕਰਾਂ ਨੂੰ ਕੀਤੀ ਅਪੀਲ

ਰਾਵਤ ਨੇ ਕਿਹਾ ਕਿ ਸਾਡੇ ਵੱਲੋਂ 6 ਮਹੀਨੇ ਪਹਿਲਾਂ ਹੀ ਹੜਤਾਲ ਦਾ ਅਲਟੀਮੇਟਮ ਦਿੱਤਾ ਗਿਆ ਸੀ। ਹੁਣ ਅਸੀਂ ਅਣਗਿਣਤ ਸਮੇਂ ਲਈ ਹੜਤਾਲ 'ਤੇ ਬੈਠਾਂਗੇ। ਇਸ ਨੂੰ ਜਨ ਅੰਦੋਲਨ ਬਣਾ ਕੇ ਸਾਹਮਣੇ ਰੱਖਾਂਗੇ ਤਾਂ ਕਿ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।

Intro:ਚੰਡੀਗੜ੍ਹ ਸੈਕਟਰ ਸੋਲਾਂ ਦੇ ਸਰਕਾਰੀ ਹਸਪਤਾਲ ਵਿੱਚ ਤਿੰਨ ਸੌ ਦੇ ਕਰੀਬ ਐਨਐਚਐਮ ਕਰਮਚਾਰੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ ਕਰਮਚਾਰੀਆਂ ਨੇ ਜਮ ਕੇ ਸਰਕਾਰ ਅਤੇ ਹਸਪਤਾਲ ਦੇ ਖਿਲਾਫ ਨਾਅਰੇਬਾਜੀ ਕੀਤੀ ਕਰਮਚਾਰੀਆਂ ਦੇ ਹੜਤਾਲ ਤੇ ਜਾਣ ਨਾਲ ਚੰਡੀਗੜ੍ਹ ਦੀ ਮੁੱਖ ਡਿਸਪੈਂਸਰੀਆਂ ਵਿੱਚ ਆ ਰਹੀ ਹੈ ਲੋਕਾਂ ਨੂੰ ਦਿੱਕਤ ਡਿਸਪੈਂਸਰੀ ਤੇ ਕੋਈ ਵੀ ਮੌਜੂਦ ਨਹੀਂ ਐਮਰਜੈਂਸੀ ਦੇ ਡਾਕਟਰਾਂ ਨੂੰ ਛੱਡ ਐਨੇ ਚੈਨ ਦੇ ਸੱਭੇ ਕਰਮਚਾਰੀ ਹੜਤਾਲ ਤੇ ਉੱਤਰੇ

Body:ਦਰਅਸਲ ਦੋ ਹਜ਼ਾਰ ਅੱਠ ਵਿੱਚ ਐਨਐਚਐਮ ਕਰਮਚਾਰੀਆਂ ਨੂੰ ਰੱਖਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਚੱਲਦੇ ਚੱਲਦੇ ਪਹਿਲਾਂ ਵਾਂਗ ਹੀ ਕੰਮ ਚੱਲ ਰਿਹਾ ਹੈ ਇਨਾਂ ਕਰਮਚਾਰੀਆਂ ਦੇ ਮੁੱਖ ਆਗੂ ਮਹਾਵੀਰ ਰਾਵਤ ਨੇ ਦੱਸਿਆ ਕਿ ਦੋ ਹਜ਼ਾਰ ਅੱਠ ਤੋਂ ਲੈ ਕੇ ਹੁਣ ਤੱਕ ਸਿਰਫ਼ ਪੰਜ ਹਜ਼ਾਰ ਤਨਖ਼ਾਹ ਵਿੱਚ ਵਧਿਆ ਹੈ ਪਹਿਲਾਂ ਜੋਗੀ ਤਨਖਾਹ ਦਾ ਸੁਧਾਰ ਹੁੰਦੀ ਸੀ ਹੁਣ ਉਹ ਪੰਦਰਾਂ ਹਜ਼ਾਰ ਜਦਕਿ ਕੰਮ ਪਹਿਲਾਂ ਨਾਲੋਂ ਕਿਤੇ ਵੱਧ ਹੈ ਰਾਵਤ ਨੇ ਕਿਹਾ ਕਿ ਸਾਡੀ ਮੰਗ ਹੈ ਹਰਿਆਣਾ ਵਾਂਗ ਸਾਨੂੰ ਵੀ ਸੇਮ ਵਰਕ ਸੇਮ ਪੇਅ ਦੀ ਸਕੀਮ ਦਾ ਫ਼ਾਇਦਾ ਦਿੱਤਾ ਜਾਵੇ ਰਾਵਤ ਨੇ ਕਿਹਾ ਕਿ ਤਨਖਾਹ ਵਧਾਉਣੀ ਤਾਂ ਕੀ ਸਾਡੀ ਨੌਕਰੀ ਦੇ ਵੀ ਲਾਲੇ ਪਏ ਹੋਏ ਨੇ ਸਾਨੂੰ ਅਲਟੀਮੇਟਮ ਦੇ ਪ੍ਰਸ਼ਾਸਨ ਕੱਢਣ ਤੇ ਉਤਾਰੂ ਹੈ ਦਾਅਵਾ ਕਿ ਬਜਟ ਨਾ ਹੋਣ ਕਰਕੇ ਤੁਹਾਨੂੰ ਕੱਢਿਆ ਜਾ ਰਿਹਾ ਹੈ ਰਾਵਣ ਨੇ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਅੰਦਰ ਪੰਦਰਾਂ ਹਜ਼ਾਰ ਦੇ ਨਾਲ ਗੁਜ਼ਾਰਾ ਕਰ ਕਿਵੇਂ ਦਿਨ ਨਿਕਲਦਾ ਹੈ ਉਹ ਸਾਨੂੰ ਵੀ ਪਤਾ ਹੈ ਉੱਤੋਂ ਉਸ ਨੂੰ ਵੀ ਹੁਣ ਨਹੀਂ ਰੱਖਿਆ ਜਾ ਰਿਹਾ ਜਦਕਿ ਪ੍ਰਸ਼ਾਸਨ ਇੱਕ ਦੂਜੇ ਨੂੰ ਕੋਸ ਰਿਹਾ ਹੈ ਅਫਸਰ ਲੋਕਾਂ ਦੀ ਸੁਣੀ ਜਾਵੇ ਤਾਂ ਕਹਿਣਾ ਹੈ ਕਿ ਕੇਂਦਰ ਵੱਲੋਂ ਬਜਟ ਪੂਰਾ ਨਹੀਂ ਆਇਆ ਜੋ ਆਇਆ ਵੀ ਤਾਂ ਉਹ ਦਿੱਲੀ ਤੋਂ ਹਾਲੇ ਅਪਰੂਵ ਨਹੀਂ ਹੋਇਆ ਉਸ ਤੇ ਮੋਹਰ ਲੱਗਣ ਤੋਂ ਬਾਅਦ ਹੀ ਕੁਝ ਹੱਲ ਨਿਕਲੇਗਾ ਰਾਵਤ ਨੇ ਕਿਹਾ ਕਿ ਸਾਡੇ ਵੱਲੋਂ ਛੇ ਮਹੀਨੇ ਪਹਿਲਾਂ ਹੀ ਹੜਤਾਲ ਦਾ ਅਲਟੀਮੇਟਮ ਦੇ ਦਿੱਤਾ ਗਿਆ ਸੀ ਹੁਣ ਅਸੀਂ ਅਣਗਿਣਤ ਸਮੇਂ ਲਈ ਹੜਤਾਲ ਤੇ ਬੈਠਾਂਗੇ ਇਸ ਨੂੰ ਜਨ ਅੰਦੋਲਨ ਬਣ ਸਾਹਮਣੇ ਰੱਖਾਂਗੇ ਤਾਂ ਕਿ ਸਾਡੀ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.