ETV Bharat / state

Qaumi Insaaf Morcha : ਚੰਡੀਗੜ੍ਹ ਮੋਹਾਲੀ ਬਾਰਡਰ 'ਤੇ ਹੋਰ ਕਰੜੀ ਕੀਤੀ ਸੁਰੱਖਿਆ, ਮੋਰਚੇ ਦੇ 31 ਮੈਂਬਰ ਕਰਨਗੇ ਚੰਡੀਗੜ੍ਹ ਕੂਚ - ਪੰਜਾਬ ਪੁਲਿਸ

ਮੋਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚਾ ਨੂੰ ਲੈ ਹੋ ਰਹੇ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਸੁਰੱਖਿਆ ਵਧਾਈ ਗਈ ਹੈ। ਜਾਣਕਾਰੀ ਮੁਤਾਬਿਕ ਅੱਜ ਫਿਰ ਕੌਮੀ ਇਨਸਾਫ਼ ਮੋਰਚਾ ਆਪਣੇ 31 ਮੈਂਬਰਾਂ ਨਾਲ ਚੰਡੀਗੜ੍ਹ ਕੂਚ ਕਰ ਰਿਹਾ ਹੈ। ਇਸ ਜੱਥੇ ਨੂੰ ਰੋਕਣ ਲਈ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਨੇ ਬਾਰਡਰ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬੈਰੀਕੇਡਿੰਗ ਲਾ ਕੇ ਰਸਤੇ ਬੰਦ ਕੀਤੇ ਗਏ ਹਨ। ਇਸਦੇ ਨਾਲ ਹੀ ਵੱਡੀ ਸੰਖਿਆਂ ਵਿੱਚ ਪੁਲਿਸ ਬਲ ਵੀ ਤੈਨਾਤ ਹੈ।

More stringent security on Chandigarh Mohali border
Qaumi Insaaf Morcha : ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਹੋਰ ਕਰੜੀ ਕੀਤੀ ਸੁਰੱਖਿਆ, ਮੋਰਚੇ ਦੇ 31 ਮੈਂਬਰ ਕਰਨਗੇ ਚੰਡੀਗੜ੍ਹ ਕੂਚ
author img

By

Published : Feb 10, 2023, 1:16 PM IST

Updated : Feb 10, 2023, 1:34 PM IST

ਚੰਡੀਗੜ੍ਹ : ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਚੰਡੀਗੜ੍ਹ ਮੋਹਾਲੀ ਦੇ ਬਾਰਡ ਉੱਤੇ ਲੱਗੇ ਕੌਮੀ ਇਨਸਾਫ਼ ਮੋਰਚਾ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ। ਲੰਘੇ ਦਿਨੀਂ ਪੁਲਿਸ ਅਤੇ ਮੋਰਚੇ ਵਿਚਾਲੇ ਹੋਈ ਝੜਪ ਨੂੰ ਲੈ ਕੇ ਇਹ ਸੁਰੱਖਿਆ ਵਧਾਈ ਗਈ ਹੈ। ਇਹ ਮੋਰਚਾ 7 ਜਨਵਰੀ ਤੋਂ ਪੱਕੇ ਤੌਰ ਉੱਤੇ ਲਗਾਇਆ ਗਿਆ ਹੈ। ਦੂਜੇ ਪਾਸੇ ਇਹ ਮੋਰਚਾ ਸਰਕਾਰ ਲਈ ਵੀ ਚੁਣੌਤੀ ਬਣਦਾ ਜਾ ਰਿਹਾ ਹੈ।

31 ਮੈਂਬਰਾਂ ਨੂੰ ਲਿਆ ਸੀ ਹਿਰਾਸਤ ਵਿੱਚ: ਦਰਅਸਲ ਇਨਸਾਫ ਮੋਰਚੇ ਦੇ 31 ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਵਲੋਂ ਸੀਐੱਮ ਭਗਵੰਤ ਮਾਨ ਦੀ ਚੰਡੀਗੜ੍ਹ ਵਿਖੇ ਰਿਹਾਇਸ਼ ਦਾ ਘੇਰਾਓ ਕੀਤਾ ਜਾਣਾ ਸੀ। ਇਸ ਦੌਰਾਨ ਪੁੁਲਿਸ ਅਤੇ ਮੋਰਚੇ ਵਿਚਕਾਰ ਤਣਾਅ ਵਾਲੀ ਸਥਿਤੀ ਵੀ ਰਹੀ। ਪੁਲਿਸ ਨੇ ਜਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਜਥੇ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਹਾਲਾਂਕਿ ਮੋਰਚੇ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਦੀ, ਇਹ ਮੋਰਚਾ ਜਾਰੀ ਰਹੇਗਾ। ਦੂਜੇ ਪਾਸੇ ਮੋਰਚੇ ਦੇ ਸਾਥੀ ਵੀ ਉਸੇ ਥਾਂ ਬਹਿ ਗਏ ਹਨ, ਜਿਥੋਂ ਮੋਰਚੇ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ

ਇਹ ਵੀ ਪੜ੍ਹੋ: Oil Tanker Accident : ਰੂਪਨਗਰ 'ਚ ਪਲਟਿਆ ਤੇਲ ਦਾ ਟੈਂਕਰ, ਲੋਕਾਂ ਨੇ ਤੇਲ ਨਾਲ ਭਰ ਲਏ ਭਾਂਡੇ, ਕਈ ਲੀਟਰ ਸੜਕ 'ਤੇ ਰੁੜ੍ਹਿਆ

ਪੁਲਿਸ ਨੇ ਵਰਤੇ ਸੀ ਅਥਰੂ ਗੈਸ ਦੇ ਗੋਲੇ: ਇਹ ਵੀ ਯਾਦ ਰਹੇ ਕਿ ਜੱਥੇ ਦੇ ਮੈਂਬਰਾਂ ਅਤੇ ਚੰਡੀਗੜ੍ਹ ਪੁਲੀਸ ਵਿਚਾਲੇ ਹੋਈ ਝੜਪ ਕਾਰਨ ਸਥਿਤੀ ਰੋਜਾਨਾਂ ਤਣਾਅ ਵਾਲੀ ਬਣ ਰਹੀ ਹੈ। ਪੁਲੀਸ ਵਲੋਂ ਮੋਰਚੇ ਦੇ ਸਮਰਥਕਾਂ ਨੂੰ ਚੰਡੀਗੜ੍ਹ ਵਿੱਚ ਦਾਖਿਲ ਹੋਣ ਤੋਂ ਰੁੋਕਣ ਲਈ ਵਾਟਰ ਕੈਨਨ ਅਤੇ ਅਥਰੂ ਗੈਸ ਦੇ ਗੋੋਲਿਆਂ ਦੀ ਵਰਤੋਂ ਕੀਤੀ ਗਈ ਸੀ। ਜਿਕਰਯੋਗ ਗੱਲ ਹੈ ਕਿ ਕੌਮੀ ਇਨਸਾਫ ਮੋਰਚਾ ਇਕ ਜੱਥਾ ਰੋਜ਼ਾਨ ਮੋਰਚੇ ਵਾਲੀ ਥਾਂ ਤੋਂ ਰੋਜ਼ਾਨਾ ਚੰਡੀਗੜ੍ਹ ਲਈ ਰਵਾਨਾ ਹੁੰਦਾ ਹੈ ਪਰ ਚੰਡੀਗੜ੍ਹ ਪੁਲਿਸ ਵੱਲੋਂ ਕੁਝ ਸਿੰਘ ਨੂੰ ਗ੍ਰਿਫਤਾਰ ਕਰਕੇ ਛੱਡ ਦਿੱਤਾ ਜਾਂਦਾ ਰਿਹਾ ਹੈ। ਦੂਜੇ ਪਾਸੇ ਪੁਲਿਸ ਵੀ ਚੌਕਸੀ ਵਰਤ ਰਹੀ ਹੈ ਅਤੇ ਮੋਰਚਾ ਵੀ ਨਵੀਂ ਰਣਨੀਤੀ ਨਾਲ ਅੱਗੇ ਵਧ ਰਿਹਾ ਹੈ। ਮੋਰਚੇ ਦੇ ਮੈਂਬਰਾਂ ਨੇ ਇਲਜ਼ਾਮ ਲਗਾਇਆ ਸੀ ਕਿ ਪਹਿਲਾਂ ਸ਼ਾਂਤਮਈ ਢੰਗ ਨਾਲ ਚੰਡੀਗੜ੍ਹ ਜਾਣ ਦੇ ਯਤਨ ਕਰ ਰਹੇ ਮੋਰਚੇ ਦੇ ਮੈਂਬਰਾਂ ਤੇ ਕਿਸੇ ਵਿਅਕਤੀ ਵਲੋਂ ਪੱਥਰਬਾਜੀ ਕੀਤੀ ਗਈ, ਜਿਸ ਕਾਰਨ ਮੋਰਚੇ ਵਿੱਚ ਸ਼ਾਮਿਲ ਨੌਜਵਾਨ ਭੜਕ ਗਏ ਅਤੇ ਇਸ ਕਾਰਨ ਇਹ ਟਕਰਾਓ ਹੋਇਆ।

Last Updated : Feb 10, 2023, 1:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.