ਚੰਡੀਗੜ੍ਹ: ਪੰਜਾਬ ਭਵਨ ਵਿਖੇ ਕੈਬਨਿਟ ਮੰਤਰੀ ਮੀਤ ਹੇਅਰ(Cabinet Minister Gurmeet Singh Meet Here) ਨੇ ਕਿਹਾ ਕਿ ਭਾਜਪਾ ਗੁਜਰਾਤ ਵਿੱਚ ਆਪ ਪਾਰਟੀ ਦੀ ਵੱਧ ਰਹੀ ਲੋਕਪ੍ਰਿਅਤਾ (Growing popularity of AAP in Gujarat) ਤੋਂ ਬੇਚੈਨ ਹੈ ਅਤੇ ਉਹ ਗੁਜਰਾਤ ਚੋਣਾਂ ਵਿੱਚ ਸਾਹਮਣੇ ਦਿਖ ਰਹੀ ਹਾਰ ਤੋਂ ਬਚਣ ਲਈ ਸਸਤੇ ਅਤੇ ਕੋਝੇ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਭਾਜਪਾ ਦੇ ਸ਼ਾਸਕ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਅਪਰਾਧ ਦੀ ਦਰ ਕਿਤੇ ਘੱਟ ਹੈ।
-
ਕੈਬਨਿਟ ਮੰਤਰੀ @meet_hayer ਜੀ ਦੀ ਅਹਿਮ Press conference ਪੰਜਾਬ ਭਵਨ, ਚੰਡੀਗੜ੍ਹ ਤੋਂ Live https://t.co/x0valK5Kbp
— AAP Punjab (@AAPPunjab) November 16, 2022 " class="align-text-top noRightClick twitterSection" data="
">ਕੈਬਨਿਟ ਮੰਤਰੀ @meet_hayer ਜੀ ਦੀ ਅਹਿਮ Press conference ਪੰਜਾਬ ਭਵਨ, ਚੰਡੀਗੜ੍ਹ ਤੋਂ Live https://t.co/x0valK5Kbp
— AAP Punjab (@AAPPunjab) November 16, 2022ਕੈਬਨਿਟ ਮੰਤਰੀ @meet_hayer ਜੀ ਦੀ ਅਹਿਮ Press conference ਪੰਜਾਬ ਭਵਨ, ਚੰਡੀਗੜ੍ਹ ਤੋਂ Live https://t.co/x0valK5Kbp
— AAP Punjab (@AAPPunjab) November 16, 2022
ਕਾਨੂੰਨ ਦੀ ਸਥਿਤੀ ਬਰਕਰਾਰ: ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਨਕਾਰਦਿਆਂ (Rejecting Amit Shahs statement) ਪੰਜਾਬ ਦੇ ਕੈਬਿਨਟ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ (Law and order situation maintained) ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਮਾਫੀਆ ਤੇ ਗੈਂਗਸਟਰ ਕਲਚਰ (Gangster culture) ਦੇ ਖਾਤਮੇ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਆਪਣੇ ਸ਼ਾਸਨ ਦੌਰਾਨ ਪੁਸ਼ਤਪਨਾਹੀ ਦਿੱਤੀ। ਇਸ ਮੁਹਿੰਮ ਤਹਿਤ ਸੂਬੇ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 402 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 363 ਹਥਿਆਰ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਗੰਨ ਕਲਚਰ ਖ਼ਿਲਾਫ਼ ਪੰਜਾਬ ਸਰਕਾਰ ਸਖ਼ਤ,ਗਾਇਕਾਂ ਅਤੇ ਲੋਕਾਂ ਨੇ ਦਿੱਤੀ ਵੱਖ ਵੱਖ ਰਾਇ
ਨਸੀਆਰਬੀ ਦੀ ਰਿਪੋਰਟ: ਉਨ੍ਹਾਂ ਨੇ ਭਾਜਪਾ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਪੰਜਾਬ ਦੀ 'ਆਪ' ਸਰਕਾਰ ਵਿਰੁੱਧ ਭੱਦੀ ਮੁਹਿੰਮ (Nasty campaign against AAP government) ਨਾ ਚਲਾਉਣ ਲਈ ਸੁਚੇਤ ਕਰਦਿਆਂ ਕਿਹਾ ਕਿ 2018 ਤੋਂ 2021 ਤੱਕ ਦੇਸ਼ ਵਿੱਚ ਹਿੰਸਾ ਦੇ ਮਾਮਲਿਆਂ ਨਾਲ ਸਬੰਧਤ ਐਨਸੀਆਰਬੀ ਦੀ ਰਿਪੋਰਟ ਅਨੁਸਾਰ ਪੰਜਾਬ ਗੰਨ ਅਤੇ ਵਿਸਫੋਟ ਨਾਲ ਜੁੜੀ ਹਿੰਸਾ ਦੇ ਮਾਮਲਿਆਂ ਦੀ ਗਿਣਤੀ ਵਿੱਚ 15ਵੇਂ ਸਥਾਨ 'ਤੇ ਹੈ ਅਤੇ ਹਰਿਆਣਾ ਅਤੇ ਰਾਜਸਥਾਨ ਨਾਲੋਂ ਕਿਤੇ ਬਿਹਤਰ ਸਥਿਤੀ ਵਿੱਚ ਹੈ।
ਭਾਜਪਾ ਸ਼ਾਸਤ ਸੂਬਿਆਂ ਦਾ ਹਾਲ: ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇਸ਼ ਵਿੱਚ ਸਭ ਤੋਂ ਵੱਧ ਬੰਦੂਕ ਹਿੰਸਾ ਦੇ ਕੇਸਾਂ ਵਾਲੇ ਤਿੰਨ ਰਾਜਾਂ ਵਿੱਚ ਹਨ। 2018 ਤੋਂ 2021 ਤੱਕ ਉੱਤਰ ਪ੍ਰਦੇਸ਼ ਵਿੱਚ ਇਸ ਸੰਬੰਧ 'ਚ 134958, ਮੱਧ ਪ੍ਰਦੇਸ਼ ਵਿੱਚ 57653 ਅਤੇ ਰਾਜਸਥਾਨ ਵਿੱਚ 27193 ਮਾਮਲੇ ਦਰਜ ਕੀਤੇ ਗਏ। ਜਦੋਂ ਕਿ ਪੰਜਾਬ ਵਿੱਚ ਬੰਦੂਕ ਹਿੰਸਾ ਦੇ ਸਿਰਫ 1820 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਹਰਿਆਣਾ ਵਿੱਚ ਇਸ ਸਮੇਂ ਦੌਰਾਨ ਬੰਦੂਕ ਹਿੰਸਾ ਦੇ 8759 ਮਾਮਲੇ ਸਾਹਮਣੇ ਆਏ ਹਨ। ਇੱਥੋਂ ਤੱਕ ਕਿ ਭਾਜਪਾ ਸ਼ਾਸਤ ਰਾਜਾਂ ਵਿੱਚ ਔਰਤਾਂ ਪ੍ਰਤੀ ਅਪਰਾਧ ਦੇ ਮਾਮਲੇ ਵੀ ਵਧੇਰੇ ਹਨ।
ਗੰਨ ਹਿੰਸਾ: ਪਿਛਲੇ ਚਾਰ ਸਾਲਾਂ ਵਿੱਚ ਹਰਿਆਣਾ ਵਿੱਚ ਗੰਨ ਹਿੰਸਾ ਦੇ ਮਾਮਲੇ ਪੰਜਾਬ ਨਾਲੋਂ 5 ਗੁਣਾ ਤੇਜ਼ੀ ਨਾਲ ਵੱਧ ਰਹੇ ਹਨ। ਮੀਤ ਹੇਅਰ ਨੇ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਕਈ ਹਰਿਆਣਵੀ ਗੀਤਾਂ ਵਿਚ ਗਾਇਕ ਬੰਦੂਕਾਂ ਅਤੇ ਪਿਸਤੌਲਾਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਪੰਜਾਬ ਨੂੰ ਗੰਨ ਸੱਭਿਆਚਾਰ ਫੈਲਾਉਣ ਲਈ ਨਿਸ਼ਾਨੇ 'ਤੇ ਲਿਆ ਜਾਂਦਾ ਹੈ ਅਤੇ ਕੇਂਦਰੀ ਮੰਤਰੀ ਨੇ ਹਰਿਆਣਾ ਵਿਰੁੱਧ ਇਕ ਵੀ ਸ਼ਬਦ ਨਹੀਂ ਬੋਲਿਆ।
ਇਹ ਵੀ ਪੜ੍ਹੋ: ਸਿਹਤ ਮੰਤਰੀ ਜੌੜਾਮਾਜਰਾ ਨੇ ਸਿਹਤ ਜਾਗਰੂਕਤਾ ਮਿਸ਼ਨ ਦੀ ਕੀਤੀ ਸ਼ੁਰੂਆਤ,ਕਿਹਾ ਪੰਜਾਬ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ
ਵਿਰੋਧੀਆਂ ਉੱਤੇ ਵਾਰ: ਵਿਰੋਧੀ ਧਿਰ ਉੱਤੇ ਹਮਲਾ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਜਦੋਂ 2012 ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਬਣੀ ਤਾਂ ਇਕ ਸਾਲ ਵਿੱਚ 855 ਤੋਂ ਵੱਧ ਕਤਲ ਹੋਏ। ਭਾਜਪਾ ਦੇ ਲੋਕ 'ਆਪ' ਪਾਰਟੀ ਨੂੰ ਬਦਨਾਮ ਕਰਕੇ ਗੁਜਰਾਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।