ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਮੌਜੂਦਾ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾਣਾ ਹੈ, ਜਿਸ 'ਤੇ ਸਭ ਦੀਆਂ ਨਜ਼ਰਾਂ ਖੜੀਆਂ ਹੋਈਆਂ ਹਨ। ਮਨਪ੍ਰੀਤ ਬਾਦਲ ਵਲੋਂ ਬਜਟ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਸ ਬਜਟ 'ਚ ਵਿੱਤ ਮੰਤਰੀ ਵਲੋਂ ਕਾਂਗਰਸ ਸਮੇਤ ਲੋਕਾਂ ਦੇ ਚੁਣੇ ਹੋਏ ਵਿਧਾਇਕਾਂ ਦਾ ਖਿਆਲ ਰੱਖਣਾ ਹੈ ਅਤੇ ਇਜ ਬਜਟ ਦੇ ਸਿਰ 'ਤੇ ਹੀ ਕੈਪਟਨ ਸਰਕਾਰ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕਰਕੇ ਮੁੜ ਪੰਜਾਬ ਦੀ ਸੱਤਾ ਹਾਸਲ ਕਰਨ ਦੀ ਤਿਆਰੀ 'ਚ ਹੈ, ਜਿਸ ਕਾਰਨ ਇਸ ਬਜਟ 'ਤੇ ਸਭ ਨਜ਼ਰਾਂ ਟਿਕਾਈ ਖੜੇ ਹੋਏ ਹਨ।
ਭਾਵੇਂ ਬਜਟ ਪ੍ਰਸਤਾਵ ਸਰਕਾਰ ਦੇ ਗੁਪਤ ਦਸਤਾਵੇਜ ਹੁੰਦੇ ਹਨ , ਤੇ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ, ਪਰ ਕਿਆਸ ਲਗਾਏ ਜਾ ਰਹੇ ਹਨ ਕਿ ਆਪਣੇ ਕਾਰਜਕਾਲ ਦੌਰਾਨ ਆਖ਼ਰੀ ਬਜਟ 'ਚ ਕੈਪਟਨ ਸਰਕਾਰ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਕੈਪਟਨ ਸਰਕਾਰ ਵਲੋਂ ਆਪਣੇ ਰਹਿੰਦੇ ਚੋਣ ਵਾਅਦਿਆਂ ਨੂੰ ਅਮਲ 'ਚ ਲਿਆਇਆ ਜਾ ਸਕਦਾ ਹੈ।
ਕੈਪਟਨ ਸਰਕਾਰ ਹਰ ਵਰਗ ਨੂੰ ਆਪਣੇ ਬਜਟ 'ਚ ਰਾਹਤ ਦੇਣ ਦੀ ਕੋਸ਼ਿਸ਼ ਕਰ ਸਕਦੀ ਹੈ। ਵਿਸ਼ੇਸ਼ ਤੌਰ 'ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਨੌਜਵਾਨਾਂ ਲਈ ਵੱਡੇ ਐਲਾਨ ਹੋ ਸਕਦੇ ਹਨ। ਅਗਾਮੀ ਵਿਧਾਨ ਸਭਾ ਦੇ ਮੱਦੇਨਜ਼ਰ ਕਰਜ਼ ਮੁਆਫ਼ੀ, ਗਰੀਬ ਵਰਗ ਅਤੇ ਭੂਮੀਹੀਣ ਕਿਸਾਨਾਂ ਲਈ ਪਲਾਟ, ਵਪਾਰੀ ਵਰਗ ਲਈ ਕੁਝ ਨਵੇਂ ਐਲਾਨ ਤੋਂ ਇਲਾਵਾ ਪੈਨਸ਼ਨਾਂ 'ਚ ਵਾਧਾ ਅਤੇ ਮੁਲਾਜ਼ਮ ਵਰਗ ਲਈ ਕੋਈ ਰਾਹਤ ਦੇ ਸਕਦੀ ਹੈ। ਜਿਸ ਕਾਰਨ ਹਰ ਵਰਗ ਦੀਆਂ ਨਜ਼ਰਾਂ ਪੰਜਾਬ ਸਰਕਾਰ ਦੇ ਆਫ਼ਰੀ ਬਜਟ 'ਤੇ ਟਿੱਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ 84.6 ਫੀਸਦੀ ਚੋਣ ਵਾਅਦੇ ਕੀਤੇ ਪੂਰੇ: ਮੁੱਖ ਮੰਤਰੀ