ਚੰਡੀਗੜ੍ਹ: ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਣੇ ਬਠਿੰਡਾ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਉਨ੍ਹਾਂ ਨਾਲ ਉਸ ਸਮੇਂ ਭਾਰੀ ਸੁਰੱਖਿਆ ਮੌਜੂਦ ਸੀ। ਇਸ 'ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਤੰਜ਼ ਕੱਸਦੇ ਹੋਏ ਟਵਿਟ ਕੀਤਾ ਕਿ ਲੋਕ ਆਪਣੀ ਬੇਹਾਲੀ ਦਾ ਹਾਲ ਸੁਣਾ ਰਹੇ ਹਨ ਪਰ ਮਾਨ ਸਰਕਾਰ ਲੋਕਾਂ ਦੀ ਸਾਰ ਨਹੀਂ ਲੈ ਰਹੀ।
ਉਨ੍ਹਾਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਆਮ ਆਦਮੀ ਵਾਂਗ ਰਹਿਣ ਨੂੰ ਲੈ ਕੇ ਕੀਤੇ ਦਾਅਵਿਆਂ ਤੇ ਤੰਜ਼ ਕੱਸਦੇ ਕਿਹਾ ਕਿ ਸੁਰੱਖਿਆ ਕਰਮੀਆਂ ਨਾਲ ਲੈਸ ਹੋ ਕੇ ਗੁਰੂ ਘਰ ਆਉਣ ਵਾਲੇ ਮੁੱਖ ਮੰਤਰੀ ਲਈ ਸ਼ਾਹੀ ਠਾਠ ਅਹਿਮ ਹੈ ਲੋਕਾਂ ਦੀਆਂ ਤਕਲੀਫ਼ਾਂ ਨਾਲ ਉਨ੍ਹਾਂ ਨੂੰ ਕੋਈ ਗਰਜ਼ ਨਹੀਂ ਹੈ।
-
ਲੋਕ ਸੁਣਾਉਂਦੇ ਰਹੇ ਬੇਹਾਲੀ ਦੀ ਕਹਾਣੀ
— Manjinder Singh Sirsa (@mssirsa) September 3, 2022 " class="align-text-top noRightClick twitterSection" data="
ਪਰ ਮਾਨ ਸਰਕਾਰ ਨੇ ਸਾਰ ਨਾ ਜਾਣੀ
ਸੁਰੱਖਿਆ ਕਰਮੀਆਂ ਨਾਲ ਲੈਸ ਹੋ ਕੇ ਗੁਰੂ ਘਰ ਆਉਣ ਵਾਲੇ @AamAadmiParty ਦੇ ਹੁਕਮਰਾਨਾਂ ਲਈ ਸ਼ਾਹੀ-ਠਾਠ ਅਹਿਮ ਨੇ, ਲੋਕਾਂ ਦੀਆਂ ਤਕਲੀਫ਼ਾਂ ਨਾਲ ਉਨ੍ਹਾਂ ਨੂੰ ਕੋਈ ਗਰਜ਼ ਨਹੀਂ! ਬੇਗ਼ੈਰਤ ਸਰਕਾਰ! pic.twitter.com/Oh0xoLuAoA
">ਲੋਕ ਸੁਣਾਉਂਦੇ ਰਹੇ ਬੇਹਾਲੀ ਦੀ ਕਹਾਣੀ
— Manjinder Singh Sirsa (@mssirsa) September 3, 2022
ਪਰ ਮਾਨ ਸਰਕਾਰ ਨੇ ਸਾਰ ਨਾ ਜਾਣੀ
ਸੁਰੱਖਿਆ ਕਰਮੀਆਂ ਨਾਲ ਲੈਸ ਹੋ ਕੇ ਗੁਰੂ ਘਰ ਆਉਣ ਵਾਲੇ @AamAadmiParty ਦੇ ਹੁਕਮਰਾਨਾਂ ਲਈ ਸ਼ਾਹੀ-ਠਾਠ ਅਹਿਮ ਨੇ, ਲੋਕਾਂ ਦੀਆਂ ਤਕਲੀਫ਼ਾਂ ਨਾਲ ਉਨ੍ਹਾਂ ਨੂੰ ਕੋਈ ਗਰਜ਼ ਨਹੀਂ! ਬੇਗ਼ੈਰਤ ਸਰਕਾਰ! pic.twitter.com/Oh0xoLuAoAਲੋਕ ਸੁਣਾਉਂਦੇ ਰਹੇ ਬੇਹਾਲੀ ਦੀ ਕਹਾਣੀ
— Manjinder Singh Sirsa (@mssirsa) September 3, 2022
ਪਰ ਮਾਨ ਸਰਕਾਰ ਨੇ ਸਾਰ ਨਾ ਜਾਣੀ
ਸੁਰੱਖਿਆ ਕਰਮੀਆਂ ਨਾਲ ਲੈਸ ਹੋ ਕੇ ਗੁਰੂ ਘਰ ਆਉਣ ਵਾਲੇ @AamAadmiParty ਦੇ ਹੁਕਮਰਾਨਾਂ ਲਈ ਸ਼ਾਹੀ-ਠਾਠ ਅਹਿਮ ਨੇ, ਲੋਕਾਂ ਦੀਆਂ ਤਕਲੀਫ਼ਾਂ ਨਾਲ ਉਨ੍ਹਾਂ ਨੂੰ ਕੋਈ ਗਰਜ਼ ਨਹੀਂ! ਬੇਗ਼ੈਰਤ ਸਰਕਾਰ! pic.twitter.com/Oh0xoLuAoA
ਜ਼ਿਕਰਯੋਗ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਨਤਮਸਤਕ ਹੋਏ ਸਨ। ਇਸ ਤੋਂ ਬਾਅਦ ਸੀਐੱਮ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਮਾਫੀਆ ਰਾਜ ਖ਼ਤਮ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸੇ ਦੇ ਚੱਲਦੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਇੱਕ ਕਰੋੜ ਰੁਪਿਆ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਵਿਰੋਧੀ ਹਾਲੇ ਵੀ ਬੋਲਦੇ ਹਨ ਤਾਂ ਉਹਨਾਂ ਨੂੰ ਬੋਲੀ ਜਾਣ ਦਿਓ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹੁਣ ਮੁਫ਼ਤ ਬਿਜਲੀ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ:- ਬਿਜਲੀ ਮੰਤਰੀ ਨੇ ਕਿਹਾ ਸਰਕਾਰ ਨੇ 3 ਮਹੀਨਿਆਂ ਵਿੱਚ ਪੂਰੇ ਕੀਤੇ ਸਾਰੇ ਵਾਅਦੇ