ETV Bharat / state

ਤ੍ਰਿਵੇਦੀ ਕੈਂਪ ਦੇ ਮਹੰਤ ਦਵਾਰਕਾ ਦਾਸ ਦੀ ਚਮਕੀ ਕਿਸਮਤ, ਲੱਗੀ 5 ਕਰੋੜ ਦੀ ਲਾਟਰੀ

author img

By

Published : Jan 19, 2023, 11:57 AM IST

ਡੇਰਾਬੱਸੀ ਦੇ ਪਿੰਡ ਤ੍ਰਿਵੇਦੀ ਕੈਂਪ ਦੇ ਰਹਿਣ ਮਹੰਤ ਦਵਾਰਕਾ ਦਾਸ ਦੀ ਪੰਜ ਕਰੋੜ ਦੀ ਲਾਟਰੀ ਨਿਕਲੀ ਹੈ। 88 ਸਾਲਾਂ ਦੇ ਮਹੰਤ ਦਵਾਰਕਾ ਦਾਸ ਨੇ ਜ਼ੀਰਕਪੁਰ ਤੋਂ ਕੁਝ ਦਿਨ ਪਹਿਲਾਂ ਲੋਹੜੀ ਬੰਪਰ ਖਰੀਦਿਆ ਸੀ। ਪਿੰਡ ਤ੍ਰਿਵੇਦੀ ਕੈਂਪ ਵਿੱਚ ਰਹਿਣ ਵਾਲੇ ਮਹੰਤ ਦਵਾਰਕਾ ਦਾਸ ਦੀ 5 ਕਰੋੜ ਦੀ ਲਾਟਰੀ ਨਿਕਲੀ ਹੈ । ਦਵਾਰਕਾ ਦਾਸ ਨੇ ਕੁਝ ਦਿਨ ਪਹਿਲਾਂ ਲੋਹੜੀ ਬੰਪਰ ਖਰੀਦਿਆ ਸੀ । ਲਾਟਰੀ ਨਿਕਲਣ ਦੀ ਖ਼ਬਰ ਜਦੋਂ ਬਜ਼ੁਰਗ ਮਹੰਤ ਦਵਾਰਕਾ ਦਾਸ ਨੂੰ ਮਿਲੀ ਤਾਂ ਉਨ੍ਹਾਂ ਨੂੰ ਪਹਿਲਾਂ ਯਕੀਨ ਹੀ ਨਹੀਂ ਆਇਆ ਜਦੋਂ ਪਰਿਵਾਰ ਨੇ ਪੁੱਖਤਾ ਕੀਤਾ ਤਾਂ ਹੁਣ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ । ਪਿੰਡ ਤ੍ਰਿਵੇਦੀ ਦੇ ਲੋਕ ਵੀ ਪਰਿਵਾਰ ਨਾਲ ਖੁਸ਼ੀਆਂ ਸਾਂਝੀਆ ਕਰਨ ਪਹੁੰਚ ਰਹੇ ਹਨ ।

Mahant Dwaraka Das of the Trivedi camp won the lottery of five crores
ਤ੍ਰਿਵੇਦੀ ਕੈਂਪ ਦੇ ਮਹੰਤ ਦਵਾਰਕਾ ਦਾਸ ਦੀ ਚਮਕੀ ਕਿਸਮਤ, ਲੱਗੀ 5 ਕਰੋੜ ਦੀ ਲਾਟਰੀ

ਜ਼ੀਰਕਪੁਰ : ਪਿੰਡ ਤ੍ਰਿਵੇਦੀ ਕੈਂਪ 'ਚ ਰਹਿਣ ਵਾਲੇ ਮਹੰਤ ਦਵਾਰਕਾ ਦਾਸ ਦੀ 5 ਕਰੋੜ ਦੀ ਲਾਟਰੀ ਨਿਕਲੀ ਹੈ। ਦਵਾਰਕਾ ਦਾਸ ਨੇ ਕੁਝ ਦਿਨ ਪਹਿਲਾਂ ਲੋਹੜੀ ਬੰਪਰ ਖਰੀਦਿਆ ਸੀ। ਲਾਟਰੀ ਨਿਕਲਣ ਦੀ ਖ਼ਬਰ ਜਦੋਂ ਬਜ਼ੁਰਗ ਮਹੰਤ ਦਵਾਰਕਾ ਦਾਸ ਨੂੰ ਮਿਲੀ ਤਾਂ ਉਨ੍ਹਾਂ ਨੂੰ ਪਹਿਲਾਂ ਯਕੀਨ ਹੀ ਨਹੀਂ ਆਇਆ ਜਦੋਂ ਪਰਿਵਾਰ ਨੇ ਪੁੱਖਤਾ ਕੀਤਾ ਤਾਂ ਹੁਣ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਡ ਤ੍ਰਿਵੇਦੀ ਦੇ ਲੋਕ ਵੀ ਪਰਿਵਾਰ ਨਾਲ ਖੁਸ਼ੀਆਂ ਸਾਂਝੀਆ ਕਰਨ ਪਹੁੰਚ ਰਹੇ ਹਨ।

ਜਾਣਕਾਰੀ ਅਨੁਸਾਰ ਤ੍ਰਿਵੇਦੀ ਕੈਂਪ ਛਾਉਣੀ ਵਾਸੀ ਮਹੰਤ ਦਵਾਰਕਾ ਦਾਸ ਦੇ ਨਾਮ ਉਤੇ 5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਲੋਕੇਸ਼ ਕੁਮਾਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੀਰਕਪੁਰ ਪੰਚਕੂਲਾ ਰੋਡ ਉਤੇ ਉਨ੍ਹਾਂ ਦੀ ਲਾਟਰੀ ਦੀ ਦੁਕਾਨ ਲੋਕੇਸ਼ ਲਾਟਰੀ ਤੇ ਲੱਕੀ ਲਾਟਰੀ ਸਟਾਲ ਹੈ। ਉਨ੍ਹਾਂ ਦੱਸਿਆ ਕਿ ਉਕਤ ਮਹੰਤ ਦੇ ਪੋਤਰੇ ਨਿਖਿਲ ਸ਼ਰਮਾ ਅੱਜ ਤੋਂ ਅੱਠ 10 ਦਿਨ ਪਹਿਲਾਂ ਲੋਹੜੀ ਮਾਘੀ ਬੰਪਰ ਦੀ ਟਿਕਟ ਲੈਣ ਆਇਆ ਸੀ।

ਉਹ ਪਹਿਲਾਂ ਵੀ ਕਈ ਵਾਰ ਉਨ੍ਹਾਂ ਕੋਲੋਂ ਟਿਕਟ ਲੈਂਦਾ ਸੀ। ਗੌਰਤਲਬ ਹੈ ਕਿ ਉਹ ਮਹੰਤ ਦਾ ਪੁੱਤਰ ਨਰਿੰਦਰ ਕੁਮਾਰ ਕਾਰ ਚਾਲਕ ਹੈ। ਦੱਸਣਯੋਗ ਹੈ ਕਿ ਪੰਜ ਕਰੋੜ ਦੀ ਲਾਟਰੀ ਜਿੱਤਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੇ ਘਰ ਵਿਚ ਵਧਾਈਆਂ ਦੇਣ ਵਾਲੀਆਂ ਭੀੜ ਲੱਗੀ ਹੋਈ ਹੈ। ਘਰ ਵਿਚ ਤਿਉਹਾਰ ਵਰਗਾ ਮਾਹੌਲ ਹੈ।

ਇਹ ਵੀ ਪੜ੍ਹੋ : ਮਾਨ ਸਾਬ੍ਹ ਸਕੂਲਾਂ ਦੀ ਨੁਹਾਰ ਬਦਲਣ ਦੇ ਦਾਅਵੇ ਛੱਡ ਕੇ ਪਹਿਲਾਂ ਲੋਕਾਂ ਦੇ ਇੱਕ ਵਾਰੀ ਟਵੀਟ ਵੀ ਪੜ੍ਹ ਲਓ ...

ਪੰਜਾਬ ਸਟੇਟ ਲੋਹੜੀ ਮਾਘੀ ਬੰਪਰ ਵਿਚ ਸਨ 5 ਇਨਾਮ

ਪਹਿਲਾ ਇਨਾਮ 5 ਕਰੋੜ ਦਾ ਸੀ ਜਦਕਿ ਦੂਜਾ ਇਨਾਮ 10 ਲੱਖ ਦਾ ਸੀ ਤੀਜਾ ਇਨਾਮ 5 ਲੱਖ ਅਤੇ ਚੌਥਾ ਇਨਾਮ 8 ਹਜ਼ਾਰ ਅਤੇ 5ਵਾਂ ਇਨਾ 5 ਹਜ਼ਾਰ ਦਾ ਸੀ । ਮਹੰਤ ਦਵਾਰਕਾ ਦਾਸ ਨੇ ਲੋਹੜੀ ‘ਤੇ 454606 ਦੀ ਲਾਟਰੀ ਖਰੀਦੀ ਸੀ ਜਿਸ ਵਿੱਚ ਉਨ੍ਹਾਂ 5 ਕਰੋੜ ਦਾ ਇਨਾਮ ਜਿੱਤਿਆ ।

ਜਦਕਿ 10 ਲੱਖ ਦਾ ਦੂਜਾ ਇਨਾਮ ਜਿੱਤਣ ਵਾਲੇ 5 ਲੋਕ ਸਨ ਜਿੰਨਾਂ ਦੀ ਲਾਟਰੀ ਦਾ ਨੰਬਰ 317331, 252342, 472960, 469036, 357055 ਸੀ ।

ਲੋਹੜੀ ਮਕਰ ਸੰਕ੍ਰਾਂਤੀ ਲਾਟਰੀ ਦੇ ਤੀਜੇ ਜੇਤੂਆਂ ਨੂੰ 5 ਲੱਖ ਦਿੱਤੇ ਗਏ । ਇਸ ਇਨਾਮ ਦੇ ਲਈ 5 ਲੋਕਾਂ ਨੂੰ ਚੁਣਿਆ ਗਿਆ ਜਿੰਨਾਂ ਦੀ ਲਾਟਰੀ ਦਾ ਨੰਬਰ ਸੀ 897075, 778648, 077271, 208799, 958578

8 ਹਜ਼ਾਰ ਦੇ ਚੌਥੇ ਇਨਾਮ ਦੇ ਸਿਰਫ਼ ਇੱਕ ਸ਼ਖਸ ਨੂੰ ਹੀ ਚੁਣਿਆ ਗਿਆ

5 ਹਜ਼ਾਰ ਦੇ ਪੰਜਵੇਂ ਇਨਾਮ ਦੇ ਲਈ 20 ਲੋਕਾਂ ਨੂੰ ਚੁਣਿਆ ਗਿਆ ਜਿੰਨਾਂ ਦੀ ਲਾਟਰੀ ਦਾ ਨੰਬਰ ਸੀ 3729, 5994, 4934, 2102, 2395, 5954, 7258, 8202, 4224, 6783, 1036, 0341, 5394, 4505, 3994, 3780, 1530, 5399, 5805, 9614

ETV Bharat Logo

Copyright © 2024 Ushodaya Enterprises Pvt. Ltd., All Rights Reserved.