ਚੰਡੀਗੜ੍ਹ: ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਨਿਊ ਯੀਅਰ ਬੰਪਰ 2020 ਜਾਰੀ ਕਰ ਦਿੱਤਾ ਗਿਆ ਹੈ। ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਦਾ ਹੋਵੇਗਾ।
ਲਾਟਰੀਜ਼ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ ਦਾ ਪਹਿਲਾਂ ਇਨਾਮ 2 ਜੇਤੂਆਂ ਨੂੰ (1.50-1.50 ਕਰੋੜ ਰੁਪਏ) ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜਾ ਇਨਾਮ 10 ਲੱਖ ਰੁਪਏ ਦਾ ਹੋਵੇਗਾ, ਜੋ ਕਿ 5 ਜੇਤੂਆਂ ਨੂੰ ਦਿੱਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਪਹਿਲਾ ਇਨਾਮ ਗਾਰੰਟਿਡ ਜਨਤਾ ਵਿੱਚ ਵਿਕੀਆਂ ਹੋਈਆਂ ਟਿਕਟਾਂ 'ਚੋਂ ਹੀ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤੀਜੇ 10 ਇਨਾਮ 5-5 ਲੱਖ ਰੁਪਏ ਦੇ ਹਨ। 20 ਚੌਥੇ ਇਨਾਮ ਇੱਕ-ਇੱਕ ਲੱਖ ਰੁਪਏ ਦੇ ਹਨ। ਇਸ ਤੋਂ ਇਲਾਵਾ ਨਿਊ ਯੀਅਰ ਬੰਪਰ ਵਿੱਚ ਹੋਰ ਵੀ ਕਈ ਆਕਰਸ਼ਿਤ ਇਨਾਮ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੋੜਾਂ ਰੁਪਏ ਬਣਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਬੰਪਰ ਦਾ ਡਰਾਅ 17 ਜਨਵਰੀ, 2020 ਨੂੰ ਕੱਢਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬੰਪਰ ਲਾਟਰੀ ਦੇ ਪਾਰਦਰਸ਼ੀ ਨਤੀਜਿਆਂ ਕਾਰਨ ਇਸ ਦੀ ਲੋਕਾਂ ਵਿਚ ਮਜ਼ਬੂਤ ਸਾਖ ਹੈ। ਇਸ ਤੋਂ ਪਹਿਲਾਂ ਦੀਵਾਲੀ ਬੰਪਰ 2019 ਦੀ ਲੋਕਾਂ ਵਿਚ ਕਾਫੀ ਖਿੱਚ ਰਹੀ ਸੀ।