ETV Bharat / state

Khalistan Supporters Fund : ਕੀ ਪਾਕਿਸਤਾਨ ਤੋਂ ਇਲਾਵਾ ਖਾਲਿਸਤਾਨ ਸਮਰਥਕਾਂ ਨੂੰ ਅਮਰੀਕਾ ਤੋਂ ਮਿਲ ਰਿਹਾ ਫੰਡ, ਪੜ੍ਹੋ ਕੀ ਨੇ ਮੀਡੀਆ ਰਿਪੋਰਟਾਂ - ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ

ਕੈਨੇਡਾ ਅਤੇ ਭਾਰਤ ਵਿਚਾਲੇ ਇਕ ਪਾਸੇ ਤਣਾਅ ਵਧ (Khalistan Supporters Fund) ਰਿਹਾ ਹੈ ਤਾਂ ਦੂਜੇ ਪਾਸੇ ਮੀਡੀਆ ਰਿਪੋਰਟਾਂ ਆ ਰਹੀਆਂ ਹਨ ਕਿ ਪਾਕਿਸਤਾਨ ਤੋਂ ਇਲਾਵਾ ਖਾਲਿਸਤਾਨ ਸਮਰਥਕਾਂ ਨੂੰ ਅਮਰੀਕਾ ਤੋਂ ਫੰਡ ਆ ਰਿਹਾ ਹੈ।

Khalistan supporters receiving funds from America
Khalistan Supporters Fund : ਕੀ ਪਾਕਿਸਤਾਨ ਤੋਂ ਇਲਾਵਾ ਖਾਲਿਸਤਾਨ ਸਮਰਥਕਾਂ ਨੂੰ ਅਮਰੀਕਾ ਤੋਂ ਮਿਲ ਰਿਹਾ ਫੰਡ, ਪੜ੍ਹੋ ਕੀ ਨੇ ਮੀਡੀਆ ਰਿਪੋਰਟਾਂ
author img

By ETV Bharat Punjabi Team

Published : Sep 27, 2023, 7:18 PM IST

ਚੰਡੀਗੜ੍ਹ ਡੈਸਕ : ਖਾਲਿਸਤਾਨ ਦੇ ਮੁੱਦੇ 'ਤੇ ਭਾਰਤ ਨਾਲ ਕੈਨੇਡਾ ਵਿਚਾਲੇ ਤਣਾਅ ਵਧ ਰਿਹਾ ਹੈ। ਕੈਨੇਡਾ ਦੇ ਵੈਨਕੂਵਰ ਸਥਿਤ ਭਾਰਤੀ ਦੂਤਾਵਾਸ ਮੂਹਰੇ 100 ਤੋਂ ਵੱਧ ਲੋਕਾਂ ਦਾ ਇਕੱਠ ਦੇਖਿਆ ਗਿਆ ਹੈ। ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ (Khalistan Supporters Fund) ਖਾਲਿਸਤਾਨ ਦੇ ਝੰਡੇ ਫੜ੍ਹੇ ਹੋਏ ਸਨ ਅਤੇ ਭੀੜ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਸੀ। ਦਰਅਸਲ, ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਭਰ 'ਚ ਲਗਾਤਾਰ ਰੋਸ ਪੈਦਾ ਹੋ ਰਿਹਾ ਹੈ।

ਇਸ ਤਰੀਕੇ ਆ ਰਿਹਾ ਪੈਸਾ : ਜਾਣਕਾਰੀ ਮੁਤਾਬਿਕ ਵਿਦੇਸ਼ਾਂ 'ਚ ਖਾਲਿਸਤਾਨ ਸਮਰਥਕਾਂ ਦਾ ਨੈੱਟਵਰਕ ਵਧ ਫੁੱਲ ਰਿਹਾ ਹੈ। ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਅਤੇ ਫੰਡ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ। ਖੂਫੀਆ ਮਾਹਿਰਾਂ ਦੇ ਅਨੁਸਾਰ (Khalistan supporter Hardeep Singh Nijhar) ਪਾਕਿਸਤਾਨ ਤੋਂ ਇਲਾਵਾ ਖਾਲਿਸਤਾਨ ਸਮਰਥਕਾਂ ਨੂੰ ਅਮਰੀਕਾ ਤੋਂ ਵੀ ਫੰਡ ਮਿਲ ਰਿਹਾ ਹੈ। ਇਸ ਤੋਂ ਇਲਾਵਾ ਨਸ਼ੇ, ਫਿਰੌਤੀ, ਸੱਟੇਬਾਜ਼ੀ, ਹਥਿਆਰਾਂ ਦੀ ਤਸਕਰੀ ਅਤੇ ਫਿਲਮਾਂ ਰਾਹੀਂ ਵੀ ਪੈਸਾ ਇਕੱਠਾ ਹੋਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ।

ਖਾਲਿਸਤਾਨ ਗਤੀਵਿਧੀਆਂ ਉੱਤੇ ਨਜ਼ਰ : ਇਸ ਮਸਲੇ ਨਾਲ ਜੁੜੇ ਸੂਤਰਾਂ ਮੁਤਾਬਿਕ ਭਾਰਤ ਵਿਰੋਧੀ ਗਤੀਵਿਧੀਆਂ (Anti-India activities) ਵਧਣ ਤੋਂ ਬਾਅਦ ਭਾਰਤੀ ਏਜੰਸੀਆਂ ਖਾਲਿਸਤਾਨੀ ਅੱਤਵਾਦੀਆਂ ਉੱਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। NIA ਨੇ 5 ਅਤੇ 6 ਅਕਤੂਬਰ ਨੂੰ ਦਿੱਲੀ 'ਚ ਮੀਟਿੰਗ ਸੱਦੀ ਹੈ। ਇਸ ਵਿੱਚ ਇੰਟੈਲੀਜੈਂਸ ਬਿਊਰੋ, ਰਾਅ ਅਤੇ ਏਟੀਐੱਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਇਹ ਸਾਰੇ ਖਾਲਿਸਤਾਨੀ ਗਤੀਵਿਧੀਆਂ ਅਤੇ ਫੰਡਿੰਗ ਨੂੰ ਰੋਕਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ।

ਖੁਫੀਆ ਏਜੰਸੀ ਆਈਐੱਸਆਈ ਨੂੰ ਫੰਡ ਭੇਜ ਰਹੇ : ਕੇਂਦਰੀ ਜਾਂਚ ਏਜੰਸੀ ਨਾਲ ਜੁੜੇ ਇਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਤੋਂ ਇਲਾਵਾ ਖਾਲਿਸਤਾਨ ਸਮਰਥਕਾਂ ਨੂੰ ਅਸਿੱਧੇ ਫੰਡ ਅਮਰੀਕਾ ਤੋਂ ਆ ਰਹੇ ਹਨ। 2021 ਵਿੱਚ ਖੋਜ ਸੰਸਥਾ ਹਡਸਨ ਇੰਸਟੀਚਿਊਟ ਨੇ ਅਮਰੀਕਾ ਵਿੱਚ ਖਾਲਿਸਤਾਨੀ ਵੱਖਵਾਦੀ ਗਤੀਵਿਧੀਆਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ (Research Institute Hudson Institute) ਮੁਤਾਬਕ ਖਾਲਿਸਤਾਨੀ ਲਹਿਰ ਨੂੰ ਹੋਰ ਤੇਜ਼ ਕਰਨ ਲਈ ਅਮਰੀਕਾ ਵਿੱਚ 55 ਕਸ਼ਮੀਰੀ ਅਤੇ ਖਾਲਿਸਤਾਨੀ ਗਰੁੱਪ ਮਿਲ ਕੇ ਕੰਮ ਕਰ ਰਹੇ ਹਨ।

ਅਧਿਕਾਰੀ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਅਮਰੀਕਾ 'ਚ ਬੈਠੇ ਖਾਲਿਸਤਾਨ ਸਮਰਥਕ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਨੂੰ ਫੰਡ ਭੇਜ ਰਹੇ ਹਨ। ਆਈਐੱਸਆਈ ਇਹ ਪੈਸਾ ਕੈਨੇਡਾ ਵਿੱਚ ਖਾਲਿਸਤਾਨ (Pakistani intelligence agency ISI) ਸਮਰਥਕਾਂ ਨੂੰ ਭੇਜ ਰਹੀ ਹੈ। ਇਸ ਪੈਸੇ ਦੀ ਵਰਤੋਂ ਭਾਰਤ ਵਿਰੋਧੀ ਪ੍ਰਦਰਸ਼ਨਾਂ, ਪੋਸਟਰਾਂ-ਬੈਨਰਾਂ ਅਤੇ ਆਨਲਾਈਨ ਪ੍ਰਚਾਰ ਵਿੱਚ ਕੀਤੀ ਜਾਂਦੀ ਹੈ।

ਐੱਨਆਈਏ ਨੇ ਬਣਾਈ ਸੂਚੀ : ਇਹ ਵੀ ਯਾਦ ਰਹੇ ਕਿ NIA ਨੇ 2019 ਤੋਂ 2021 ਤੱਕ ਅਜਿਹੇ 13 ਮਾਮਲਿਆਂ ਦੀ ਸੂਚੀ ਬਣਾਈ ਜਿਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਹਵਾਲਾ ਰਾਹੀਂ ਕੈਨੇਡਾ ਅਤੇ (Gangster Lawrence Bishnoi) ਥਾਈਲੈਂਡ ਨੂੰ 5 ਲੱਖ ਤੋਂ 60 ਲੱਖ ਰੁਪਏ ਭੇਜੇ ਸਨ। ਇਹ ਪੈਸੇ ਉਸ ਦੇ ਸਾਥੀ ਵਰਿੰਦਰ ਪ੍ਰਤਾਪ ਉਰਫ ਕਾਲਾ ਰਾਣਾ ਅਤੇ ਉਸ ਦੇ ਪਿਤਾ ਜੋਗਿੰਦਰ ਨੇ ਮਨੀਸ਼ ਭੰਡਾਰੀ ਨਾਂ ਦੇ ਵਿਅਕਤੀ ਨੂੰ ਭੇਜੇ ਸਨ। ਉਸ ਨੇ ਥਾਈਲੈਂਡ ਦੇ ਇੱਕ ਨਾਈਟ ਕਲੱਬ ਵਿੱਚ ਨਿਵੇਸ਼ ਕੀਤਾ ਸੀ। NIA ਇਸ ਮਨੀ ਟ੍ਰੇਲ ਦੀ ਪਛਾਣ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.