ਚੰਡੀਗੜ੍ਹ: ਪੰਜਾਬ ਕੈਡਰ ਦੀ ਆਈਪੀਐੱਸ ਅਧਿਕਾਰੀ ਕੰਵਲਪ੍ਰੀਤ ਕੌਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਚੰਡੀਗੜ੍ਹ ਵਿੱਚ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਕੰਵਰਪ੍ਰੀਤ ਕੌਰ ਇਸ ਸਮੇਂ ਫਿਰੋਜ਼ਪੁਰ ਵਿੱਚ ਐਸ.ਐਸ.ਪੀ.ਐਸ. ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਕੁਲਦੀਪ ਚਾਹਲ ਨੂੰ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਨਿਕ ਮੁਖੀ ਬਨਵਾਰੀ ਲਾਲ ਪਰੋਹਿਤ ਨੇ ਪੰਜਾਬ ਵਾਪਸ ਭੇਜ ਦਿੱਤਾ ਸੀ।
ਗ੍ਰਹਿ ਮੰਤਰਾਲੇ ਨੂੰ ਭੇਜੀ ਸੀ ਲਿਸਟ: ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿੱਚ ਐਸਐਸਪੀ ਦੇ ਅਧਿਕਾਰੀਆਂ ਦੇ ਪੈਨਲ ਵਿੱਚ ਸੋਧ ਕੀਤੀ ਸੀ। ਸਰਕਾਰ ਨੇ ਤਿੰਨ ਅਧਿਕਾਰੀਆਂ ਦੇ ਪੈਨਲ ਵਿੱਚ 2012 ਬੈਚ ਦੇ ਅਧਿਕਾਰੀ ਡਾ: ਅਖਿਲ ਚੌਧਰੀ ਦਾ ਨਾਂ ਹੋਣ ਉੱਤੇ ਇਤਰਾਜ ਜਾਹਿਰ ਕੀਤਾ ਸੀ। ਇਸ ਤੋਂ ਬਾਅਦ 2013 ਬੈਚ ਦੀ ਪੰਜਾਬ ਕੈਡਰ ਦੀ ਆਈਪੀਐਸ ਅਧਿਕਾਰੀ ਕੰਵਰਦੀਪ ਕੌਰ ਦਾ ਨਾਂ ਜੋੜਿਆ ਗਿਆ ਸੀ। ਇਹ ਸੋਧੀ ਹੋਈ ਲਿਸਟ ਬਾਅਦ ਵਿੱਚ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਸੀ।
ਯਾਦ ਰਹੇ ਕਿ 2009 ਬੈਚ ਦੇ IPS ਅਧਿਕਾਰੀ ਕੁਲਦੀਪ ਸਿੰਘ ਚਾਹਲ ਦਾ ਤਿੰਨ ਸਾਲਾਂ ਦਾ ਕਾਰਜਕਾਲ ਪੂਰਾ ਮਗਰੋਂ 10 ਮਹੀਨੇ ਪਹਿਲਾਂ ਉਨ੍ਹਾਂ ਦੀ ਅਚਨਚੇਤ ਵਾਪਸੀ ਤੋਂ ਮਗਰੋਂ ਇਹ ਸੀਟ ਖਾਲੀ ਸੀ। 12 ਦਸੰਬਰ 2022 ਨੂੰ ਉਨ੍ਹਾਂ ਨੂੰ ਵਾਪਸ ਪੰਜਾਬ ਭੇਜਿਆ ਗਿਆ ਸੀ ਅਤੇ ਚਾਹਲ ਦੇ ਜਾਣ ਤੋਂ ਬਾਅਦ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਲੋਂ ਸੂਬਾ ਸਰਕਾਰ ਨੂੰ ਆਈਪੀਐਸ ਅਧਿਕਾਰੀਆਂ ਦਾ ਇੱਕ ਪੈਨਲ ਭੇਜਣ ਲਈ ਕਿਹਾ ਗਿਆ ਸੀ। ਸਰਕਾਰ ਵਲੋਂ 2022 ਦਸੰਬਸ ਨੂੰ ਯੂਟੀ ਪ੍ਰਸ਼ਾਸਨ ਨੂੰ ਪੈਨਲ ਭੇਜਿਆ ਗਿਆ ਸੀ। ਇਸ ਪੈਨਲ ਵਿੱਚ ਕਈ ਵੱਡੇ ਨਾਂ ਸ਼ਾਮਿਲ ਸਨ।
ਇਹ ਵੀ ਪੜ੍ਹੋ: Action Against Mining Mafia: ਮਾਈਨਿੰਗ ਮਾਫੀਆ ਖ਼ਿਲਾਫ਼ ਸਰਕਾਰ ਦੀ ਕਾਰਵਾਈ, ਛਾਪੇਮਾਰੀ ਕਰ ਪੰਜ ਟਿੱਪਰ ਤੇ ਇੱਕ ਜੇਸੀਬੀ ਕੀਤੀ ਬਰਾਮਦ
ਫਿਰੋਜ਼ਪੁਰ ਤੈਨਾਤ ਹਨ ਆਈਪੀਐਸ ਕੰਵਰਦੀਪ ਕੌਰ: ਜ਼ਿਕਰਯੋਗ ਹੈ ਕਿ ਆਈਪੀਐਸ ਕੰਵਰਦੀਪ ਕੌਰ ਇਸ ਵੇਲੇ ਫਿਰੋਜ਼ਪੁਰ ਵਿੱਚ ਐਸਐਸਪੀ ਦੇ ਅਹੁਦੇ ਉੱਤੇ ਤੈਨਾਤ ਹਨ। ਕੰਵਰਦੀਪ ਕੌਰ ਨੂੰ ਚੰਡੀਗੜ੍ਹ ਵਿਖੇ ਅਹੁਦਾ ਦੇਣ ਦੀ ਲੰਬੀ ਜੱਦੋਜਹਿਜ ਵੀ ਰਹੀ ਹੈ। ਇਸ ਨਾਲ ਇਹ ਵੀ ਅੰਦਾਜੇ ਲਾਏ ਗਏ ਸਨ ਕਿ ਜੇਕਰ ਉਹ ਐਸਐਸਪੀ ਲੱਗਦੇ ਹਨ ਤਾਂ ਉਹ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ ਵਜੋਂ ਕਾਰਜਸ਼ੀਲ ਹੋਣਗੇ। ਚੰਡੀਗੜ੍ਹ ਵਿੱਚ ਨੀਲਾਂਬਰੀ ਵਿਜੇ ਜਗਦਲੇ ਪਹਿਲੀ ਐਸਐਸਪੀ ਸਨ। ਉਹ ਪੰਜਾਬ ਕੇਡਰ ਦੀ 2008 ਬੈਚ ਦੀ ਆਈਪੀਐਸ ਅਧਿਕਾਰੀ ਵਜੋਂ ਸੇਵਾ ਨਿਭਾ ਚੁੱਕੇ ਹਨ। 2017 ਤੋਂ 2020 ਤੱਕ ਚੰਡੀਗੜ੍ਹ ਵਿੱਚ ਤੈਨਾਤ ਰਹੇ ਹਨ। ਐਸਐਸਪੀ ਕੰਵਰਦੀਪ ਕੌਰ ਨੇ ਚੰਡੀਗੜ੍ਹ ਅਤੇ ਮੋਹਾਲੀ ਤੋਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਲੰਬੀਆਂ ਕਿਆਸਆਰੀਆਂ ਨੂੰ ਵੀ ਰੋਕ ਲੱਗੀ ਹੈ।