ਚੰਡੀਗੜ੍ਹ: ਜੋਸ਼ੀ ਫਾਊਂਡੇਸ਼ਨ ਨੇ ਮੀਡੀਆ ਦੇ ਖੇਤਰ ਵਿੱਚ ਰਾਜ ਪੱਧਰੀ ਐਵਾਰਡ ਦੇਣ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਪੰਜਾਬ ਦਾ ਪਹਿਲਾ ਐਵਾਰਡ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਵਿੱਚ 21000, 31000 ਅਤੇ 51000 ਦੀ ਨਕਦ ਰਾਸ਼ੀ ਸਮੇਤ ਵੱਖ ਵੱਖ ਸੈਕਟਰਾਂ ਦੇ ਮੀਡੀਆ ਕਰਮਚਾਰੀਆਂ ਨੂੰ ਇਨਾਮ ਦਿੱਤੇ ਗਏ। ਪੱਤਰਕਾਰਾਂ ਨੂੰ ਇਹ ਪੁਰਸਕਾਰ ਮਸ਼ਹੂਰ ਫ਼ਿਲਮ ਸਟਾਰ ਅਤੇ ਲੋਕ ਸਭਾ ਮੈਂਬਰ ਗੁਰਦਾਸਪੁਰ ਹਲਕੇ ਤੋਂ ਸੰਨੀ ਦਿਓਲ, ਸੰਸਦ ਮੈਂਬਰ ਕਿਰਨ ਖੇਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੱਤਰਕਾਰਾਂ ਨੂੰ ਭੇਟ ਕੀਤੇ। ਜੀਵਨ ਕਾਲ ਪ੍ਰਾਪਤੀ ਪੁਰਸਕਾਰ ਵੈਟਰਨ ਪੱਤਰਕਾਰ ਵੀ.ਪੀ. ਪ੍ਰਭਾਕਰ ਨੂੰ ਦਿੱਤਾ ਗਿਆ, ਜਿਸ ਵਿਚ 51000 ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਹੈ। ਪੱਤਰਕਾਰੀ ਸਿੱਖਿਆ ਖੇਤਰ ਦੇ ਪ੍ਰੋ. ਪੀ.ਪੀ. ਸਿੰਘ ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ।
ਹੋਰ ਪੜ੍ਹੋ: ਫ਼ਿਲਮ 'ਬਾਲਾ' ਹੋਈ ਵਿਵਾਦਾਂ ਦਾ ਸ਼ਿਕਾਰ
ਇਸ ਤੋਂ ਇਲਾਵਾ ਕਮਲਜੀਤ ਸਿੰਘ ਛਿੱਲਾ, ਰਾਜਿੰਦਰਾ ਤਾਗੜ, ਨੀਰਜ ਬਾਲੀ, ਸੰਜੀਵ ਬਾਰੀਆਣਾ, ਅਸ਼ਵਨੀ ਚਾਵਲਾ, ਵਾਰਿਸ ਮਲਿਕ, ਕੁਲਵਿੰਦਰ ਸੰਧੂ, ਜੋਤੀ ਮਗਨ ਮਹਾਜਨ, ਮੋਹਿਤ ਮਲਹੋਤਰਾ, ਸੰਦੀਪ ਕੁਮਾਰ, ਮੋਹਿਤ ਸਿੰਗਲਾ ਅਤੇ ਰਾਖੀ ਜੱਗਾ ਨੂੰ ਰਿਪੋਟਿੰਗ ਦੇ ਖੇਤਰ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਨੀ ਦਿਓਲ ਨੇ ਕਿਹਾ ਕਿ ਮੀਡੀਆ, ਜੋ ਲੋਕ ਰਾਜ ਦਾ ਚੌਥਾ ਥੰਮ ਹੈ। ਨਾਲ ਹੀ ਉਨ੍ਹਾਂ ਕਿਹਾ ਕਿ, ਹੁਣ ਅਖ਼ਬਾਰਾਂ ਅਤੇ ਟੈਲੀਵਿਜ਼ਨ ਦੇ ਨਾਲ-ਨਾਲ ਸੋਸ਼ਲ ਮੀਡੀਆ ਵੀ ਆਪਣੀ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ।
ਹੋਰ ਪੜ੍ਹੋ: ਆਤਮਘਾਤੀ ਬੰਬ ਬਣ ਪਾਕਿ ਗਾਇਕਾ ਰਾਬੀ ਪੀਰਜ਼ਾਦਾ ਨੇ ਮੋਦੀ ਨੂੰ ਦਿੱਤੀ ਧਮਕੀ
ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਜੋਸ਼ੀ ਫਾਊਂਡੇਸ਼ਨ ਨੂੰ ਇਸ ਤਰ੍ਹਾਂ ਦੇ ਰਿਵਾਜ ਪੇਸ਼ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪਹਿਲਾ ਸੰਸਥਾਨ ਹੈ, ਜਿਸ ਨੇ ਰਾਜ ਪੱਧਰੀ ਮੀਡੀਆ ਐਵਾਰਡ ਦੀ ਸ਼ੁਰੂਆਤ ਕੀਤੀ ਹੈ। ਕਾਨਫ਼ਰੰਸ ਵਿੱਚ ਹਰਪਾਲ ਸਿੰਘ ਚੀਮਾ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਮੁੱਖ ਮੰਤਰੀ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਜੀਬੀਪੀ ਸਮੂਹ ਦੇ ਡਾਇਰੈਕਟਰ ਅਨੁਪਮ ਗੁਪਤਾ ਅਤੇ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਅਤੇ ਚੇਅਰਮੈਨ ਸੌਰਭ ਜੋਸ਼ੀ ਵੀ ਸ਼ਾਮਲ ਸਨ।